
ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਲਈ ਭਾਰਤ ਸਰਕਾਰਚਲਾ ਰਹੀ ਆਪਰੇਸ਼ਨ ਗੰਗਾ
ਕੀਵ: ਰੂਸੀ ਹਮਲੇ ਨਾਲ ਜੂਝ ਰਹੇ ਯੂਕਰੇਨ ਦੇ ਕੀਵ 'ਚ ਫਸੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਦਰਅਸਲ, ਇੱਥੇ ਕਰਫਿਊ ਹਟਾਇਆ ਗਿਆ ਹੈ। ਅਜਿਹੇ 'ਚ ਉੱਥੇ ਫਸੇ ਭਾਰਤੀ ਵਿਦਿਆਰਥੀ ਹੁਣ ਰੇਲਵੇ ਸਟੇਸ਼ਨ 'ਤੇ ਜਾ ਕੇ ਸ਼ਹਿਰ ਤੋਂ ਬਾਹਰ ਨਿਕਲ ਸਕਦੇ ਹਨ। ਯੂਕਰੇਨ ਰੇਲਵੇ ਨੇ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਲਈ ਭਾਰਤ ਸਰਕਾਰ ਆਪਰੇਸ਼ਨ ਗੰਗਾ ਚਲਾ ਰਹੀ ਹੈ। ਹੁਣ ਤੱਕ 1100 ਤੋਂ ਵੱਧ ਵਿਦਿਆਰਥੀ ਯੂਕਰੇਨ ਤੋਂ ਭਾਰਤ ਆ ਚੁੱਕੇ ਹਨ।
Russia Ukraine War
ਕੀਵ ਵਿੱਚ ਕਰਫਿਊ ਦੌਰਾਨ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦਾ ਹੁਕਮ ਦਿੱਤਾ ਗਿਆ ਸੀ, ਕਿਉਂਕਿ ਰੂਸੀ ਬਲਾਂ ਨੇ ਸ਼ਹਿਰ ਦੇ ਬਾਹਰੀ ਹਿੱਸੇ ਵਿੱਚ ਗੋਲੀਬਾਰੀ ਕੀਤੀ ਸੀ। ਹਾਲਾਂਕਿ ਕਰਫਿਊ ਤੋਂ ਬਾਅਦ ਵੀ ਕੁਝ ਲੋਕ ਸ਼ਹਿਰ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ। ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਰੂਸੀ ਫੌਜ ਨੇ ਵੀਰਵਾਰ ਸਵੇਰੇ ਯੂਕਰੇਨ ਦੇ ਕੁਝ ਹਿੱਸਿਆਂ 'ਤੇ ਹਮਲਾ ਕਰਕੇ ਜੰਗ ਦਾ ਐਲਾਨ ਕਰ ਦਿੱਤਾ ਸੀ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਸੀ।
Russia Ukraine War
ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਆਪਣੇ 4 ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਕਦਮ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਚੁੱਕਿਆ ਹੈ। ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਪੁਰੀ, ਜੋਤੀਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਜਨਰਲ ਵੀਕੇ ਸਿੰਘ ਨੂੰ ਉਨ੍ਹਾਂ ਚਾਰ ਮੰਤਰੀਆਂ ਵਿੱਚ ਸ਼ਾਮਲ ਹਨ ਜੋ ਗੁਆਂਢੀ ਦੇਸ਼ ਯੂਕਰੇਨ ਜਾਣਗੇ।