
ਪਾਕਿਸਤਾਨ ਸਰਕਾਰ ਨੇ ਇਕ ਵੱਡਾ ਐਲਾਨ ਕੀਤਾ ਹੈ ਦੱਸ ਦਈਏ ਕਿ ਉਨ੍ਹਾਂ ਨੇ ਅਤਿਵਾਦ ਖਿਲਾਫ ਲੜਨ ਤੇ ਉਨ੍ਹਾਂ ਨੂੰ ਖਤਮ ਕਰਨ ਦੀ ਵਿਆਪਕ ਮੁਹਿੰਮ ਨੂੰ ਅਗਲੇ..
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਸਰਕਾਰ ਨੇ ਇਕ ਵੱਡਾ ਐਲਾਨ ਕੀਤਾ ਹੈ ਦੱਸ ਦਈਏ ਕਿ ਉਨ੍ਹਾਂ ਨੇ ਅਤਿਵਾਦ ਖਿਲਾਫ ਲੜਨ ਤੇ ਉਨ੍ਹਾਂ ਨੂੰ ਖਤਮ ਕਰਨ ਦੀ ਵਿਆਪਕ ਮੁਹਿੰਮ ਨੂੰ ਅਗਲੇ ਸਾਲ ਮਾਰਚ `ਚ ਅੰਜ਼ਾਮ ਦੇਣ ਦਾ ਐਲਾਨ ਕੀਤਾ ਹੈ।
Terrorism
ਗ੍ਰਹਿ ਰਾਜ ਮੰਤਰੀ ਸ਼ਹਿਰਯਾਰ ਖਾਨ ਅਫਰੀਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਅੱਤਵਾਦ ਨੂੰ ਖਤਮ ਕਰਨ ਤੇ ਚਲ ਰਹੇ ਅਤਿਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਵਿਆਪਕ ਰਾਸ਼ਟਰੀ ਕਾਰਵਾਈ ਯੋਜਨਾ ਲਾਂਚ ਕਰਨ ਦਾ ਫੈਸਲਾ ਕੀਤਾ ਹੈ।
Fight terrorism
ਦੱਸ ਦਈਏ ਕਿ ਇਹ ਫੈਸਲਾ ਸਾਬਕਾ ਸੰਸਦ ਤੇ ਸੀਨੀਅਰ ਸਾਈਦ ਅਲੀ ਰਜਾ ਆਬਿਦੀ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਕੀਤਾ ਗਿਆ ਹੈ। ਪਿਛਲੇ ਇਕ ਮਹੀਨੇ ਦੌਰਾਨ ਸ੍ਰੀ ਆਬਿਦੀ ਚੌਥੇ ਵਿਅਕਤੀ ਹਨ ਜੋ ਅੱਤਵਾਦੀ ਹਮਲੇ ਦਾ ਸਿ਼ਕਾਰ ਹੋਏ ਹਨ। ਇਨ੍ਹਾਂ ਘਟਨਾਵਾਂ ਨੇ ਅੱਤਵਾਦ ਦੇ ਖਿਲਾਫ ਦੇਸ਼ ਨੂੰ ਸੋਚਣ `ਤੇ ਮਜ਼ਬੂਰ ਕਰ ਕੀਤਾ ਹੈ।
Pak Govt Fight terrorism
ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਯੋਜਨਾ ਨੂੰ ਵਧੀਆ ਬਣਾਉਣ ਲਈ ਦੇਸ਼ ਦੇ ਰਾਜਨੀਤਿਕ ਤੇ ਸੈਨਾ ਮੁੱਖੀ ਅਤੇ ਪ੍ਰਮੁੱਖ ਸੁਰੱਖਿਆ ਏਜੰਸੀਆਂ ਦੀ ਮੀਟਿੰਗ `ਚ ਫੈਸਲਾ ਕਰਨਗੇ।