Hamas-Israel War : ਹਮਾਸ-ਇਜ਼ਰਾਈਲ ਜੰਗ ’ਚ ਤਣਾਅ ਵਧਿਆ, ਅਮਰੀਕੀ ਲੜਾਕੂ ਜਹਾਜ਼ਾਂ ਨੇ ਪੂਰਬੀ ਸੀਰੀਆ ’ਚ ਹਮਲੇ ਕੀਤੇ
Published : Oct 27, 2023, 9:37 pm IST
Updated : Oct 27, 2023, 9:37 pm IST
SHARE ARTICLE
Hamas-Israel War
Hamas-Israel War

ਇਜ਼ਰਾਈਲੀ ਫ਼ੌਜੀਆਂ ਨੇ ਲਗਾਤਾਰ ਦੂਜੇ ਦਿਨ ਗਾਜ਼ਾ ਦੀ ਜ਼ਮੀਨ ’ਤੇ ਹਮਲਾ ਕੀਤਾ

Hamas-Israel War : ਹਮਾਸ ਦੇ ਸ਼ਾਸਨ ਵਾਲੇ ਖੇਤਰ ’ਚ ਸੰਭਾਵਿਤ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਹੇ ਇਜ਼ਰਾਈਲੀ ਫ਼ੋਰਸਾਂ ਨੇ ਦੋ ਦਿਨਾਂ ’ਚ ਦੂਜੀ ਵਾਰ ਗਾਜ਼ਾ ’ਚ ਜ਼ਮੀਨੀ ਹਮਲੇ ਕੀਤੇ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ’ਚ 2,900 ਤੋਂ ਵੱਧ ਨਾਬਾਲਗ ਅਤੇ 1,500 ਤੋਂ ਵੱਧ ਔਰਤਾਂ ਸਮੇਤ 7,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਗਾਜ਼ਾ-ਅਧਾਰਤ ਸਿਹਤ ਮੰਤਰਾਲੇ, ਜੋ ਮਰਨ ਵਾਲਿਆਂ ਦੀ ਗਿਣਤੀ ’ਤੇ ਨਜ਼ਰ ਰੱਖਦਾ ਹੈ, ਨੇ ਵੀਰਵਾਰ ਨੂੰ ਨਾਵਾਂ ਅਤੇ ਪਛਾਣ ਨੰਬਰਾਂ ਦੀ ਵਿਸਤ੍ਰਿਤ ਸੂਚੀ ਜਾਰੀ ਕੀਤੀ। ਹਮਾਸ ਨੇ 7 ਅਕਤੂਬਰ ਨੂੰ ਦਖਣੀ ਇਜ਼ਰਾਈਲ ’ਚ ਅਚਾਨਕ ਹਮਲਾ ਕੀਤਾ, ਜਿਸ ਦੇ ਜਵਾਬ ’ਚ ਇਜ਼ਰਾਈਲ ਨੇ ਕਈ ਵਿਨਾਸ਼ਕਾਰੀ ਹਵਾਈ ਹਮਲੇ ਕੀਤੇ। ਇਜ਼ਰਾਈਲ ਅਤੇ ਹਮਾਸ ਵਿਚਕਾਰ ਪਿਛਲੇ ਚਾਰੇ ਹਮਲਿਆਂ ’ਚ ਲਗਭਗ 4,000 ਲੋਕ ਮਾਰੇ ਗਏ ਸਨ।

ਇਜ਼ਰਾਈਲੀ ਸਰਕਾਰ ਅਨੁਸਾਰ ਹਮਾਸ ਦੇ ਸ਼ੁਰੂਆਤੀ ਹਮਲੇ ਦੌਰਾਨ ਇਜ਼ਰਾਈਲ ’ਚ 1,400 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ’ਚ ਜ਼ਿਆਦਾਤਰ ਆਮ ਨਾਗਰਿਕ ਸਨ। ਹਮਾਸ ਨੇ ਗਾਜ਼ਾ ’ਚ ਘੱਟੋ-ਘੱਟ 229 ਲੋਕਾਂ ਨੂੰ ਬੰਦੀ ਬਣਾ ਲਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਦਖਣੀ ਇਜ਼ਰਾਈਲ ਵਿਚ ਹਮਾਸ ਦੇ ਹਮਲਿਆਂ ਤੋਂ ਬਾਅਦ ਗਾਜ਼ਾ ਦੀ ਸਖ਼ਤ ਘੇਰਾਬੰਦੀ ਕੀਤੀ ਗਈ ਹੈ ਅਤੇ ਭੋਜਨ, ਪਾਣੀ ਅਤੇ ਦਵਾਈਆਂ ਦੀ ਘਾਟ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਜ਼ਮੀਨੀ ਫ਼ੋਰਸਾਂ ਨੇ ਪਿਛਲੇ 24 ਘੰਟਿਆਂ ’ਚ ਗਾਜ਼ਾ ਦੇ ਅੰਦਰ ਦਰਜਨਾਂ ਅਤਿਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ। ਉਸ ਨੇ ਦਸਿਆ ਕਿ ਇਸ ਦੌਰਾਨ ਗਾਜ਼ਾ ਸ਼ਹਿਰ ਦੇ ਬਾਹਰਵਾਰ ਸ਼ਿਜਯਾਹ ’ਤੇ ਜਹਾਜ਼ਾਂ ਅਤੇ ਤੋਪਾਂ ਨਾਲ ਬੰਬਾਰੀ ਕੀਤੀ ਗਈ।

ਹਮਲਿਆਂ ਦਾ ਮਕਸਦ ‘ਜੰਗ ਦੇ ਅਗਲੇ ਪੜਾਅ ਲਈ ਜ਼ਮੀਨ ਤਿਆਰ ਕਰਨਾ’

ਫੌਜ ਨੇ ਕਿਹਾ ਕਿ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਫੌਜੀ ਜਵਾਨ ਬਿਨਾਂ ਕਿਸੇ ਨੁਕਸਾਨ ਦੇ ਖੇਤਰ ਤੋਂ ਬਾਹਰ ਆ ਗਏ। ਇਸ ਤੋਂ ਪਹਿਲਾਂ ਵੀਰਵਾਰ ਨੂੰ ਫੌਜ ਨੇ ਕਿਹਾ ਸੀ ਕਿ ਜ਼ਮੀਨੀ ਹਮਲਿਆਂ ਦੌਰਾਨ ਸੈਨਿਕਾਂ ਨੇ ਹਮਾਸ ਦੇ ਲੜਾਕਿਆਂ, ਟਿਕਾਣਿਆਂ ਅਤੇ ਟੈਂਕ ਤਬਾਹ ਕਰਨ ਵਾਲੀ ਮਿਜ਼ਾਈਲ ਸਾਈਟਾਂ ’ਤੇ ਹਮਲਾ ਕੀਤਾ। ਇਜ਼ਰਾਈਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਕਿਹਾ ਕਿ ਹਮਲਿਆਂ ਨੇ ‘ਦੁਸ਼ਮਣ ਨੂੰ ਬੇਨਕਾਬ’ ਕੀਤਾ ਅਤੇ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦਾ ਮਕਸਦ ‘ਜੰਗ ਦੇ ਅਗਲੇ ਪੜਾਅ ਲਈ ਜ਼ਮੀਨ ਤਿਆਰ ਕਰਨਾ’ ਸੀ।

 ਲਗਭਗ ਤਿੰਨ ਹਫ਼ਤਿਆਂ ਦੀ ਬੰਬਾਰੀ ਨਾਲ ਗਾਜ਼ਾ ਨੂੰ ਹੋਏ ਨੁਕਸਾਨ ਨੂੰ ਯੁੱਧ ਤੋਂ ਪਹਿਲਾਂ ਅਤੇ ਹਾਲ ਹੀ ਦੇ ਦਿਨਾਂ ’ਚ ਕਈ ਥਾਵਾਂ ਦੀਆਂ ਸੈਟੇਲਾਈਟ ਫੋਟੋਆਂ ’ਚ ਵੇਖਿਆ ਜਾ ਸਕਦਾ ਹੈ। ਤਸਵੀਰਾਂ ਵਿਖਾਉਂਦੀਆਂ ਹਨ ਕਿ ਰਿਹਾਇਸ਼ੀ ਇਮਾਰਤਾਂ ਦੀਆਂ ਪੂਰੀਆਂ ਕਤਾਰਾਂ ਧੂੜ ਅਤੇ ਮਲਬੇ ’ਚ ਸਿਮਟ ਗਈਆਂ ਹਨ। ਮੈਕਸਰ ਟੈਕਨਾਲੋਜੀਜ਼ ਵਲੋਂ ਲਈਆਂ ਗਈਆਂ ਤਸਵੀਰਾਂ ਅਨੁਸਾਰ, ਗਾਜ਼ਾ ਸਿਟੀ ਦੇ ਅਲ-ਸ਼ਾਤੀ ਸ਼ਰਨਾਰਥੀ ਕੈਂਪ ਦੇ ਨੇੜੇ ਸਮੁੰਦਰੀ ਕਿਨਾਰੇ 13 ਉੱਚੀਆਂ ਇਮਾਰਤਾਂ ਦਾ ਇਕ ਕੰਪਲੈਕਸ ਢਾਹ ਦਿਤਾ ਗਿਆ ਸੀ, ਸਿਰਫ ਕੁਝ ਘਰ ਬਚੇ ਸਨ।

ਫੌਜ ਦਾ ਕਹਿਣਾ ਹੈ ਕਿ ਉਹ ਸਿਰਫ ਅਤਿਵਾਦੀ ਟਿਕਾਣਿਆਂ ’ਤੇ ਹਮਲਾ ਕਰਦੀ ਹੈ ਅਤੇ ਹਮਾਸ ’ਤੇ ਅਪਣੇ ਲੜਾਕਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਨਾਗਰਿਕਾਂ ਵਿਚਕਾਰ ਕੰਮ ਕਰਨ ਦਾ ਦੋਸ਼ ਲਗਾਉਂਦੀ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਹਵਾਈ ਹਮਲੇ ’ਚ ਹਮਾਸ ਦੇ ਖੁਫੀਆ ਮੁਖੀ ਸ਼ਾਦੀ ਬਾਰੂਦ ਦੀ ਮੌਤ ਹੋ ਗਈ, ਜੋ 7 ਅਕਤੂਬਰ ਦੇ ਕਤਲੇਆਮ ਦੇ ਦੋ ਮੁੱਖ ਮਾਸਟਰਮਾਈਂਡਾਂ ’ਚੋਂ ਇਕ ਸੀ। ਯੁੱਧ ਸ਼ੁਰੂ ਹੋਣ ਤੋਂ ਬਾਅਦ ਫਲਸਤੀਨੀ ਅਤਿਵਾਦੀਆਂ ਨੇ ਇਜ਼ਰਾਈਲ ’ਤੇ ਹਜ਼ਾਰਾਂ ਰਾਕੇਟ ਦਾਗੇ ਹਨ। ਹਮਾਸ ਦੇ ਫੌਜੀ ਵਿੰਗ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਇਲੀ ਬੰਬਾਰੀ ’ਚ ਹੁਣ ਤਕ ਕਰੀਬ 50 ਬੰਧਕ ਮਾਰੇ ਜਾ ਚੁੱਕੇ ਹਨ। ਇਜ਼ਰਾਈਲੀ ਅਧਿਕਾਰੀਆਂ ਵਲੋਂ ਤੁਰਤ ਕੋਈ ਟਿਪਣੀ ਨਹੀਂ ਕੀਤੀ ਗਈ।

ਅਮਰੀਕੀ ਲੜਾਕੂ ਜਹਾਜ਼ਾਂ ਨੇ ਪੂਰਬੀ ਸੀਰੀਆ ’ਚ ਹਮਲੇ ਕੀਤੇ

ਇਸ ਦੌਰਾਨ ਅਮਰੀਕੀ ਲੜਾਕੂ ਜਹਾਜ਼ਾਂ ਨੇ ਪੂਰਬੀ ਸੀਰੀਆ ’ਚ ਵੀ ਕੁਝ ਥਾਵਾਂ ’ਤੇ ਹਮਲੇ ਕੀਤੇ। ਅਮਰੀਕੀ ਰਖਿਆ ਮੰਤਰਾਲੇ ਦੇ ਦਫਤਰ ਪੈਂਟਾਗਨ ਨੇ ਕਿਹਾ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨਾਲ ਸਬੰਧਤ ਟਿਕਾਣਿਆਂ ’ਤੇ ਸ਼ੁਕਰਵਾਰ ਤੜਕੇ ਹਵਾਈ ਹਮਲੇ ਕੀਤੇ ਗਏ। ਇਹ ਹਵਾਈ ਹਮਲੇ ਪਿਛਲੇ ਹਫਤੇ ਖੇਤਰ ’ਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਕਰਮਚਾਰੀਆਂ ’ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ’ਚ ਕੀਤੇ ਗਏ ਸਨ। ਮਿਸਰ ਦੇ ਸਿਨਾਈ ਪ੍ਰਾਇਦੀਪ ’ਚ ਦੋ ਸ਼ੱਕੀ ਵਸਤੂਆਂ ਤੋਂ ਹਮਲੇ ਕੀਤੇ ਗਏ ਹਨ, ਜਿਸ ਨਾਲ ਤਿੰਨ ਹਫਤਿਆਂ ਤੋਂ ਚੱਲ ਰਹੇ ਯੁੱਧ ’ਚ ਤਣਾਅ ਵਧ ਗਿਆ ਹੈ।

 (For more news apart from Hamas-Israel War, stay tuned to Rozana Spokesman)

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement