
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਘਰੇਲੂ ਹਿੰਸਾ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਟੋਰਾਂਟੋ- ਹਾਲ ਹੀ ਵਿੱਚ ਇੱਕ ਇੰਡੋ-ਕੈਨੇਡੀਅਨ ਸਿੱਖ ਉੱਤੇ ਉਸ ਦੇ ਦੋ ਬੱਚਿਆਂ ਦੀ ਮੌਤ ਦੇ ਕਤਲ ਦੇ ਦੋਸ਼ ਲਾਏ ਜਾਣ ਤੋਂ ਬਾਅਦ ਘਰੇਲੂ ਹਿੰਸਾ ਦੇ ਵਧ ਰਹੇ ਮਾਮਲਿਆਂ ਦੇ ਵਿਰੋਧ ਵਿੱਚ ਮਾਂਟਰੀਅਲ ਵਿੱਚ ਲੋਕ ਸੜਕਾਂ 'ਤੇ ਉੱਤਰ ਆਏ।
"enough is enough" and "not one more" ਚੀਕਦੇ ਹੋਏ, ਲਗਭਗ ਇੱਕ ਦਰਜਨ ਪ੍ਰਦਰਸ਼ਨਕਾਰੀਆਂ ਨੇ ਡਾਊਨਟਾਊਨ ਮਾਂਟਰੀਅਲ ਦੇ ਪਲੇਸ ਡੂ ਕੈਨੇਡਾ ਤੋਂ ਪਾਰਕ ਐਮਿਲੀ-ਗੇਮਲਿਨ ਤੱਕ ਮਾਰਚ ਕੀਤਾ ਅਤੇ ਮੰਗ ਕੀਤੀ ਕਿ ਘਰੇਲੂ ਹਿੰਸਾ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕਮਲਜੀਤ ਅਰੋੜਾ (45) ਉੱਤੇ ਲਵਾਲ ਵਿੱਚ ਆਪਣੇ 11 ਸਾਲਾ ਪੁੱਤਰ ਅਤੇ 13 ਸਾਲਾ ਧੀ ਦੀ ਮੌਤ ਦੇ ਸਬੰਧ ਵਿੱਚ ਫ਼ਰਸਟ ਡਿਗਰੀ ਕਤਲ ਦੇ ਦੋ ਦੋਸ਼ ਲਾਏ ਗਏ ਸਨ। ਉਸ 'ਤੇ ਆਪਣੀ ਪਤਨੀ ਦੀ ਕੁੱਟਮਾਰ ਅਤੇ ਗਲਾ ਘੁੱਟਣ ਦਾ ਵੀ ਦੋਸ਼ ਸੀ।
ਇੱਕ ਹੋਰ ਮਾਮਲੇ ਵਿੱਚ, ਇੱਕ 82 ਸਾਲਾ ਵਿਅਕਤੀ ’ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਾਇਆ ਗਿਆ ਸੀ, ਜਦੋਂ ਉਸ ਦੀ 90 ਸਾਲਾ ਪਤਨੀ ਕਿਊਬਿਕ ਵਿੱਚ ਇੱਕ ਸੀਨੀਅਰਜ਼ ਨਿਵਾਸ ਵਿੱਚ ਮ੍ਰਿਤਕ ਪਾਈ ਗਈ ਸੀ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਪੀੜਤਾਂ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਘਰੇਲੂ ਹਿੰਸਾ ਦੇ ਟਰੈਕਿੰਗ ਬਰੇਸਲੇਟਾਂ ਦੀ ਵਿਸਤ੍ਰਿਤ ਵਰਤੋਂ ਚਾਹੁੰਦੇ ਹਨ, ਅਤੇ ਸੰਘੀ ਪੱਧਰ 'ਤੇ ਦੁਰਵਿਵਹਾਰ ਕਰਨ ਵਾਲਿਆਂ ਲਈ ਵਧੇਰੇ ਸਖ਼ਤ ਅਪਰਾਧਿਕ ਸਜ਼ਾਵਾਂ ਚਾਹੁੰਦੇ ਹਨ।
ਘਰੇਲੂ ਹਿੰਸਾ ਨਾਲ ਲੜਨ ਲਈ ਨਵੀਨਤਮ ਪਹਿਲਕਦਮੀਆਂ ਦੀ ਇੱਕ ਲੜੀ ਵਿੱਚ, ਕਿਊਬਿਕ ਸਰਕਾਰ ਨੇ ਦਸੰਬਰ 2021 ਵਿੱਚ ਕਿਹਾ ਸੀ ਕਿ ਹਿੰਸਕ ਭਾਈਵਾਲਾਂ ਅਤੇ ਘਰੇਲੂ ਹਿੰਸਾ ਦੇ ਦੋਸ਼ੀ ਲੋਕਾਂ ਨੂੰ ਟਰੈਕਿੰਗ ਬਰੇਸਲੇਟ ਪਹਿਨਣ ਦਾ ਆਦੇਸ਼ ਦਿੱਤਾ ਜਾ ਸਕਦਾ ਹੈ।
ਪੀੜਿਤਾਂ ਦੇ ਰਿਸ਼ਤੇਦਾਰ ਪਰਮ ਕਮਲ ਸਿੰਘ ਨੇ ਦੱਸਿਆ, "ਮੈਂ ਆਪਣੇ ਦਿਮਾਗ ਵਿੱਚ ਅਜਿਹਾ ਵਿਚਾਰ ਵੀ ਨਹੀਂ ਲਿਆ ਸਕਦਾ... ਕੋਈ ਆਪਣੇ ਬੱਚਿਆਂ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ? ਕਿਸੇ ਨੂੰ ਵੀ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਨਹੀਂ ਲੰਘਣਾ ਚਾਹੀਦਾ।"
ਮਈ 2020 ਤੋਂ ਹੁਣ ਤੱਕ, ਕਿਊਬਿਕ ਵਿੱਚ ਪਰਿਵਾਰਕ ਹਿੰਸਾ ਵਿੱਚ 44 ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਕਤਲ ਦਾ ਸ਼ਿਕਾਰ ਹੋਈਆਂ ਅੱਧੀਆਂ ਔਰਤਾਂ ਦੀ ਉਮਰ 24 ਤੋਂ 44 ਸਾਲ ਦੇ ਵਿਚਕਾਰ ਸੀ। 16 ਫ਼ੀਸਦੀ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਸਨ।
ਜਨਵਰੀ ਤੋਂ ਲੈ ਕੇ, ਕਿਊਬਿਕ ਵਿੱਚ ਘਰੇਲੂ ਹਿੰਸਾ ਨਾਲ 19 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚ 12 ਔਰਤਾਂ, 6 ਬੱਚੇ ਅਤੇ 1 ਪੁਰਸ਼ ਸ਼ਾਮਲ ਸੀ। 2021 ਵਿੱਚ, ਕਿਊਬਿਕ ਵਿੱਚ 17 ਔਰਤਾਂ ਨੂੰ ਨੇੜਲੇ ਸਾਥੀ ਜਾਂ ਸਾਬਕਾ ਸਾਥੀ ਵੱਲੋਂ ਮਾਰਿਆ ਗਿਆ ਸੀ।