WHO ਮੁਖੀ ਦੀ ਚੇਤਾਵਨੀ, ਕੋਰੋਨਾ ਵਾਇਰਸ ਆਖਰੀ ਮਹਾਂਮਾਰੀ ਨਹੀਂ
Published : Dec 27, 2020, 1:05 pm IST
Updated : Dec 27, 2020, 1:05 pm IST
SHARE ARTICLE
Coronavirus pandemic will not be the last, says WHO chief
Coronavirus pandemic will not be the last, says WHO chief

ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਨੂੰ ਆਉਣ ਵਾਲੇ ਕੱਲ ਲਈ ਤਿਆਰ ਰਹਿਣ ਲਈ ਕਿਹਾ

ਜਿਨੇਵਾ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਅਧਾਨਮ ਘੇਬ੍ਰੇਯੇਸਸ ਨੇ ਕਿਹਾ ਕਿ ਕੋਰੋਨਾ ਵਾਇਰਸ ਆਖਰੀ ਮਹਾਂਮਾਰੀ ਨਹੀਂ ਹੈ। ਅਸੀਂ ਜਾਨਵਰਾਂ ਦੀ ਭਲਾਈ ਅਤੇ ਮੌਸਮੀ ਤਬਦੀਲੀ ਨਾਲ ਨਜਿੱਠਦਿਆਂ ਮਨੁੱਖੀ ਸਿਹਤ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਦੇ "ਦੋਸ਼ੀ" ਹਾਂ।

WHOWHO Chief

ਉਹਨਾਂ ਨੇ ਪ੍ਰਕੋਪ ਨੂੰ ਲੈ ਕੇ ਪੈਸਾ ਵਹਾਉਣ ਨੂੰ "ਖ਼ਤਰਨਾਕ ਤੌਰ 'ਤੇ ਅਦੂਰਦਰਸ਼ੀ" ਚੱਕਰ ਕਿਹਾ ਤੇ ਇਸ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਅਗਲੇ ਦਿਨ ਦੀ ਤਿਆਰੀ ਲਈ ਕੁਝ ਨਹੀਂ ਕਰ ਰਹੇ। ਉਹਨਾਂ ਨੇ ਇਕ ਵੀਡੀਓ ਸੰਦੇਸ਼ ਵਿਚ ਇਹ ਗੱਲ ਕਹੀ।

CoronavirusCoronavirus

ਸੰਗਠਨ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਹ ਕੋਵਿਡ-19 ਮਹਾਂਮਾਰੀ ਤੋਂ ਸਬਕ ਸਿੱਖਣ ਦਾ ਸਮਾਂ ਸੀ। ਉਹਨਾਂ ਕਿਹਾ ਕਿ ‘ਬਹੁਤ ਲੰਬੇ ਸਮੇਂ ਤੋਂ ਦੁਨੀਆਂ ਘਬਰਾਹਟ ਅਤੇ ਅਣਗਹਿਲੀ ਦੇ ਇਕ ਚੱਕਰ ਵਿਚ ਚੱਲ ਰਹੀ ਹੈ’।

WHOWHO

ਟੈਡਰੋਸ ਨੇ ਕਿਹਾ ਕਿ ‘ਇਤਿਹਾਸ ਗਵਾਹ ਹੈ ਕਿ ਇਹ ਆਖਰੀ ਮਹਾਂਮਾਰੀ ਨਹੀਂ ਹੋਵੇਗੀ, ਮਹਾਂਮਾਰੀਆਂ ਜੀਵਨ ਦਾ ਇਕ ਤੱਥ ਹਨ’। ਉਹਨਾਂ ਕਿਹਾ ਕਿ, ‘ਇਸ ਮਹਾਂਮਾਰੀ ਨੇ ਮਨੁੱਖ ਦੀ ਸਿਹਤ, ਜਾਨਵਰਾਂ ਤੇ ਗ੍ਰਹਿ ਵਿਚ ਗੂੜੇ ਰਿਸ਼ਤਿਆਂ ਨੂੰ ਉਜਾਗਰ ਕੀਤਾ ਹੈ’।

coronavirusCoronavirus 

ਉਹਨਾਂ ਕਿਹਾ ਕਿ "ਮਨੁੱਖੀ ਸਿਹਤ ਵਿਚ ਸੁਧਾਰ ਲਿਆਉਣ ਲਈ ਕੋਈ ਵੀ ਯਤਨ ਉਦੋਂ ਤੱਕ ਕੀਤੇ ਜਾਂਦੇ ਹਨ ਜਦੋਂ ਤੱਕ ਉਹ ਮਨੁੱਖਾਂ ਅਤੇ ਜਾਨਵਰਾਂ ਵਿਚਕਾਰ ਮਹੱਤਵਪੂਰਣ ਇੰਟਰਫੇਸ ‘ਤੇ ਕੇਂਦ੍ਰਤ ਨਹੀਂ ਹੁੰਦੇ। ਮੌਸਮ ਵਿਚ ਤਬਦੀਲੀ ਹੋਂਦ ਦਾ ਖ਼ਤਰਾ ਬਣ ਜਾਂਦੀ ਹੈ। ਇਹ ਸਾਡੀ ਧਰਤੀ ਨੂੰ ਘੱਟ ਰਹਿਣ ਯੋਗ ਬਣਾਉਂਦਾ ਹੈ ਬਣਾ ਰਿਹਾ ਹੈ। ”

Location: Switzerland, Geneve, Geneve

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement