
ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿਤੇ
ਇਸਲਾਮਾਬਾਦ, 26 ਅਪ੍ਰੈਲ : ਪਾਕਿਸਤਾਨ 'ਚ ਵੱਖ-ਵੱਖ ਸੜਕ ਹਾਦਸਿਆਂ ਵਿਚ 20 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨ ਭਰ ਜ਼ਖ਼ਮੀ ਹੋ ਗਏ।
ਇਕ ਤਾਜ਼ਾ ਘਟਨਾ 'ਚ ਪਿੰਡੀ ਭੱਟਿਆਨ ਵਿਖੇ ਐਮ2 ਮੋਟਰਵੇਅ 'ਤੇ ਯਾਤਰੀ ਬੱਸ ਅਤੇ ਟ੍ਰੇਲਰ ਵਿਚਕਾਰ ਟੱਕਰ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ, ਜਦਕਿ 20 ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਦੋ ਔਰਤਾਂ ਵੀ ਸ਼ਾਮਲ ਹਨ। ਮੋਟਰਵੇਅ ਪੁਲਿਸ ਮੁਤਾਬਕ ਜਦੋਂ ਇਹ ਘਟਨਾ ਵਾਪਰੀ, ਯਾਤਰੀ ਬੱਸ ਲਾਹੌਰ ਤੋਂ ਮਾਨਸ਼ੇਹਰਾ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਬਚਾਅ ਟੀਮ ਅਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕਾਂ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਸੂਤਰਾਂ ਮੁਤਾਬਕ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।ਇਕ ਹੋਰ ਘਟਨਾ 'ਚ ਤੇਜ਼ ਰਫ਼ਤਾਰ ਬੱਸ ਅਤੇ ਟਰੈਕਟਰ ਟਰਾਲੀ ਟੱਕਰ ਵਿਚ 6 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
20 dead in various road accidents
ਸਥਾਨਕ ਸਰਕਾਰ ਨੇ ਪ੍ਰਸ਼ਾਸਨ ਨੂੰ ਘਟਨਾ ਦੀ ਜਾਂਚ ਕਰਨ ਦੇ ਆਦੇਸ਼ ਦਿਤੇ ਹਨ। ਪ੍ਰਸ਼ਾਸਨ ਮੁਤਾਬਕ ਮਾਮਲੇ ਦੀ ਜਾਂਚ ਲਈ ਟੀਮ ਬਣਾਈ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਪੰਜਾਬ ਜ਼ਿਲ੍ਹੇ ਦੇ ਸ਼ੌਕਤਾਬਾਦ 'ਚ ਵਾਪਰੀ। ਦਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਕਾਰਨ ਇਹ ਹਾਦਸਾ ਵਾਪਰਿਆ।
ਇਸ ਤੋਂ ਇਲਾਵਾ ਬੁਧਵਾਰ ਰਾਤ ਇਕ ਹੋਰ ਸੜਕ ਹਾਦਸਾ ਵਾਪਰਿਆ, ਜਦੋਂ ਇਕ ਜੀਪ 3000 ਫੁਟ ਡੁੰਘੀ ਖੱਡ 'ਚ ਡਿੱਗ ਗਈ। ਇਸ 'ਚ 9 ਮੁਸਾਫ਼ਰਾਂ ਦੀ ਮੌਤ ਹੋ ਗਈ, ਜਦਕਿ 6 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਚਾਲਕ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। (ਪੀਟੀਆਈ)