121 ਸਾਲਾਂ ਤੋਂ ਇੱਕ ਬੋਹੜ ਦਾ ਦਰਖ਼ਤ ਕੈਦ
Published : Mar 27, 2019, 5:54 pm IST
Updated : Mar 27, 2019, 5:54 pm IST
SHARE ARTICLE
121 Years of Bomber Tree Capture
121 Years of Bomber Tree Capture

ਜ਼ੰਜੀਰਾਂ 'ਚ ਕੈਦ ਇਹ ਦਰਖ਼ਤ ਪਾਕਿਸਤਾਨ ਦੇ ਫੌਜੀ ਕੰਪਾਊਂਡ 'ਚ ਸਥਿਤ

ਬ੍ਰਿਟਿਸ਼- ਤੁਸੀਂ ਬ੍ਰਿਟਿਸ਼ ਰਾਜ ਦੀਆਂ ਬਹੁਤ ਸਾਰੀਆਂ ਬੇਰਹਿਮ ਕਹਾਣੀਆਂ ਸੁਣੀਆਂ ਹੋਣੀਆਂ, ਹਾਲੇ ਵੀ ਭਾਰਤ ਅਤੇ ਪਾਕਿਸਤਾਨ ਦੇ ਬਹੁਤ ਸਾਰੇ ਨਿਯਮ ਅਤੇ ਕਾਨੂੰਨ ਹਨ। ਜਿਨ੍ਹਾਂ ਦਾ ਪਾਲਣ ਕੀਤਾ ਜਾਂਦਾ ਹੈ, ਹੁਣ ਤੱਕ ਤੁਸੀਂ ਸਿਰਫ਼ ਇਨਸਾਨਾਂ ਅਤੇ ਜਾਨਵਰਾਂ ਦੀ ਕੈਦ ਬਾਰੇ ਸੁਣਿਆ ਹੋਵੇਗਾ, ਪਰ ਅੱਜ ਅਸੀਂ ਤੁਹਾਨੂੰ ਅਜਿਹੀ ਗੱਲ ਦਸਾਂਗੇ ਜਿਸ ਬਾਰੇ ਸੁਣ ਕੇ ਤੁਸੀ ਜ਼ਰੂਰ ਹੈਰਾਨ ਹੋਵੋਗੇ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇੱਕ ਬੋਹੜ ਦਾ ਰੁੱਖ ਹੈ ਜਿਸ ਨੂੰ ਜੰਜੀਰਾਂ ਵਿਚ ਜਕੜ ਕੇ ਰੱਖਿਆ ਗਿਆ ਹੈ।

ਸੂਬੇ ਦੇ ਲੰਡੀ ਕੋਤਲ ਵਿਚ ਇਹ ਬੋਹੜ ਜੰਜੀਰਾਂ ਵਿਚ ਜਕੜਿਆ ਹੋਇਆ ਹੈ ਅਤੇ ਉਸ ਉੱਤੇ ਇੱਕ ਤਖ਼ਤੀ ਵੀ ਲੱਗੀ ਹੋਈ ਹੈ, ਜਿਸ ਉੱਤੇ 'I am under arrest' ਯਾਨੀ (ਮੈਂ ਗ੍ਰਿਫਤਾਰੀ ਦੇ ਅਧੀਨ ਹਾਂ) ਲਿਖਿਆ ਹੋਇਆ ਹੈ। ਇਹ ਦਰੱਖਤ ਪਾਕਿਸਤਾਨ ਦੇ ਲਾਂਡੀ ਕੋਟਲ ਦੀ ਫ਼ੌਜ ਵਿਚ ਲੱਗਾ ਹੈ। ਇਸਦੀ ਗ੍ਰਿਫਤਾਰੀ ਪਿੱਛੇ ਇਕ ਬਹੁਤ ਹੀ ਦਿਲਚਸਪ ਕਹਾਣੀ ਹੈ। ਇੱਕ ਪਾਕਿਸਤਾਨੀ ਅਖਬਾਰ ਅਨੁਸਾਰ ਇਹ ਕਹਾਣੀ 1898 ਦੀ ਹੈ, ਜਦੋ ਨਸ਼ੇ ਵਿਚ ਟੱਲੀ ਬ੍ਰਿਟਿਸ਼ ਅਫ਼ਸਰ ਜੈਮਸ ਸਕਵਾਇਡ ਲਾਂਡੀ ਕੋਟਲ ਆਰਮੀ ਕੈਂਟੋਨਮੈਂਟ ਵਿਚ ਟਹਿਲ ਰਿਹਾ ਸੀ।

gdf121 Years of Bomber Tree Capture

ਇਸ ਦੌਰਾਨ ਉਸਨੂੰ ਮਹਿਸੂਸ ਹੋਇਆ ਕਿ ਸਾਹਮਣੇ ਖੜ੍ਹਾ ਬੋਹੜ ਦਾ ਰੁੱਖ ਉਸ ਵੱਲ ਆ ਰਿਹਾ ਹੈ। ਉਹ ਇਸਤੋਂ ਇੰਨਾ ਡਰ ਗਿਆ ਕਿ ਉਸਨੇ ਸੈਨਿਕਾਂ ਨੂੰ ਇਸ ਦਰਖ਼ਤ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਸੁਣਾ ਦਿੱਤੇ, ਸੈਨਿਕਾਂ ਨੇ ਵੀ ਅਫ਼ਸਰ ਦਾ ਹੁਕਮ ਮੰਨਦੇ ਹੋਏ ਦਰੱਖ਼ਤ ਨੂੰ ਜੰਜੀਰਾਂ ਵਿਚ ਜਕੜ ਦਿੱਤਾ ਤਾਂ ਕਿ ਉਹ ਭੱਜ ਨਾ ਸਕੇ, 21 ਸਾਲ ਬਆਦ ਵੀ ਅੱਜ ਇਹ ਦਰਖ਼ਤ ਇੰਜ ਹੀ ਜੰਜੀਰਾਂ ਵਿਚ ਬੰਨ੍ਹਿਆ ਹੋਇਆ ਹੈ। ਇਸ ਗ੍ਰਿਫ਼ਤਾਰ ਹੋਏ ਦਰਖ਼ਤ ਉੱਤੇ ਅੱਜ ਵੀ ਭਾਰੀ ਜੰਜੀਰਾਂ ਲਟਕੀਆਂ ਹੋਈਆਂ ਹਨ, ਇਹੀ ਨਹੀਂ ਦਰਖ਼ਤ ਉੱਤੇ ਇੱਕ ਤਖ਼ਤੀ ਵੀ ਲਟਕੀ ਹੋਈ ਹੈ ਜਿਸ ਉੱਤੇ ਦਰਖ਼ਤ ਦੇ ਹਵਾਲੇ ਨਾਲ ਲਿਖਿਆ ਹੋਇਆ ਹੈ ਕਿ ‘ਮੈਂ ਗ੍ਰਿਫ਼ਤਾਰ ਹਾਂ’।

ਅੱਜ ਤੱਕ ਜੰਜੀਰਾਂ ਇਸ ਲਈ ਨਹੀ ਹਟਾਈਆਂ ਗਈਆਂ ਤਾਂਕਿ ਅੰਗੇਰਜੀ ਸਾਸ਼ਨ ਦੀ ਬੇਰਹਿਮੀ ਨੂੰ ਦਿਖਾਇਆ ਜਾ ਸਕੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੰਦੀ ਦਰਖ਼ਤ ਬ੍ਰਿਟਿਸ਼ ਰਾਜ ਦੇ ਕਾਲੇ ਕਾਨੂੰਨਾਂ ਵਿਚ British Raj Frontier Crimes Regulation (FCR) ਦੀ ਬੇਰਹਿਮੀ ਨੂੰ ਦੁਨੀਆ ਦੇ ਸਾਹਮਣੇ ਲਿਆਉਂਦਾ ਹੈ। ਇਹ ਕਾਨੂੰਨ ਬ੍ਰਿਟਿਸ਼ ਸਾਸ਼ਨ ਦੇ ਦੌਰਾਨ ਪਸ਼ਤੂਨ ਵਿਰੋਧ ਦਾ ਮੁਕਾਬਲਾ ਕਰਨ ਦੇ ਲਈ ਲਾਗੂ ਕੀਤਾ ਗਿਆ ਸੀ,ਇਸਦੇ ਤਹਿਤ ਉਦੋਂ ਬ੍ਰਿਟਿਸ਼ ਸਰਕਾਰ ਨੂੰ ਇਹ ਅਧਿਕਾਰ ਸੀ ਕਿ ਉਹ ਪਸ਼ਤੂਨ ਜਨਜਾਤੀ ਵਿਚ ਕਿਸੇ ਵੀ ਵਿਅਕਤੀ ਜਾਂ ਪਰਿਵਾਰ ਵੱਲੋਂ ਜੁਰਮ ਕਰਨ ਉੱਤੇ ਸਿੱਧੇ ਸਜ਼ਾ ਦੇ ਸਕਦੇ ਸਨ।

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਐਫ.ਸੀ.ਆਰ. ਕਾਨੂੰਨ ਅਜੇ ਵੀ ਉੱਤਰੀ-ਪੱਛਮੀ ਪਾਕਿਸਤਾਨ ਦੇ ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰ ਵਿਚ ਲਾਗੂ ਹੈ। ਕਾਨੂੰਨ ਅਨੁਸਾਰ, ਨਾਗਰਿਕਾਂ ਨੂੰ ਬਿਨਾਂ ਕਿਸੇ ਪੁਸ਼ਟੀ ਜਾਂ ਅਪਰਾਧ ਦੀ ਸਹੀ ਜਾਣਕਾਰੀ ਦੇ ਬਗੈਰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ, ਫੈਡਰਲ ਸਰਕਾਰ ਨੂੰ ਵੀ ਦੋਸ਼ੀ ਦੀ ਨਿੱਜੀ ਜਾਇਦਾਦ ਨੂੰ ਜ਼ਬਤ ਕਰਨ ਦਾ ਅਧਿਕਾਰ ਹੈ। FCR ਨੂੰ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ।

bv121 Years of Bomber Tree Capture

2008 ਵਿਚ ਪਾਕਿਸਤਾਨ ਦੇ ਤੱਤਕਾਲੀਨ ਪੀਐੱਮ ਯੂਸੁਫ਼ ਰਜ਼ਾ ਗਿਲਾਨੀ ਨੇ ਐਫ.ਸੀ.ਆਰ. ਨੂੰ ਖ਼ਤਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਇਸ ਉੱਤੇ ਕੋਈ ਗੱਲ ਅੱਗੇ ਨਹੀਂ ਵਧੀ। ਹਾਲਾਂਕਿ, 2011 ਵਿਚ, ਐਫ.ਸੀ. ਆਰ. ਐਕਟ ਵਿਚ ਕੁੱਝ ਸੁਧਾਰ ਕੀਤੇ ਗਏ ਸਨ, ਜਿਵੇਂ ਕਿ ਝੂਠੇ ਕੇਸਾਂ ਲਈ ਮੁਆਵਜ਼ਾ, ਔਰਤਾਂ, ਬੱਚਿਆਂ ਅਤੇ ਬਾਲਗ਼ਾਂ ਲਈ ਛੋਟ ਆਦਿ। ਇਸਦੇ ਨਾਲ ਹੀ ਜ਼ਮਾਨਤ ਦੇ ਪ੍ਰਬੰਧ ਵੀ ਕੀਤੇ ਗਏ ਹਨ। ਫਿਲਹਾਲ ਤਾਂ ਪਾਕਿਸਤਾਨ ਦੇ ਲੋਕਾਂ ਦੇ ਲਈ ਜੰਜੀਰਾਂ ਵਿਚ ਜਕੜੇ ਇਹ ਦਰੱਖ਼ਤ ਇੱਕ ਟੂਰਿਸਟ ਡੇਸਟਿਨੇਸ਼ਨ ਵੀ ਬਣ ਗਿਆ ਹੈ। ਲੋਕ ਦੂਰ-ਦੂਰ ਤੋਂ ਜੰਜੀਰਾਂ ਵਿਚ ਜਕੜੇ ਇਸ ਦਰੱਖਤ ਨੂੰ ਵੇਖਣ ਆਉਂਦੇ ਹਨ ਤੇ ਇਸਦੇ ਨਾਲ ਤਸਵੀਰਾਂ ਲੈਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement