
ਭਾਰਤ 'ਚ ਬਣੇਗੀ ਰੂਸ ਦੀ ਸਪੁਤਨਿਕ-ਵੀ ਕੋਰੋਨਾ ਵੈਕਸੀਨ, 10 ਕਰੋੜ ਖ਼ੁਰਾਕ ਦਾ ਹੋਵੇਗਾ ਉਤਪਾਦਨ
ਨਵੀਂ ਦਿੱਲੀ, 27 ਨਵੰਬਰ : ਰੂਸੀ ਸਿੱਧੇ ਨਿਵੇਸ਼ ਫ਼ੰਡ(ਆਰਡੀਆਈਐਫ਼) ਅਤੇ ਫ਼ਾਰਮਾ ਕੰਪਨੀ ਹੇਟੇਰੋ ਭਾਰਤ 'ਚ ਹਰੇਕ ਸਾਲ ਸਪੁਤਨਿਕ ਵੀ ਵੈਕਸੀਨ ਦੀ 10 ਕਰੋੜ ਖ਼ੁਰਾਕ ਤਿਆਰ ਕਰਨ 'ਤੇ ਸਹਿਮਤ ਹੋ ਗਏ ਹਨ। ਰੂਸ ਦੇ ਸਾਵਰੇਨ ਵੈਲਥ ਫ਼ੰਡ ਨੇ ਇਕ ਬਿਆਨ ਜਾਰੀ ਕੇ ਇਹ ਜਾਣਕਾਰੀ ਦਿਤੀ ਹੈ।
ਬਿਆਨ 'ਚ ਕਿਹਾ ਗਿਆ ਕਿ ਕੋਰੋਨਾ ਵਾਇਰਸ ਦੀ ਸੰਭਾਵਿਤ ਵੈਕਸੀਨ ਸਪੁਤਨਿਕ ਵੀ ਦਾ ਉਤਪਾਦਨ 2021 'ਚ ਸ਼ੁਰੂ ਕਰਨ ਦਾ ਇਰਾਦਾ ਹੈ। ਇਸ ਸਮੀ ਇਸ ਵੈਕਸੀਨ ਦੇ ਤੀਸਰੇ ਪੜਾਅ ਦਾ ਪ੍ਰੀਖਣ ਬੇਲਾਰੂਸ, ਯੂ.ਏ.ਈ. ਵੇਨੇਜੂਏਲਾ ਅਤੇ ਹੋਰ ਦੇਸ਼ਾ 'ਚ ਚੱਲ ਰਿਹਾ ਹੈ। ਆਰਡੀਆਈਐਫ਼ ਨੇ ਕਿਹਾ ਕਿ ਭਾਰਤ 'ਚ ਦੂਜੇ ਪੜਾਅ ਅਤੇ ਤੀਸਰੇ ਪੜਾਅ ਦਾ ਪ੍ਰੀਖਣ ਚੱਲ ਰਿਹਾ ਹੈ। ਘਰੇਲੂ ਦਵਾਈ ਕੰਪਨੀ ਡਾ.ਰੇਡੀਜ਼ ਲੈਬ ਅਤੇ ਆਰਡੀਆਈਐਫ਼ ਨੂੰ ਭਾਰਤ ਦੇ ਡਰੱਗ ਕੰਟਰੋਲਰ (ਡੀਸੀਵੀਆਈ) ਤੋਂ ਭਾਰਤ 'ਚ ਸਪੁਤਨਿਕ ਵੀ ਵੈਕਸੀਨ ਦੇ ਦੂਜੇ ਅਤੇ ਤੀਸਰੇ ਪੜਾਅ ਦੇ ਪ੍ਰੀਖਣ ਦੀ ਇਜਾਜ਼ਤ ਮਿਲੀ ਸੀ।
ਸਪੁਤਨਿਕ ਵੀ ਵੈਕਸੀਨ ਦੀ 1.2 ਅਰਬ ਤੋਂ ਵੱਧ ਖ਼ੁਰਾਕ ਲਈ 50 ਤੋਂ ਵੱਧ ਦੇਸ਼ਾਂ ਨੇ ਮੰਗ ਕੀਤਾ ਹੈ। ਆਰਡੀਆਈਐਫ਼ ਨੇ ਕਿਹਾ ਕਿ ਗਲੋਬਲ ਬਾਜ਼ਾਰ ਲਈ ਵੈਕਸੀਨ ਦਾ ਉਤਪਾਦਨ ਭਾਰਤ, ਬ੍ਰਾਜ਼ੀਲ, ਚੀਨ, ਦਖਣੀ ਕੋਰੀਆ ਅਤੇ ਹੋਰ ਦੇਸ਼ਾ 'ਚ ਆਰਡੀਆਈਐਫ਼ ਦੇ ਸਾਝੇਦਾਰਾਂ ਵਲੋਂ ਕੀਤਾ ਜਾਵੇਗਾ।
ਰੂਸੀ ਸਿੱਧੇ ਨਿਵੇਸ਼ ਫ਼ੰਡ ਦੇ ਸੀਈਓ ਕਿਰਿਲ ਦਿਮਿਤ੍ਰਿਗ ਨੇ ਕਿਹਾ, ''ਸਾਨੂੰ ਆਰਡੀਆਈਐਫ਼ ਅਤੇ ਹੇਟੇਰਾ ਵਿਚਾਲੇ ਹੋਏ ਸਮਝੌਤੇ ਦਾ ਐਲਾਨ ਕਰਦੇ ਹੋਏ ਖੁਸ਼ੀ ਹੈ ਕਿ ਇਸ ਨਾਲ ਭਾਰਤ 'ਚ ਸੁਰੱਖਿਅਤ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਸਪੁਤਨਿਕ ਵੀ ਵੈਕਸੀਨ ਦੇ ਉਤਪਾਦਨ ਦਾ ਰਾਸਤਾ ਸਾਫ਼ ਹੋ ਜਾਵੇਗਾ। '' ਆਰਡੀਆਈਐਫ਼ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਪੁਤਨਿਕ ਵੀ ਕੋਵਿਡ 19 ਵੈਕਸੀਨ ਦਾ ਅਸਰ 95 ਫ਼ੀ ਸਦੀ ਤੋਂ ਵੱਧ ਹੈ ਅਤੇ ਕੌਮਾਂਤਰੀ ਬਾਜ਼ਾਰਾ ਲਈ ਇਕ ਖ਼ੁਰਾਕ ਦੀ ਕੀਮਤ 10 ਅਮਰੀਕੀ ਡਾਲਰ (ਲਗਭਗ 740 ਰੁਪਏ) ਤੋਂ ਘੱਟ ਹੋਵੇਗੀ। ਹੇਟੇਰੋ ਲੈਬਜ਼ ਦੇ ਕੌਮਾਂਤਰੀ ਵੰਡ ਡਾਈਰੈਕਟਰ ਬੀ ਮੁਰਲੀ ਕ੍ਰਿਸ਼ਣ ਰੇਡੀ ਨੇ ਕਿਹਾ ਕਿ ਕੰਪਨੀ ਸਪੁਤਨਿਕ ਵੀ ਵੈਕਸੀਨ ਲਈ ਨਿਰਮਾਣ ਸਾਝੇਦਾਰ ਬਣਾ ਕੇ ਖ਼ੁਸ਼ ਹੈ ਅਤੇ ਉਹ ਪ੍ਰੀਖਣ ਨਤੀਜਿਆਂ ਦਾ ਇੰਤਜ਼ਾਰ ਕਰ ਰਹੀ ਹੈ। (ਪੀਟੀਆਈ)