US News: ਅਮਰੀਕੀ ਨਿਆਂ ਮੰਤਰਾਲੇ ਦੀ ਵੱਡੀ ਕਾਰਵਾਈ: ਰਾਸ਼ਟਰਪਤੀ ਟਰੰਪ ਵਿਰੁਧ ਮੁਕੱਦਮੇ ’ਚ ਸ਼ਾਮਲ ਕਰਮਚਾਰੀਆਂ ਨੂੰ ਕੀਤਾ ਬਰਖ਼ਾਸਤ 

By : PARKASH

Published : Jan 28, 2025, 1:25 pm IST
Updated : Jan 28, 2025, 1:25 pm IST
SHARE ARTICLE
US Justice Department fires lawyers involved in Trump impeachment case
US Justice Department fires lawyers involved in Trump impeachment case

US News: ਟਰੰਪ ਵਿਰੁਧ ਅਪਰਾਧਕ ਜਾਂਚ ’ਚ ਸ਼ਾਮਲ ਘੱਟੋ-ਘੱਟ 12 ਕਰਮਚਾਰੀਆਂ ਵਿਰੁਧ ਹੋਈ ਕਾਰਵਾਈ

 

US News: ਅਮਰੀਕੀ ਨਿਆਂ ਮੰਤਰਾਲੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁਧ ਅਪਰਾਧਕ ਜਾਂਚ ’ਚ ਸ਼ਾਮਲ ਘੱਟੋ-ਘੱਟ 12 ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿਤਾ ਹੈ। ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ’ਚ ਕੰਮ ਕਰਨ ਵਾਲੇ ਵਕੀਲਾਂ ਨੂੰ ਨਿਸ਼ਾਨਾ ਬਣਾ ਕੇ ਅਚਾਨਕ ਕੀਤੀ ਗਈ ਇਹ ਕਾਰਵਾਈ ਨਿਆਂ ਮੰਤਰਾਲੇ ਦੇ ਅੰਦਰ ਗੜਬੜੀ ਦਾ ਤਾਜ਼ਾ ਸੰਕੇਤ ਹੈ ਅਤੇ ਇਹ ਉਨ੍ਹਾਂ ਕਰਮਚਾਰੀਆਂ ਨੂੰ ਹਟਾਉਣ ਦੀ  ਟਰੰਪ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ ਜਿਨ੍ਹਾਂ ਨੂੰ ਉਹ ਰਾਸ਼ਟਰਪਤੀ ਪ੍ਰਤੀ ਵਫ਼ਾਦਾਰ ਨਹੀਂ ਸਮਝਦਾ। ਸਮਿਥ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅਸਤੀਫ਼ਾ ਦੇ ਦਿਤਾ ਸੀ।

ਵਕੀਲਾਂ ਨੂੰ ਰਾਸ਼ਟਰਪਤੀ ਬਦਲਣ ਦੇ ਬਾਵਜੂਦ ਬਰਕਰਾਰ ਰੱਖੇ ਜਾਣ ਦੀ ਰਵਾਇਤ ਰਹੀ ਹੈ ਅਤੇ ਸੰਵੇਦਨਸ਼ੀਲ ਜਾਂਚਾਂ ਵਿਚ ਸ਼ਾਮਲ ਹੋਣ ਕਾਰਨ ਸਜ਼ਾ ਨਹੀਂ ਦਿਤੀ ਜਾਂਦੀ ਹੈ। ਇਸ ਦੇ ਬਾਵਜੂਦ ਇਹ ਕਦਮ ਚੁੱਕਿਆ ਗਿਆ। ਨਿਆਂ ਵਿਭਾਗ ਦੇ ਇਕ ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਪੁਸ਼ਟੀ ਕੀਤੀ ਕਿ ਕਾਰਜਕਾਰੀ ਅਟਾਰਨੀ ਜਨਰਲ ਜੇਮਸ ਮੈਕਹੈਨਰੀ ਨੇ ਸਟਾਫ਼ ਨੂੰ ਬਰਖ਼ਾਸਤ ਕਰ ਦਿਤਾ ਹੈ। ਇਹ ਤੁਰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹੁਕਮ ਨਾਲ ਪ੍ਰਭਾਵਤ ਵਕੀਲ ਕੌਣ ਹਨ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement