
ਕੁਝ ਦਿਨ ਪਹਿਲਾਂ ਲਾਪਤਾ ਹੋਏ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਰੀ ਨੂੰ ਡੋਮਿਨਿਕਾ ਤੋਂ ਫੜਿਆ ਗਿਆ ਹੈ।
ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਲਾਪਤਾ ਹੋਏ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਰੀ ਨੂੰ ਡੋਮਿਨਿਕਾ ਤੋਂ ਫੜਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੇਹੁਲ ਚੋਕਸੀ ਕਿਊਬਾ ਭੱਜਣ ਦੀ ਕੋਸ਼ਿਸ਼ ਵਿਚ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਦੋਸ਼ੀ ਕਾਰੋਬਾਰੀ ਮੇਹੁਲ ਚੋਕਸੀ ਕਿਸ਼ਤੀ ਜ਼ਰੀਏ ਡੋਮਿਨਿਕਾ ਪਹੁੰਚਿਆ।
Mehul Choksi
ਉਸ ਦੇ ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਡੋਮਿਨਿਕਾ ਵਿਚ ਸੀਆਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਉਸ ਨੂੰ ਐਂਟੀਗੁਆ ਪੁਲਿਸ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਵਕੀਲ ਵਿਜੈ ਅਗ੍ਰਵਾਲ ਨੇ ਉਸ ਦੇ ਗਾਇਬ ਹੋਣ ਦ ਪੁਸ਼ਟੀ ਕੀਤੀ ਸੀ।
Mehul Choksi
ਉਹਨਾਂ ਨੇ ਕਿਹਾ ਸੀ ਕਿ ਹੀਰਾ ਕਾਰੋਬਾਰੀ ਦੇ ਗਾਇਬ ਹੋਣ ਕਾਰਨ ਉਹਨਾਂ ਦਾ ਪਰਿਵਾਰ ਪਰੇਸ਼ਾਨ ਹੈ ਅਤੇ ਉਹਨਾਂ ਨੂੰ ਇਸ ਉੱਤੇ ਚਰਚਾ ਲਈ ਬੁਲਾਇਆ ਗਿਆ ਸੀ। ਉਹਨਾਂ ਦੱਸਿਆ ਕਿ ਐਂਟੀਗੁਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Mehul Choksi
ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਕਮਿਸ਼ਨਰ ਐਟਲੀ ਰੋਡਨੀ ਦੇ ਹਵਾਲੇ ਨਾਲ ਕਿਹਾ ਸੀ ਕਿ ਪੁਲਿਸ ਭਾਰਤੀ ਕਾਰੋਬਾਰੀ ਮੇਹੁਲ ਚੋਕਸੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਇਲ ਪੁਲਿਸ ਫੋਰਸ ਅਨੁਸਾਰ ਚੋਕਸੀ ਦੀ ਭਾਲ ਲਈ ਪੁਲਿਸ ਨੇ ਉਸ ਦੀ ਤਸਵੀਰ ਦੇ ਨਾਲ ਇੱਕ ਬਿਆਨ ਜਾਰੀ ਕੀਤਾ ਸੀ ਤਾਂ ਜੋ ਉਸ ਬਾਰੇ ਜਾਣਕਾਰੀ ਮਿਲ ਸਕੇ।