ਪੌਪ ਫਰਾਂਸਿਸ ਨੂੰ ਅਲਵਿਦਾ ਕਹਿਣ ਲਈ ਪਹੁੰਚੇ ਲੱਖਾਂ ਦੀ ਗਿਣਤੀ ’ਚ ਲੋਕ
Published : Apr 27, 2025, 11:48 am IST
Updated : Apr 27, 2025, 11:48 am IST
SHARE ARTICLE
Millions of people arrived to say goodbye to Pope Francis
Millions of people arrived to say goodbye to Pope Francis

ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮਾਰਮੂ ਨੇ ਵੀ ਪੌਪ ਫਰਾਂਸਿਸ ਨੂੰ ਦਿਤੀ ਸ਼ਾਰਧਜਲੀ

ਇਸਾਈ  ਧਰਮ ਦੇ 266ਵੇਂ ਪੌਪ ਫਰਾਂਸਿਸ ਜੋ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਅੱਜ ਰੋਮ ਵਿਚ ਮੁਕੰਮਲ ਹੋਈਆਂ ਜਿਸ ਵਿਚ ਲੱਗਭਗ 3 ਲੱਖ ਲੋਕਾਂ ਦੀ ਆਮਦ ਦਾ ਅੰਦਾਜਾ ਲਿਆ ਜਾ ਰਿਹਾ ਹੈ। ਵੈਟੀਕਨ ਸਿਟੀ ਦੇ ਬੁਲਾਰੇ ਮੁਤਾਬਕ ਪਿਛਲੇ ਪੰਜ ਦਿਨਾਂ ਵਿੱਚ 5 ਤੋਂ 6 ਲੱਖ ਲੋਕ ਰੋਮ ਪੁੱਜੇ ਹਨ।

 ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਦੀ ਉੱਚ ਲੀਡਰਸ਼ਿਪ ਮੌਜੂਦ ਸੀ। ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮਾਰਮੂ ਨੇ ਵੀ ਪੌਪ ਫਰਾਂਸਿਸ ਨੂੰ ਸ਼ਾਰਧਜਲੀ ਦਿਤੀ। ਪੋਪ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਸਰੀਰ ਨੂੰ ਵੈਟੀਕਨ ਸਿਟੀ ਵਿਚ ਸਾਰੀਆਂ ਰਸਮਾਂ ਉਪਰੰਤ ਇਕ ਤਾਬੂਤ ਵਿਚ ਬੰਦ ਕਰ ਕੇ  “ਸਾਂਤਾ ਮਾਰੀਆ ਮਾਜੋਰੇ  ਦੀ ਬੇਸਿਲਿਕਾ ਵਿਖੇ 5 ਕਿਲੋ ਮੀਟਰ ਦੇ ਕਾਫਿਲੇ ਦੇ ਰੂਪ ਵਿਚ ਲਿਆਂਦਾ ਗਿਆ।

ਲੱਖਾਂ ਦੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਪੌਪ ਫਰਾਂਸਿਸ ਨੂੰ ਆਖ਼ਰੀ ਅਲਵਿਦਾ ਆਖਿਆ। ਇਸ ਮੌਕੇ ’ਤੇ ਬਹੁਤ ਸਾਰੇ ਭਾਰਤੀ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕ ਵੀ ਮੌਜੂਦ ਸਨ। ਇਟਲੀ ਦੀ ਸਿੱਖੀ ਸੇਵਾ ਸੁਸਾਇਟੀ ਵਲੋਂ ਇਕ ਵਫ਼ਦ ਵੀ ਬਹੁਤ ਫਰਾਂਸ ਨੂੰ ਸ਼ਰਧਾਂਜਲੀ ਦੇਣ ਵੈਟੀਕਨ ਪਹੁੰਚਿਆ। ਸਿੱਖੀ ਸੇਵਾ ਸੁਸਾਇਟੀ ਦੇ ਜਗਜੀਤ ਸਿੰਘ ਨੇ ਗੱਲਬਾਤ ਕਰਦਿਆਂ ਦਸਿਆ ਕਿ ਇਟਲੀ ਦੇ ਸਿੱਖ ਭਾਈਚਾਰੇ ਦੇ ਨਾਲ ਪੋਪ ਫਰਾਂਸਿਸ ਦੇ ਬੜੇ ਚੰਗੇ ਸਬੰਧ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement