ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਪਹਿਲਾ ਨਗਰ ਕੀਰਤਨ ਮਨਾ ਰਹੀ ਸੀ।
ਕੈਲੇਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਕਾਉਂਟੀ 'ਚ ਐਤਵਾਰ ਇਕ ਗੁਰਦੁਆਰੇ ਨੇੜੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਸਥਾਨਕ ਖਬਰਾਂ ਮੁਤਾਬਕ ਇੱਥੇ ਨਗਰ ਕੀਰਤਨ ਦੌਰਾਨ ਦੋ ਲੋਕਾਂ ਵਿਚਾਲੇ ਮਾਮੂਲੀ ਬਹਿਸ ਦੌਰਾਨ ਗੋਲੀਬਾਰੀ ਹੋਈ, ਜਿਸ 'ਚ ਦੋ ਲੋਕ ਜ਼ਖਮੀ ਹੋ ਗਏ। ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ: ਮੁੰਬਈ ਇੰਡੀਅਨਜ਼ ਬਣੀ WPL ਦੀ ਪਹਿਲੀ ਚੈਂਪੀਅਨ, ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਰਚਿਆ ਇਤਿਹਾਸ
ਇਸ ਮੌਕੇ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਪਹਿਲਾ ਨਗਰ ਕੀਰਤਨ ਕੱਢ ਰਹੀ ਸੀ। ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਗੋਲੀਬਾਰੀ ਦੋ ਜਾਣਕਾਰਾਂ ਵਿਚਕਾਰ ਹੋਈ। ਪੁਲਿਸ ਨੇ ਇਸ ਨੂੰ ਨਫ਼ਰਤੀ ਅਪਰਾਧ ਦਾ ਮਾਮਲਾ ਨਹੀਂ ਮੰਨਿਆ ਹੈ। ਹਾਲਾਂਕਿ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਵਧਾਈ ਮਨਰੇਗਾ ਕਾਮਿਆਂ ਦੀ ਮਜ਼ਦੂਰੀ, ਨੋਟੀਫ਼ੀਕੇਸ਼ਨ ਜਾਰੀ
ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬੁਲਾਰੇ ਅਮਰ ਗਾਂਧੀ ਨੇ ਕਿਹਾ ਕਿ ਗੋਲੀਬਾਰੀ ਕਿਸੇ ਨਫ਼ਰਤੀ ਅਪਰਾਧ ਨਾਲ ਸਬੰਧਤ ਨਹੀਂ ਹੈ ਅਤੇ ਇਸ ਘਟਨਾ ਨੂੰ ਦੋ ਵਿਅਕਤੀਆਂ ਵਿਚਕਾਰ ਗੋਲੀਬਾਰੀ ਦੱਸਿਆ ਗਿਆ ਹੈ, ਜੋ ਇਕ ਦੂਜੇ ਨੂੰ ਜਾਣਦੇ ਸਨ। ਗਾਂਧੀ ਨੇ ਕਿਹਾ ਕਿ ਤਿੰਨ ਲੋਕ ਲੜਾਈ ਵਿਚ ਸ਼ਾਮਲ ਸਨ ਜੋ ਗੋਲੀਬਾਰੀ ਵਿਚ ਬਦਲ ਗਈ।