
ਇੰਡੋਨੇਸ਼ੀਆ 'ਚ ਪਿਛਲੇ ਦਿਨਾਂ ਤੋਂ ਆਈ ਸੁਨਾਮੀ ਦਾ ਖ਼ਤਰਾ ਹੁਣ ਵੀ ਬਰਕਰਾਰ ਹੈ। ਇੱਥੇ ਜਿਸ ਅਨਾਕ ਅਨਾਕ ਕ੍ਰਾਕਾਟੋਆ ਜਾਂ 'ਕ੍ਰਾਕਾਟੋਆ ਦਾ ਬੱਚਾ’ ਜਵਾਲਾਮੁਖੀ..
ਇੰਡੋਨੇਸ਼ੀਆ (ਭਾਸ਼ਾ): ਇੰਡੋਨੇਸ਼ੀਆ 'ਚ ਪਿਛਲੇ ਦਿਨਾਂ ਤੋਂ ਆਈ ਸੁਨਾਮੀ ਦਾ ਖ਼ਤਰਾ ਹੁਣ ਵੀ ਬਰਕਰਾਰ ਹੈ। ਇੱਥੇ ਜਿਸ ਅਨਾਕ ਅਨਾਕ ਕ੍ਰਾਕਾਟੋਆ ਜਾਂ 'ਕ੍ਰਾਕਾਟੋਆ ਦਾ ਬੱਚਾ’ ਜਵਾਲਾਮੁਖੀ ਦੇ ਫਟਣ ਨਾਲ ਸੁਨਾਮੀ ਆਈ ਸੀ, ਉਹ ਹੁਣ ਵੀ ਸਰਗਰਮ ਹੈ। ਇਸ ਜਵਾਲਾਮੁਖੀ ਤੋਂ ਲਗਾਤਾਰ ਵੱਡੀ ਮਾਤਰਾ 'ਚ ਰਾਖ ਨਿਕਲ ਰਹੀ ਹੈ। ਇਸ ਦੇ ਚਲਦਿਆਂ ਇੱਥੋਂ ਦੇ ਪ੍ਰਸ਼ਾਸਨ ਨੇ ਜਵਾਲਾਮੁਖੀ ਦੇ 5 ਕਿਲੋਮੀਟਰ ਦੇ ਦਾਇਰੇ 'ਚ ਕਿਸੇ ਦੇ ਵੀ ਜਾਣ 'ਤੇ ਰੋਕ ਲਗਾ ਦਿਤੀ ਹੈ।
Indonesia
ਨਾਲ ਹੀ ਜਾਵਾ ਅਤੇ ਸੁਮਾਤਰਾ 'ਚ ਉੜਾਨ ਭਰਨੇ ਵਾਲੀ ਸਾਰੀ ਫਲਾਇਟਾਂ ਦਾ ਰੂਟ ਵੀ ਬਦਲ ਦਿਤਾ ਹੈ। ਅਜਿਹਾ ਸ਼ੱਕ ਜਾਹਿਰ ਕੀਤਾ ਹੈ ਕਿ ਇੱਥੇ ਸੁਨਾਮੀ ਦੀਆਂ ਲਹਿਰਾਂ ਕਿਵੇਂ ਇਕ ਵਾਰ ਫਿਰ ਤਬਾਹੀ ਮੱਚਾ ਸਕਦੀਆਂ ਹੈ। ਦੁਬਾਰਾ ਸੁਨਾਮੀ ਦੀ ਸ਼ੱਕ ਨੂੰ ਵੇਖਦੇ ਹੋਏ ਇੱਥੇ ਦੇ ਪ੍ਰਸ਼ਾਸਨ ਨੇ ਤਾਜ਼ਾ ਅਲਰਟ ਵੀ ਜਾਰੀ ਕੀਤਾ ਹੈ । ਇੰਡੋਨੇਸ਼ਿਆ ਨੇ ਉਸ ਜਵਾਲਾਮੁਖੀ ਤੋਂ ਪੈਦਾ ਖਤਰੇ ਦੇ ਪ੍ਰਤੀ ਲੋਕਾਂ ਨੂੰ ਫਿਰ ਤੋਂ ਆਗਾਹ ਕੀਤਾ ਹੈ ਜਿਸ ਦੇ ਫਟਣ ਤੋਂ ਬਾਅਦ ਪ੍ਰਚੰਡ ਸੁਨਾਮੀ ਆਈ ਸੀ।
Indonesia
ਸਰਕਾਰ ਨੇ ਇਸ ਜਵਾਲਾਮੁਖੀ ਨੂੰ ਲੈ ਕੇ ਵੀਰਵਾਰ ਨੂੰ ਖਤਰੇ ਦਾ ਪੱਧਰ ਵਧਾ ਦਿਤਾ। ਇਸ ਤੋਂ ਪਹਿਲਾਂ ਜਵਾਲਾਮੁਖੀ ਦੇ ਸਰਗਰਮ ਹੋਣ ਨਾਲ ਇਕ ਵਾਰ ਫਿਰ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਅਧਿਕਾਰੀਆਂ ਨੇ ਅਨਾਕ ਕਰਾਕਾਟੋਆ ਦੇ ਨੇੜੇ ਨਾ ਜਾਣ ਦੇ ਦੋ ਕਿਲੋਮੀਟਰ ਦੇ ਖੇਤਰ ਨੂੰ ਵਧਾਕੇ ਪੰਜ ਕਿਲੋਮੀਟਰ ਤੱਕ ਕਰ ਦਿਤਾ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਕਿਨਾਰੇ ਤੋਂ ਦੂਰ ਰਹਿਣ ਲਈ ਕਿਹਾ ਹੈ। ਇਹ ਚਿਤਾਵਨੀ ਸ਼ਨੀਚਰਵਾਰ ਰਾਤ ਨੂੰ ਆਈ।
Indonesia tsunami
ਜਾਨਲੇਵਾ ਸੁਨਾਮੀ 'ਚ 400 ਤੋਂ ਜਿਆਦਾ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਜਾਰੀ ਕੀਤੀ ਗਈ ਹੈ। ਵਿਮਾਨਨ ਅਧਿਕਾਰੀਆਂ ਨੇ ਜਹਾਜ਼ਾਂ ਦੀ ਦਿਸ਼ਾ ਬਦਲਣ ਦੇ ਆਦੇਸ਼ ਦਿਤੇ ਹਨ। ਕਰਾਕਾਟੋਆ ਆਬਜਰਵੇਟਰੀ 'ਚ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਅਸੀਂ ਅੱਜ ਸਵੇਰੇ ਤੋਂ ਜਵਾਲਾਮੁਖੀ ਤੋਂ ਖਤਰੇ ਦਾ ਅਲਰਟ ਵਧਾ ਦਿਤਾ ਹੈ ਕਿਉਂਕਿ ਜਵਾਲਾਮੁਖੀ 'ਚ ਵਿਸਫੋਟ ਰੁਝਾਨ 'ਚ ਬਦਲਾਅ ਆਇਆ ਹੈ।
Indonesia tsunami
ਇਸ ਚਿਤਾਵਨੀ ਤੋਂ ਪਹਿਲਾਂ ਹੀ ਤੋਂ ਡਰੇ ਸਥਾਨਕ ਨਿਵਾਸੀਆਂ 'ਚ ਨਵਾਂ ਡਰ ਬੈਠ ਗਿਆ ਹੈ ਅਤੇ ਉਨ੍ਹਾਂ ਨੇ ਫਿਰ ਤੋਂ ਸੁਨਾਮੀ ਆਉਣ ਦੀ ਸ਼ੱਕ ਨੂੰ ਲੈ ਕੇ ਅਪਣੇ ਘਰਾਂ ਦੇ ਵੱਲ ਪਰਤਣ ਤੋਂ ਇਨਕਾਰ ਕਰ ਦਿਤਾ ਹੈ। ਪਿਛਲੇ ਹਫਤੇ ਆਈ ਸੁਨਾਮੀ 'ਚ ਘੱਟ ਤੋਂ ਘੱਟ 430 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1495 ਲੋਕ ਜਖ਼ਮੀ ਹੋ ਗਏ ਸਨ ਅਤੇ 159 ਹੋਰ ਲਾਪਤਾ ਹਨ। ਕਰੀਬ 22,000 ਲੋਕ ਬੇਘਰ ਹੋ ਗਏ ਹਨ ਅਤੇ ਸ਼ਿਵਿਰੋਂ ਵਿੱਚ ਰਹਿ ਰਹੇ ਹਨ।