
ਪਾਕਿਸਤਾਨ ਸਰਕਾਰ ਨੇ ਅਫਗਾਨਿਸਤਾਨ ਦੇ ਨਾਲ ਲਗਦੇ ਸਾਰੀਆਂ ਸਰਹੱਦਾਂ ਨੂੰ ਦੋ ਦਿਨਾਂ ਲਈ...
ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਅਫਗਾਨਿਸਤਾਨ ਦੇ ਨਾਲ ਲਗਦੇ ਸਾਰੀਆਂ ਸਰਹੱਦਾਂ ਨੂੰ ਦੋ ਦਿਨਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਨੇ ਅਜਿਹਾ 28 ਸਤੰਬਰ ਨੂੰ ਅਫ਼ਗਾਨਿਸਤਾਨ ‘ਚ ਹੋਣ ਵਾਲੀਆਂ ਚੌਥੀ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਕੀਤਾ ਹੈ। ਰਿਪੋਰਟ ਦੇ ਮੁਤਾਬਿਕ, ਇਸੇ ਦੌਰਾਨ, ਰਾਹਗੀਰਾਂ ਅਤੇ ਵਪਾਰਕ ਵਾਹਨਾਂ ਦੀ ਜਾਂਚ ਵੀਰਵਾਰ ਤੋਂ ਸ਼ੁਰੂ ਹੋ ਗਈ ਅਤੇ ਇਹ ਪ੍ਰਕਿਰਿਆ ਐਤਵਾਰ ਤੱਕ ਜਾਰੀ ਰਹੇਗੀ।
Pakistan, Afganistan Border
ਵਿਦੇਸ਼ੀ ਦਫ਼ਤਰ ਵੱਲੋਂ ਜਾਰੀ ਇੱਕ ਫੈਸਲੇ ਵਿੱਚ ਕਿਹਾ ਗਿਆ ਹੈ, "ਆਗਾਮੀ ਰਾਸ਼ਟਰਪਤੀ ਚੋਣਾਂ ਅਤੇ ਅਫ਼ਗਾਨਿਸਤਾਨ ‘ਚ ਤਬਦੀਲੀ ਲਈ ਸਮਰਥਨ ਦੇ ਮੱਦੇਨਜ਼ਰ, ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੇ ਨਾਲ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਇਸ ਪ੍ਰਸੰਗ ਵਿਚ ਵੀਰਵਾਰ ਤੋਂ ਐਤਵਾਰ ਤੱਕ ਸਖਤ ਸੁਰੱਖਿਆ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ, ਜਦਕਿ ਸਾਰੇ ਰੂਟ/ਕਾਰਗੋ ਟਰਮੀਨਲ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੰਦ ਰਹਿਣਗੇ।
Pakistan, Afganistan Border
ਅਫਗਾਨਿਸਤਾਨ ਵਿੱਚ ਚੋਣਾਂ ਦੌਰਾਨ ਹਿੰਸਾ ਦਾ ਵੀ ਡਰ ਹੈ। ਇਹ ਚੋਣ ਅਮਰੀਕਾ-ਤਾਲਿਬਾਨ ਦੀ ਸ਼ਾਂਤੀ ਪ੍ਰਕਿਰਿਆ ਦੀ ਅਸਫਲਤਾ ਤੋਂ ਬਾਅਦ ਆਯੋਜਿਤ ਕੀਤੀ ਜਾ ਰਹੀ ਹੈ।