
ਹੁਣ ਇਹ ਦੋਵੇਂ ਜਵਾਨ 24 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਲਾਪਤਾ ਹਨ।
ਕੋਲੰਬਿਆ: ਸੋਸ਼ਲ ਮੀਡੀਆ ਤੇ ਇਕ ਹੈਰਾਨ ਕਰ ਦੇਣ ਵਾਲੀ ਵੀਡੀਉ ਸਾਹਮਣੇ ਆਈ ਹੈ। ਇਸ ਵੀਡੀਉ ਵਿਚ ਅਚਾਨਕ ਆਏ ਹੜ੍ਹ ਦੀ ਵਜ੍ਹਾ ਕਰ ਕੇ ਨਦੀ ਵਿਚ ਪਾਣੀ ਦਾ ਵਹਾਅ ਇੰਨਾ ਤੇਜ਼ ਹੁੰਦਾ ਹੈ ਕਿ ਬਾਈਕ 'ਤੇ ਸਵਾਰ ਦੋ ਫ਼ੌਜੀ ਵਹਿ ਗਏ ਹਨ। ਜਿਵੇਂ ਹੀ ਇਹ ਦੋਵੇਂ ਨਦੀ ਦੇ ਉਪਰ ਬਣੇ ਬ੍ਰਿਜ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਦੌਰਾਨ ਹੀ ਬ੍ਰਿਜ ਧਸਣ ਕਾਰਨ ਨਦੀ ਵਿਚ ਡਿੱਗ ਜਾਂਦਾ ਹੈ।
Brij
ਹੁਣ ਇਹ ਦੋਵੇਂ ਜਵਾਨ 24 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਲਾਪਤਾ ਹਨ। ਇਹ ਦੋਵੇਂ ਜਵਾਨ ਅੱਧੇ ਤੋਂ ਜ਼ਿਆਦਾ ਰਾਸਤਾ ਪਾਰ ਕਰ ਚੁੱਕੇ ਸਨ ਪਰ ਪੂਰਾ ਪੁਲ ਪਾਰ ਕਰਨ ਤੋਂ ਪਹਿਲਾਂ ਹੀ ਉਹ ਧਸ ਗਿਆ ਅਤੇ ਇਹ ਦੋਵੇਂ ਜਵਾਨ ਨਦੀ ਦੇ ਤੇਜ਼ ਵਹਾਅ ਵਿਚ ਵਹਿ ਗਏ। ਪੁਲਿਸ ਨੇ ਲੋਕਲ ਮੀਡੀਆ ਨੂੰ ਦਸਿਆ ਕਿ ਦੋਵੇਂ ਹੁਣ ਤਕ ਲਾਪਤਾ ਹਨ ਉਹਨਾਂ ਦੀ ਤਲਾਸ਼ ਜਾਰੀ ਹੈ।
ਅੱਗੇ ਉਹਨਾਂ ਕਿਹਾ ਕਿ ਆਫਿਸਰਸ ਪਿਛਲੇ 24 ਘੰਟਿਆਂ ਤੋਂ ਦੋਵਾਂ ਦੀ ਤਲਾਸ਼ ਕਰ ਰਹੇ ਹਨ। ਪਰ ਹੁਣ ਤਕ ਉਹਨਾਂ ਦਾ ਕੋਈ ਅਤਾ-ਪਤਾ ਨਹੀਂ। ਜੇ ਦੋਵੇਂ ਮਰ ਚੁੱਕੇ ਹਨ ਤਾਂ ਵੀ ਉਹਨਾਂ ਦੀ ਸ਼ਰੀਰ ਮਿਲਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਵੀਡੀਉ ਦੇਖਣ ਲਈ ਇੱਥੇ ਕਲਿੱਕ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।