
ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਵੱਲੋਂ ਸਿੱਖ ਨਸਲਕੁਸ਼ੀ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ
New York: ਨਿਊਯਾਰਕ ਸਟੇਟ ਸੈਨੇਟ 'ਚ 1984 ਸਿੱਖ ਨਸਲਕੁਸ਼ੀ ਸਬੰਧੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਅਮਰੀਕਨ ਸਿਆਸਤ ਵਿੱਚ ਸਰਗਰਮ ਨੌਜਵਾਨ ਸਿੱਖ ਆਗੂ ਜਪਨੀਤ ਸਿੰਘ ਦੀ ਸਖ਼ਤ ਮਿਹਨਤ ਅਤੇ ਸਟੇਟ ਸੈਨੇਟਰ ਜੈਸਿਕਾ ਰੇਮੋਸ ਅਤੇ ਹੋਰਨਾਂ ਦੇ ਯਤਨਾਂ ਸਦਕਾ ਇਹ ਮਤਾ ਪੇਸ਼ ਕਰ ਕੇ ਪਾਸ ਕਰਵਾਇਆ ਗਿਆ।
ਸੈਨੇਟ ਵਿਚ ਇਹ ਇਤਿਹਾਸਕ ਬਿੱਲ ਪੇਸ਼ ਕਨ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸੈਨੇਟਰਾਂ ਡੇਵਿਡ ਵੈਪਰਨ ਤੇ ਜੋਹਨ ਲੂਅ ਨੇ ਬੋਲਦੇ ਹੋਏ ਕਿਹਾ ਕਿ 1984 ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ ਜੋ ਅਤਿ ਨਿੰਦਣਯੋਗ ਹੈ। ਅੱਜ ਦੇ ਇਸ ਇਤਿਹਾਸਕ ਮੌਕੇ ਸਦਨ ਵਿਚ ਨਿਊਯਾਰਕ ਸਟੇਟ ਦੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਸਿੱਖ ਜਥੇਬੰਦੀਆਂ ਅਤੇ ਗੁਰੂ ਘੜ ਕਮੇਟੀਆਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।
ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਵੱਲੋਂ ਸਿੱਖ ਨਸਲਕੁਸ਼ੀ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਸਟੇਟ ਦੇ ਮੌਜੂਦਾ ਨੁਮਾਇੰਦੇ ਤੇ ਹੋਰ ਲੋਕਾਂ ਨੇ ਬਹੁਤ ਧਿਆਨ ਨਾਲ ਵੇਖਿਆ ਅਤੇ ਇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ।