
ਕਿਹਾ, ਕਈ ਮਹੀਨਿਆਂ ਦੇ ਤਣਾਅ ਤੋਂ ਬਾਅਦ ਹੁਣ ਦੁਵਲੇ ਸਬੰਧਾਂ ’ਚ ਸੁਧਾਰ ਸ਼ੁਰੂ
Hardeep Singh Nijjar's killing: ਕੈਨੇਡਾ ਦੀ ਇਕ ਸਾਬਕਾ ਕੌਮੀ ਸੁਰਖਿਆ ਸਲਾਹਕਾਰ ਨੇ ਕਿਹਾ ਹੈ ਕਿ ਭਾਰਤ ਹੁਣ ਬ੍ਰਿਟਿਸ਼ ਕੋਲੰਬੀਆ ਵਿਚ ਇਕ ਸਿੱਖ ਵੱਖਵਾਦੀ ਨੇਤਾ ਦੇ ਕਤਲ ਦੀ ਚੱਲ ਰਹੀ ਜਾਂਚ ਵਿਚ ਕੈਨੇਡਾ ਨਾਲ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁੱਦੇ ’ਤੇ ਮਹੀਨਿਆਂ ਦੇ ਤਣਾਅ ਤੋਂ ਬਾਅਦ ਦੁਵਲੇ ਸਬੰਧਾਂ ’ਚ ਸੁਧਾਰ ਹੋ ਰਿਹਾ ਹੈ।
ਕੈਨੇਡਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਸ਼ੁਕਰਵਾਰ ਨੂੰ ਸੀ.ਟੀ.ਵੀ. ਨੂੰ ਦਿਤੇ ਇਕ ਇੰਟਰਵਿਊ ਵਿਚ ਦੁਵਲੇ ਸਬੰਧਾਂ ਵਿਚ ਤਬਦੀਲੀ ਨੂੰ ਇਕ ‘ਨਵੀਂ ਸ਼ੁਰੂਆਤ’ ਦਸਿਆ। ਉਨ੍ਹਾਂ ਕਿਹਾ ਕਿ ਭਾਰਤ ਹੁਣ ਪਿਛਲੇ ਸਾਲ ਜੂਨ ’ਚ ਕੈਨੇਡਾ ਦੇ ਸ਼ਹਿਰ ਸਰੀ ’ਚ ਵੱਖਵਾਦੀ ਅਤੇ ਭਾਰਤ ਵਲੋਂ ਅਤਿਵਾਦੀ ਐਲਾਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਚੱਲ ਰਹੀ ਜਾਂਚ ’ਚ ਸਹਿਯੋਗ ਕਰ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਕੈਨੇਡੀਅਨ ਅਧਿਕਾਰੀ ਨੇ ਨਿੱਝਰ ਕਤਲ ਕੇਸ ਦੀ ਜਾਂਚ ’ਚ ਨਵੀਂ ਦਿੱਲੀ ਦੇ ਸਹਿਯੋਗ ਨਾ ਕਰਨ ਦੇ ਕੈਨੇਡੀਅਨ ਦੋਸ਼ਾਂ ਤੋਂ ਬਾਅਦ ਭਾਰਤ ਵਲੋਂ ਇਸ ਦਿਸ਼ਾ ’ਚ ਕੰਮ ਕਰਨ ਦੀ ਗੱਲ ਮੰਨੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ’ਚ ਭਾਰਤ ਦੀ ਸ਼ੱਕੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ ’ਚ ਕੁੱਝ ਤਣਾਅ ਆਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਤੁਕਾ ਅਤੇ ਬੇਬੁਨਿਆਦ’’ ਦਸਦਿਆਂ ਰੱਦ ਕਰ ਦਿਤਾ ਸੀ। ਥਾਮਸ ਦੀ ਟਿਪਣੀ ’ਤੇ ਭਾਰਤ ਸਰਕਾਰ ਵਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਕਿ ਉਹ 26 ਜਨਵਰੀ ਨੂੰ ਸੇਵਾਮੁਕਤ ਹੋਈ ਸੀ।
ਭਾਰਤ ਨੇ ਕਿਹਾ ਹੈ ਕਿ ਕੈਨੇਡਾ ਨੇ ਕਦੇ ਵੀ ਅਪਣੇ ਦਾਅਵੇ ਦੇ ਸਮਰਥਨ ’ਚ ਕੋਈ ਸਬੂਤ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਨਿੱਜਰ ਦੇ ਕਤਲ ’ਚ ਭਾਰਤੀ ਏਜੰਟ ਸ਼ਾਮਲ ਸਨ। ਥਾਮਸ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਗੈਰ-ਸਹਿਯੋਗੀ ਨਹੀਂ ਕਹਾਂਗੀ।’’ ਇੰਟਰਵਿਊ ਦੌਰਾਨ ਥਾਮਸ ਨੇ ਕੈਨੇਡਾ ਅਤੇ ਭਾਰਤ ਵਿਚਾਲੇ ਬਦਲਦੇ ਰਿਸ਼ਤਿਆਂ ਨੂੰ ਇਕ ਨਵੀਂ ਸ਼ੁਰੂਆਤ ਦਸਿਆ ਅਤੇ ਕਿਹਾ ਕਿ ਕੈਨੇਡਾ ਨੇ ਸਬੰਧਾਂ ਵਿਚ ਤਰੱਕੀ ਕੀਤੀ ਹੈ।
ਉਨ੍ਹਾਂ ਕਿਹਾ, ‘‘ਭਾਰਤ ’ਚ ਅਪਣੇ ਹਮਰੁਤਬਾ ਨਾਲ ਮੇਰੀ ਗੱਲਬਾਤ ਲਾਭਦਾਇਕ ਰਹੀ ਹੈ ਅਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਇਸ ਦਿਸ਼ਾ ’ਚ ਤਰੱਕੀ ਕੀਤੀ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਕੈਨੇਡਾ ਦੇ ਭਾਰਤ ਨਾਲ ਬਿਹਤਰ ਸਬੰਧ ਅਮਰੀਕੀ ਧਰਤੀ ’ਤੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਸ਼ ’ਚ ਸ਼ਾਮਲ ਭਾਰਤੀ ਨਾਗਰਿਕ ਨਿਖਿਲ ਗੁਪਤਾ ਵਿਰੁਧ ਅਮਰੀਕਾ ਦੇ ਦੋਸ਼ਾਂ ਦਾ ਨਤੀਜਾ ਹਨ, ਥਾਮਸ ਨੇ ਕਿਹਾ, ‘‘ਦੋਵੇਂ ਮਾਮਲੇ ਸਪੱਸ਼ਟ ਤੌਰ ’ਤੇ ਜੁੜੇ ਹੋਏ ਹਨ।ਉਨ੍ਹਾਂ (ਅਮਰੀਕਾ) ਨੇ ਜੋ ਜਾਣਕਾਰੀ ਦਿਤੀ ਹੈ, ਉਹ ਭਾਰਤ ਨਾਲ ਸਾਡੀ ਸਥਿਤੀ ਅਤੇ ਸਾਡੇ ਦਾਅਵਿਆਂ ਦਾ ਸਮਰਥਨ ਕਰਦੀ ਹੈ। ਭਾਰਤ ਇਸ ਨੂੰ ਸੁਲਝਾਉਣ ਲਈ ਕੈਨੇਡਾ ਅਤੇ ਖਾਸ ਤੌਰ ’ਤੇ ਅਪਣੇ ਹਮਰੁਤਬਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ।’’ ਹਿੰਦ-ਪ੍ਰਸ਼ਾਂਤ ਖੇਤਰ ’ਚ ਕੰਮ ਕਰਨ ਦੀ ਕੈਨੇਡਾ ਦੀ ਸਮਰੱਥਾ ਭਾਰਤ ਨਾਲ ਸਿਹਤਮੰਦ ਸਬੰਧਾਂ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਸੀਂ ਇਸ ਦਿਸ਼ਾ ਵਿਚ ਦੁਬਾਰਾ ਕੰਮ ਕਰ ਰਹੇ ਹਾਂ।’’
ਥਾਮਸ ਨੂੰ ਜਨਵਰੀ 2022 ’ਚ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਦੀ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਸੀ। ਸੀ.ਬੀ.ਸੀ. ਨਿਊਜ਼ ਨੂੰ ਦਿਤੇ ਇਕ ਹੋਰ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਕੈਨੇਡਾ ਕਈ ਮਹੀਨਿਆਂ ਦੇ ਤਣਾਅਪੂਰਨ ਸਬੰਧਾਂ ਤੋਂ ਬਾਅਦ ਭਾਰਤ ਨਾਲ ਸਿਹਤਮੰਦ ਸਬੰਧ ਬਹਾਲ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਅਕਤੂਬਰ ਵਿਚ 41 ਕੈਨੇਡੀਅਨ ਡਿਪਲੋਮੈਟ ਕੈਨੇਡੀਅਨ ਡਿਪਲੋਮੈਟਾਂ ਦੀ ਛੋਟ ਖਤਮ ਕਰਨ ਦੀਆਂ ਧਮਕੀਆਂ ਤੋਂ ਬਾਅਦ ਭਾਰਤ ਛੱਡ ਗਏ ਸਨ ਅਤੇ ਅਜੇ ਤਕ ਵਾਪਸ ਨਹੀਂ ਆਏ ਹਨ। ਦੋਸ਼ਾਂ ’ਤੇ ਚਰਚਾ ਕਰਨ ਲਈ ਲਗਾਤਾਰ ਭਾਰਤ ਦੌਰੇ ’ਤੇ ਆਏ ਥਾਮਸ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਦੀ ਪ੍ਰਤੀਕਿਰਿਆ ‘ਸੱਚਮੁੱਚ ਮੰਦਭਾਗਾ‘ ਅਤੇ ‘ਥੋੜ੍ਹਾ ਹੈਰਾਨੀਜਨਕ‘ ਹੈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ.ਐਮ.ਪੀ.) ਨਿੱਜਰ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
(For more Punjabi news apart from India is now cooperating on probe into Hardeep Singh Nijjar's killing: ex-Canadian NSA, stay tuned to Rozana Spokesman)