ਐਬਟਸਫ਼ੋਰਡ ਦੇ ਪੰਜਾਬੀ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤੇ ਸੈਂਕੜੇ ਘਰ ਹੜ੍ਹ ’ਚ ਡੁੱਬੇ
Published : Nov 27, 2021, 11:24 am IST
Updated : Nov 27, 2021, 11:25 am IST
SHARE ARTICLE
Photo
Photo

‘ਕੈਨੇਡਾ ਵਿਚ ਪੰਜਾਬੀਆਂ ਉਤੇ ਪਈ ਕੁਦਰਤ ਦੀ ਮਾਰ’

 

ਕੋਟਕਪੂਰਾ (ਗੁਰਿੰਦਰ ਸਿੰਘ): ਐਬਟਸਫ਼ੋਰਡ ਬਿ੍ਰਟਿਸ਼ ਕੋਲੰਬੀਆ (ਕੈਨੇਡਾ) ਵਿਖੇ ਆਈ ਹੜ੍ਹ ਦੀ ਕਰੋਪੀ ਨੇ ਜਿਥੇ ਪੰਜਾਬੀ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਕਰ ਦਿਤੀ, ਸੈਂਕੜੇ ਘਰ ਡੁੱਬ ਗਏ, ਹੜ੍ਹਾਂ ਦੇ 11ਵੇਂ ਦਿਨ ਵੀ ਟਰੱਕ, ਟਰੈਕਟਰ, ਕਾਰਾਂ, ਮਸ਼ੀਨਾਂ, ਹਾਰਵੈਸਟਰ, ਖੇਤੀ ਸੰਦ ਅਤੇ ਹੋਰ ਵਾਹਨ ਪਾਣੀ ਦੀ ਮਾਰ ’ਚ ਹਨ। ਰਾਤੋ ਰਾਤ ਘਰੋਂ ਬੇਘਰ ਹੋਣ ਦੇ ਨਾਲ-ਨਾਲ ਪੰਜਾਬੀ ਕਿਸਾਨ ਲੱਖਾਂ ਤੋਂ ਕੱਖਾਂ ਦੇ ਹੋ ਗਏ ਪਰ ਉਨ੍ਹਾਂ ਨੂੰ ਦੁਖ ਇਸ ਗੱਲ ਦਾ ਹੈ ਕਿ ਕਿਸੇ ਵੀ ਪੰਜਾਬੀ ਐਮ.ਪੀ., ਵਿਧਾਇਕ ਜਾਂ ਸਿੱਖ ਸੰਸਥਾ ਅਤੇ ਪੰਥਕ ਜਥੇਬੰਦੀ ਨੇ ਉਨ੍ਹਾਂ ਦੀ ਸਾਰ ਤਾਂ ਕੀ ਲੈਣੀ ਸੀ, ਉਨ੍ਹਾਂ ਬਾਰੇ ਹਾਅ ਦਾ ਨਾਹਰਾ ਮਾਰਨ ਦੀ ਵੀ ਜ਼ਰੂਰਤ ਨਹੀਂ ਸਮਝੀ। 

 

PHOTOPHOTO

ਇਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਪੰਜਾਬੀ ਕਿਸਾਨਾਂ ਨੇ ਦਸਿਆ ਕਿ ਬੈਂਕਾਂ ਤੋਂ ਕਰਜ਼ਾ ਲੈ ਕੇ ਟਰੱਕ, ਟਰੈਕਟਰ, ਖੇਤੀ ਦੇ ਸੰਦ ਜਾਂ ਘਰ ਬਣਾਉਣ ਵਾਲੇ ਪੰਜਾਬੀਆਂ ਨੂੰ ਖ਼ਾਲੀ ਹੱਥ ਸਿਰਫ਼ ਜਾਨਾ ਬਚਾਅ ਕੇ ਨਿਕਲਣਾ ਪਿਆ, ਹੁਣ ਰਿਸ਼ਤੇਦਾਰਾਂ ਕੋਲ ਜਾਂ ਕਿਰਾਏ ਦੇ ਮਕਾਨਾਂ ਵਿਚ ਰਹਿਣ ਲਈ ਮਜਬੂਰ ਹਨ ਕਿਉਂਕਿ ਅੱਜ 11ਵੇਂ ਦਿਨ ਵੀ ਵਾਹਨਾਂ ਅਤੇ ਫ਼ਸਲਾਂ ਸਮੇਤ ਸਾਰਿਆਂ ਦੇ ਘਰ ਪਾਣੀ ਵਿਚ ਡੁੱਬੇ ਹੋਏ ਹਨ।

 

PHOTOPHOTO

 

ਇਕ ਅੰਦਾਜ਼ੇ ਮੁਤਾਬਕ ਪੰਜਾਬੀਆਂ ਦਾ ਕਰੋੜਾਂ ਡਾਲਰਾਂ ਦਾ ਨੁਕਸਾਨ ਹੋ ਗਿਐ,  ਕਾਰੋਬਾਰ ਰੁਕ ਗਿਐ ਅਤੇ ਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਟੁੱਟ ਗਈਆਂ। ਪੰਜਾਬੀ ਕਿਸਾਨ ਅਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਕਈ ਕਿਸਾਨ ਮੀਡੀਏ ਨਾਲ ਗੱਲਬਾਤ ਕਰਦੇ ਭਾਵੁਕ ਵੀ ਹੋ ਗਏ ਕਿਉਂਕਿ ਕਿਸਾਨੀ ਅੰਦੋਲਨ, ਕੋਵਿਡ ਜਾਂ ਕਿਸੇ ਵੀ ਸੰਘਰਸ਼ ਜਾਂ ਕਰੋਪੀ ਮੌਕੇ ਪੰਜਾਬੀਆਂ ਦੀ ਬਾਂਹ ਫੜਨ ਵਾਲੇ ਪ੍ਰਵਾਸੀਆਂ ਦੇ ਹੱਕ ਵਿਚ ਹਾਅ ਦਾ ਨਾਹਰਾ ਨਾ ਵਜਣਾ ਅਤੇ ਉਨ੍ਹਾਂ ਦੀ ਸਾਰ ਲੈਣ ਲਈ ਕਿਸੇ ਵਲੋਂ ਨਾ ਪੁੱਜਣਾ, ਉਨ੍ਹਾਂ ਨੂੰ ਨਿਰਾਸ਼ ਕਰ ਕੇ ਰੱਖ ਗਿਆ।

 

 

PHOTOPHOTO

ਉਕਤ ਪੰਜਾਬੀਆਂ ਨੇ ਗੁਰਦਵਾਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸਹਿਜ ਪਾਠ ਆਰੰਭ ਕਰਵਾਇਆ ਹੈ ਜਿਸ ਦਾ ਭੋਗ 4 ਦਸੰਬਰ ਦਿਨ ਸਨਿਚਰਵਾਰ ਨੂੰ ਸਵੇਰੇ 10:00 ਵਜੇ ਪਾ ਕੇ ਵੱਡਾ ਇਕੱਠ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਹੜ੍ਹਾਂ ਦਾ ਪਾਣੀ ਨਿਕਲਣ ਤੋਂ ਬਾਅਦ ਵੀ ਨੁਕਸਾਨ ਦੀ ਭਰਪਾਈ ਕਰਨੀ ਔਖੀ ਜਾਪਦੀ ਹੈ।

 

PHOTOPHOTO

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement