ਬੰਗਲਾਦੇਸ਼ ਦੇ ਸਮੁੰਦਰੀ ਕੰਢਿਆਂ ’ਤੇ ‘ਰੇਮਲ’ ਦਾ ਕਹਿਰ, 7 ਲੋਕਾਂ ਦੀ ਮੌਤ, ਬਿਜਲੀ ਸਪਲਾਈ ਠੱਪ 
Published : May 27, 2024, 4:40 pm IST
Updated : May 27, 2024, 4:40 pm IST
SHARE ARTICLE
Representative Image.
Representative Image.

ਚੱਕਰਵਾਤੀ ਤੂਫਾਨ ਐਤਵਾਰ ਅੱਧੀ ਰਾਤ ਨੂੰ ਤੱਟ ’ਤੇ ਟਕਰਾਇਆ, ਸੋਮਵਾਰ ਸਵੇਰੇ ਪਿਆ ਕਮਜ਼ੋਰ

ਢਾਕਾ: ਬੰਗਲਾਦੇਸ਼ ਦੇ ਤੱਟਵਰਤੀ ਇਲਾਕਿਆਂ ’ਚ ਚੱਕਰਵਾਤੀ ਤੂਫਾਨ ‘ਰੇਮਲ’ ਦੇ ਪਹੁੰਚਣ ਨਾਲ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬਿਜਲੀ ਤੋਂ ਵਾਂਝੇ ਰਹਿ ਗਏ। ਰੇਮਲ ਦੇ ਤੱਟ ’ਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਸੈਂਕੜੇ ਪਿੰਡ ਪਾਣੀ ਵਿਚ ਡੁੱਬ ਗਏ। 

ਮੌਸਮ ਵਿਭਾਗ ਨੇ ਦਸਿਆ ਕਿ ਸੋਮਵਾਰ ਸਵੇਰੇ ਰੇਮਲ ਥੋੜ੍ਹਾ ਕਮਜ਼ੋਰ ਹੋਇਆ ਅਤੇ ਹਵਾ ਦੀ ਰਫਤਾਰ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਚੱਕਰਵਾਤੀ ਤੂਫਾਨ ਐਤਵਾਰ ਅੱਧੀ ਰਾਤ ਨੂੰ ਤੱਟ ’ਤੇ ਟਕਰਾਇਆ ਸੀ। 

ਵਿਭਾਗ ਨੇ ਦਸਿਆ ਕਿ ਸਾਗਰ ਟਾਪੂ ਤੋਂ 150 ਕਿਲੋਮੀਟਰ ਉੱਤਰ-ਪੂਰਬ ’ਚ ਸਥਿਤ ਚੱਕਰਵਾਤੀ ਤੂਫਾਨ ਕਾਰਨ ਸਵੇਰੇ 5:30 ਵਜੇ ਭਾਰੀ ਮੀਂਹ ਪਿਆ। ਹਾਲਾਂਕਿ, ਜਿਵੇਂ-ਜਿਵੇਂ ਅਸੀਂ ਉੱਤਰ-ਪੂਰਬ ਦਿਸ਼ਾ ਵਲ ਵਧਦੇ ਗਏ, ਰੇਮਲ ਕਮਜ਼ੋਰ ਹੋਣ ਲੱਗੀ। 

ਰੇਮਲ ਇਸ ਸਾਲ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਬੰਗਾਲ ਦੀ ਖਾੜੀ ’ਚ ਬਣਨ ਵਾਲਾ ਪਹਿਲਾ ਚੱਕਰਵਾਤੀ ਤੂਫਾਨ ਹੈ। ਮਾਨਸੂਨ ਦਾ ਮੌਸਮ ਜੂਨ ਤੋਂ ਸਤੰਬਰ ਤਕ ਰਹਿੰਦਾ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਦੇ ਅਨੁਸਾਰ, ਜੋ ਸਿਸਟਮ ਹਿੰਦ ਮਹਾਂਸਾਗਰ ਖੇਤਰ ’ਚ ਚੱਕਰਵਾਤ ਦਾ ਨਾਮ ਦਿੰਦਾ ਹੈ, ਓਮਾਨ ਨੇ ਚੱਕਰਵਾਤ ਦਾ ਨਾਮ ਰੇਮਲ (ਅਰਬੀ ’ਚ ਰੇਤ) ਰੱਖਿਆ ਹੈ। 

ਚੱਕਰਵਾਤੀ ਤੂਫਾਨ ਦੇ ਨਾਲ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਹੋਈ, ਜਿਸ ਦਾ ਅਸਰ ਬਰੀਸਾਲ, ਭੋਲਾ, ਪਟੁਆਖਾਲੀ, ਸੱਤਖੀਰਾ ਅਤੇ ਚਟੋਗ੍ਰਾਮ ਸਮੇਤ ਹੋਰ ਇਲਾਕਿਆਂ ’ਚ ਵੇਖਣ ਨੂੰ ਮਿਲਿਆ। ਅਪਣੀ ਭੈਣ ਅਤੇ ਚਾਚੀ ਨੂੰ ਪਟੁਆਖਾਲੀ ਦੇ ਇਕ ਸੁਰਖਿਅਤ ਥਾਂ ’ਚ ਲਿਆਉਣ ਲਈ ਘਰ ਪਰਤ ਰਿਹਾ ਇਕ ਵਿਅਕਤੀ ਤੂਫਾਨ ਕਾਰਨ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ। 

ਸੱਤਖੀਰਾ ’ਚ ਤੂਫਾਨ ਦੌਰਾਨ ਬਚਣ ਲਈ ਦੌੜਦੇ ਸਮੇਂ ਡਿੱਗਣ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਢਾਕਾ ਸਥਿਤ ਸੋਮੋਏ ਟੀ.ਵੀ. ਨੇ ਦਸਿਆ ਕਿ ਬਰੀਸਾਲ, ਭੋਲਾ ਅਤੇ ਚਟੋਗ੍ਰਾਮ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਮੋਂਗਲਾ ’ਚ ਇਕ ਟਰਾਲਰ ਡੁੱਬ ਗਿਆ, ਜਿਸ ਕਾਰਨ ਇਕ ਬੱਚੇ ਸਮੇਤ ਦੋ ਲੋਕ ਲਾਪਤਾ ਹੋ ਗਏ। 

ਪੇਂਡੂ ਬਿਜਲੀ ਅਥਾਰਟੀ ਨੇ ਰਾਮਲ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਤੱਟਵਰਤੀ ਇਲਾਕਿਆਂ ਦੇ 1.5 ਕਰੋੜ ਘਰਾਂ ਦੀ ਬਿਜਲੀ ਕੱਟ ਦਿਤੀ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਕੁੱਝ ਇਲਾਕਿਆਂ ’ਚ 12 ਘੰਟਿਆਂ ਤੋਂ ਵੱਧ ਸਮੇਂ ਤਕ ਬਿਜਲੀ ਸਪਲਾਈ ਠੱਪ ਰਹੀ ਪਰ ਤੂਫਾਨ ਘੱਟ ਹੋਣ ਤੋਂ ਬਾਅਦ ਬਿਜਲੀ ਕਰਮਚਾਰੀਆਂ ਨੇ ਬਿਜਲੀ ਬਹਾਲ ਕਰਨ ਦੀ ਤਿਆਰੀ ਕਰ ਲਈ। 

ਬੰਗਲਾਦੇਸ਼ ਰੂਰਲ ਇਲੈਕਟ੍ਰੀਫਿਕੇਸ਼ਨ ਬੋਰਡ ਦੇ ਮੁੱਖ ਇੰਜੀਨੀਅਰ (ਯੋਜਨਾ ਅਤੇ ਸੰਚਾਲਨ) ਬਿਸਵਨਾਥ ਸਿਕਦਰ ਨੇ ਕਿਹਾ ਕਿ ਤੂਫਾਨ ਦਾ ਅਸਰ ਤੱਟਵਰਤੀ ਇਲਾਕਿਆਂ ’ਚ ਸਵੇਰੇ 9:45 ਵਜੇ ਤਕ ਜਾਰੀ ਰਿਹਾ। ਉਨ੍ਹਾਂ ਅਨੁਮਾਨ ਲਗਾਇਆ ਕਿ ਕੁਲ ਮਿਲਾ ਕੇ ਪ੍ਰਭਾਵਤ ਖੇਤਰਾਂ ’ਚ ਲਗਭਗ 15 ਮਿਲੀਅਨ ਲੋਕ ਬਿਜਲੀ ਕੱਟਾਂ ਨਾਲ ਪ੍ਰਭਾਵਤ ਹੋਏ ਸਨ। 

Tags: bangladesh

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement