Israel-Iran War: ਇਜ਼ਰਾਈਲ ਨਾਲ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਇਰਾਨ ਦੇ ਸੁਪਰੀਮੋ ਖਾਮਨੇਈ
Published : Jun 27, 2025, 10:36 am IST
Updated : Jun 27, 2025, 10:36 am IST
SHARE ARTICLE
Iran's Supreme Leader Khamenei appears for first time since ceasefire with Israel
Iran's Supreme Leader Khamenei appears for first time since ceasefire with Israel

ਅਮਰੀਕਾ ਨੂੰ ਦਿਤੀ ਧਮਕੀ, ਜੇ ਦੁਬਾਰਾ ਹਮਲਾ ਕੀਤਾ ਤਾਂ ਕਰਾਰਾ ਜਵਾਬ 

: ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਕਤਰ ’ਚ ਇੱਕ ਅਮਰੀਕੀ ਅੱਡੇ ’ਤੇ ਹਮਲੇ ਨਾਲ ‘ਅਮਰੀਕਾ ਨੂੰ ਮੂੰਹਤੋੜ ਜਵਾਬ’ ਦਿਤਾ ਹੈ।  ਦਸਣਯੋਗ ਹੈ ਕਿ ਖਾਮਨੇਈ ਇਜ਼ਰਾਈਲ ਨਾਲ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ’ਤੇ ਸਾਹਮਣੇ ਆਏ। ਉਨ੍ਹਾਂ ਨੇ ਟੈਲੀਵਿਜ਼ਨ ‘ਤੇ ਇਕ ਵੀਡੀਓ ਜਾਰੀ ਕਰਕੇ ਕਈ ਗੱਲਾਂ ਦਸੀਆਂ। ਇਸ ਦੇ ਨਾਲ ਹੀ ਖਾਮਨੇਈ ਨੇ ਇਹ ਵੀ ਚੇਤਾਵਨੀ ਦਿਤੀ ਕਿ ਜੇ ਅਮਰੀਕਾ ਨੇ ਦੁਬਾਰਾ ਈਰਾਨ ’ਤੇ ਹਮਲਾ ਕੀਤਾ ਤਾਂ ਉਹ ਵੀ ਮੂੰਹਤੋੜ ਜਵਾਬ ਦੇਣਾ ਜਾਣਦੇ ਹਨ।

ਸੁਪਰੀਮ ਲੀਡਰ ਦਾ 10 ਮਿੰਟ ਤੋਂ ਵੱਧ ਦਾ ਵੀਡੀਓ ਅਮਰੀਕਾ ਤੇ ਇਜ਼ਰਾਈਲ ਲਈ ਚੇਤਾਵਨੀਆਂ ਅਤੇ ਧਮਕੀਆਂ ਨਾਲ ਭਰਿਆ ਹੋਇਆ ਸੀ।

ਖਾਮਨੇਈ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਅਮਰੀਕਾ ਦੇ ਹਮਲਿਆਂ ਦੀ ਮਜ਼ਕੀਆ ਢੰਗ ਨਾਲ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ‘‘ਅਮਰੀਕਾ ਨੇ ਕਿਹਾ ਸੀ ਕਿ ਉਸ ਨੇ ਬੰਬਾਂ ਤੇ ਕਰੂਜ਼ ਮਿਜ਼ਾਈਲਾਂ ਨਾਲ ਈਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਤਾ ਹੈ, ਪਰ ਡੌਨਾਲਡ ਟਰੰਪ ਦੀ ਇਹ ਗੱਲ ’ਚ ਸੱਚਾਈ ਨਹੀਂ, ਉਹ ਸਿਰਫ਼ ਚੀਜ਼ਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਰਹੇ ਹਨ।’’ ਇਸ ਦੇ ਨਾਲ ਹੀ ਖਾਮਨੇਈ ਨੇ ਇਹ ਵੀ ਕਿਹਾ ਕਿ ‘‘ਅਮਰੀਕਾ ਦੇ ਹਮਲਿਆਂ ਨਾਲ ਈਰਾਨ ਨੂੰ ਕੋਈ ਫ਼ਰਕ ਨਹੀਂ ਪਿਆ।’’

ਹਾਲਾਂਕਿ ਸੰਯੁਕਤ ਰਾਸ਼ਟਰ ਪਰਮਾਣੂ ਰੱਖਿਅਕ, ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਰਾਫੇਲ ਗ੍ਰੌਸੀ ਨੇ ਦੋਹਰਾਇਆ ਕਿ ‘‘ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਇਜ਼ਰਾਈਲ ਤੇ ਅਮਰੀਕਾ ਦੇ ਹਮਲੇ ਬੇਹੱਦ ਮਹੱਤਵਪੂਰਨ ਹਨ। ਮੈਨੂੰ ਲਗਦਾ ਹੈ ਕਿ ਈਰਾਨ ’ਚ ਭਾਰੀ ਤਬਾਹੀ ਹੋਈ ਹੈ ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।’’

ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰਾਲੇ ਤੋਂ ਜਾਰੀ ਬਿਆਨ ;ਚ ਵੀ ਕਿਹਾ ਗਿਆ ਸੀ ਕਿ ‘‘ਸਾਡਾ ਪਰਮਾਣੂ ਸਿਸਟਮ ਬਹੁਤ ਬੁਰੀ ਤਰ੍ਹਾਂ ਤਬਾਹ ਹੋਇਆ ਹੈ।’’ 
ਜ਼ਿਕਰਯੋਗ ਹੈ ਕਿ 13 ਜੂਨ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਜਦੋਂ ਇਜ਼ਰਾਈਲ ਨੇ ਇਰਾਨੀ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਕੀਤਾ ਅਤੇ ਚੋਟੀ ਦੇ ਫੌਜੀ ਕਮਾਂਡਰਾਂ ਅਤੇ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ, ਖਾਮਨੇਈ ਨੂੰ ਕਿਸੇ ਗੁਪਤ ਸਥਾਨ ’ਤੇ ਪਨਾਹ ਲੈਣ ਤੋਂ ਬਾਅਦ ਜਨਤਕ ਤੌਰ ’ਤੇ ਨਹੀਂ ਦੇਖਿਆ ਗਿਆ ਹੈ।    

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement