
ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਪੋਲੈਂਡ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਯੂਕਰੇਨ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਤੋਂ ਬਾਅਦ ਪੱਛਮੀ ਦੇਸ਼ਾਂ 'ਤੇ ਨਿਸ਼ਾਨਾ ਸਾਧਿਆ
ਲਵੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਲਜ਼ਾਮ ਲਗਾਇਆ ਹੈ ਕਿ ਪੱਛਮੀ ਦੇਸ਼ਾਂ ਵਿਚ ਰੂਸੀ ਹਮਲਿਆਂ ਦਾ ਸਾਹਮਣਾ ਕਰ ਰਹੇ ਯੂਕਰੇਨ ਦੀ ਮਦਦ ਕਰਨ ਵਿਚ ਹਿੰਮਤ ਦੀ ਕਮੀ ਹੈ। ਜ਼ੇਲੇਂਸਕੀ ਨੇ ਯੂਕਰੇਨ ਨੂੰ ਲੜਾਕੂ ਜਹਾਜ਼ਾਂ ਅਤੇ ਟੈਂਕ ਪ੍ਰਦਾਨ ਕਰਨ ਦੀ ਅਪੀਲ ਵੀ ਕੀਤੀ ਹੈ।
ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਪੋਲੈਂਡ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਯੂਕਰੇਨ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਤੋਂ ਬਾਅਦ ਪੱਛਮੀ ਦੇਸ਼ਾਂ 'ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਪੱਛਮੀ ਦੇਸ਼ ਯੂਕਰੇਨ ਨੂੰ ਹਵਾਈ ਜਹਾਜ਼ ਅਤੇ ਹੋਰ ਰੱਖਿਆ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਵਿਚ ਟਾਲ-ਮਟੋਲ ਕਰ ਰਹੇ ਹਨ, ਜਦਕਿ ਰੂਸੀ ਮਿਜ਼ਾਈਲ ਹਮਲਿਆਂ ਵਿਚ ਆਮ ਨਾਗਰਿਕ ਫਸੇ ਹੋਏ ਹਨ ਅਤੇ ਮਾਰੇ ਜਾ ਰਹੇ ਹਨ।
ਜ਼ੇਲੇਂਸਕੀ ਨੇ ਯੂਕਰੇਨ ਦੇ ਮਾਰੀਉਪੋਲ ਸ਼ਹਿਰ ਦੀ ਘੇਰਾਬੰਦੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਮੈਂ ਅੱਜ ਮਾਰੀਉਪੋਲ ਦੇ ਰੱਖਿਅਕਾਂ ਨਾਲ ਗੱਲ ਕੀਤੀ। ਮੈਂ ਉਹਨਾਂ ਨਾਲ ਲਗਾਤਾਰ ਸੰਪਰਕ ਵਿਚ ਹਾਂ। ਉਹਨਾਂ ਦੀ ਦ੍ਰਿੜਤਾ, ਬਹਾਦਰੀ ਅਤੇ ਲਗਨ ਹੈਰਾਨੀਜਨਕ ਹੈ। ਜਿਹੜੇ ਲੋਕ 31 ਦਿਨਾਂ ਤੋਂ ਜਹਾਜ਼ ਅਤੇ ਟੈਂਕ ਮੁਹੱਈਆ ਕਰਵਾਉਣ ਬਾਰੇ ਸੋਚ ਰਹੇ ਹਨ, ਉਹਨਾਂ ਵਿਚੋਂ ਸਿਰਫ਼ ਇਕ ਫੀਸਦੀ ਹਿੰਮਤੀ ਹਨ”।
Western countries should show more courage to help Ukraine: Zelenskyy
ਯੂਕਰੇਨ 'ਤੇ ਰੂਸ ਦੇ ਹਮਲੇ ਨੂੰ 32 ਦਿਨ ਹੋ ਗਏ ਹਨ। ਰੂਸ ਨੇ ਕਈ ਖੇਤਰਾਂ ਵਿਚ ਹਮਲੇ ਰੋਕ ਦਿੱਤੇ ਹਨ। ਰੂਸੀ ਫੌਜ ਦਾ ਟੀਚਾ ਰਾਜਧਾਨੀ ਕੀਵ ਨੂੰ ਜਲਦੀ ਤੋਂ ਜਲਦੀ ਘੇਰਨਾ ਹੈ। ਹਾਲਾਂਕਿ ਇਸ ਸਮੇਂ ਦੌਰਾਨ ਉਸ ਨੂੰ ਯੂਕਰੇਨੀ ਪੱਖ ਤੋਂ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਕਰੇਨ ਦੀ ਫੌਜ ਵੀ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਮਦਦ ਨਾਲ ਰੂਸੀ ਫੌਜ ਦਾ ਸਖਤੀ ਨਾਲ ਸਾਹਮਣਾ ਕਰ ਰਹੀ ਹੈ। ਹਾਲਾਂਕਿ ਪੱਛਮੀ ਦੇਸ਼ਾਂ ਵੱਲੋਂ ਯੂਕਰੇਨ ਨੂੰ ਦਿੱਤੀ ਜਾ ਰਹੀ ਫੌਜੀ ਸਹਾਇਤਾ ਵਿਚ ਲੜਾਕੂ ਜਹਾਜ਼ ਸ਼ਾਮਲ ਨਹੀਂ ਹਨ।