ਨੇਪਾਲ ਨੇ ਸ਼ੁਰੂ ਕੀਤੀ ਭਾਰਤ ਨੂੰ 600 ਮੈਗਾਵਾਟ ਘੰਟੇ ਦੀ ਬਿਜਲੀ ਦੀ ਵਿਕਰੀ
ਪਿਛਲੇ ਸਾਲ ਨੇਪਾਲ ਨੇ ਭਾਰਤ ਨੂੰ ਬਿਜਲੀ ਨਿਰਯਾਤ ਕਰ ਕੇ ਕੀਤੀ ਸੀ ਲਗਭਗ 12 ਅਰਬ ਰੁਪਏ ਦੀ ਕਮਾਈ
ਕਾਠਮਾਂਡੂ : ਨੇਪਾਲ ਨੇ ਸ਼ਨੀਵਾਰ ਤੋਂ ਭਾਰਤ ਨੂੰ ਬਿਜਲੀ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਹਿਮਾਲੀਅਨ ਦੇਸ਼ 'ਚ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਨਦੀਆਂ 'ਚ ਪਾਣੀ ਵਧਣ ਨਾਲ ਪਣ-ਬਿਜਲੀ ਦਾ ਉਤਪਾਦਨ ਵਧਿਆ ਹੈ।
ਪਿਛਲੇ ਸਾਲ ਵੀ ਨੇਪਾਲ ਨੇ ਜੂਨ ਤੋਂ ਨਵੰਬਰ ਤਕ ਭਾਰਤ ਨੂੰ ਪਣ ਬਿਜਲੀ ਦੀ ਬਰਾਮਦ ਕੀਤੀ ਸੀ। ਨੇਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਬੁਲਾਰੇ ਸੁਰੇਸ਼ ਭੱਟਾਰਾਈ ਨੇ ਕਿਹਾ, "ਅਸੀਂ ਸ਼ਨੀਵਾਰ ਤੋਂ ਭਾਰਤ ਨੂੰ 600 ਮੈਗਾਵਾਟ ਘੰਟੇ ਦੀ ਬਿਜਲੀ ਵੇਚਣੀ ਸ਼ੁਰੂ ਕਰ ਦਿਤੀ ਹੈ ਕਿਉਂਕਿ ਦੇਸ਼ ਸਰਪਲੱਸ ਹੈ।"
ਇਹ ਵੀ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਏ ਨੂੰ 2-1 ਨਾਲ ਹਰਾਇਆ
ਕੁੱਝ ਸਮਾਂ ਪਹਿਲਾਂ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਨੇਪਾਲ ਭਾਰਤ ਤੋਂ 400 ਮੈਗਾਵਾਟ ਬਿਜਲੀ ਦਰਾਮਦ ਕਰ ਰਿਹਾ ਸੀ। ਨੇਪਾਲ ਵਿਚ, ਸਰਦੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਘਰੇਲੂ ਮੰਗ ਵੱਧ ਜਾਂਦੀ ਹੈ, ਜਦੋਂ ਕਿ ਗਰਮੀਆਂ ਵਿਚ ਮੰਗ ਘੱਟ ਜਾਂਦੀ ਹੈ।
ਨੇਪਾਲ ਵਿਚ ਚੱਲ ਰਹੇ ਜ਼ਿਆਦਾਤਰ ਪਣ-ਬਿਜਲੀ ਪ੍ਰੋਜੈਕਟ ਰਨ-ਆਫ਼-ਿਦ-ਰਿਵਰ 'ਤੇ ਆਧਾਰਤ ਹਨ। ਪਿਛਲੇ ਸਾਲ ਨੇਪਾਲ ਨੇ ਭਾਰਤ ਨੂੰ ਬਿਜਲੀ ਨਿਰਯਾਤ ਕਰ ਕੇ ਲਗਭਗ 12 ਅਰਬ ਰੁਪਏ ਦੀ ਕਮਾਈ ਕੀਤੀ ਸੀ। ਮਾਨਸੂਨ ਦੀ ਸ਼ੁਰੂਆਤ ਦੇ ਨਾਲ, ਨੇਪਾਲ ਵਿਚ ਹਾਈਡ੍ਰੋਪਾਵਰ ਪਲਾਂਟ ਹਿਮਾਲੀਅਨ ਨਦੀਆਂ ਵਿਚ ਉਚੇ ਪਾਣੀ ਦੇ ਪੱਧਰ ਤੋਂ ਵਾਧੂ ਬਿਜਲੀ ਪੈਦਾ ਕਰ ਰਹੇ ਹਨ।