ਅਮਰੀਕੀ ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ ਪਾਕਿ ਪ੍ਰਧਾਨ ਮੰਤਰੀ ਦੇ ਲੁਹਾਏ ਕਪੜੇ
Published : Mar 28, 2018, 11:40 pm IST
Updated : Mar 29, 2018, 1:47 pm IST
SHARE ARTICLE
Pakistan PM
Pakistan PM

ਸੋਸ਼ਲ ਮੀਡੀਆ ਵਿਚ ਫੈਲੀ ਵੀਡੀਉ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਅਮਰੀਕਾ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੂੰ ਜਾਨ ਕੈਨੇਡੀ ਏਅਰਪੋਰਟ 'ਤੇ ਸਖ਼ਤ ਸੁਰੱਖਿਆ 'ਚੋਂ ਲੰਘਣਾ ਪਿਆ। ਜਿਥੇ ਉਨ੍ਹਾਂ ਨਾਲ ਆਮ ਨਾਗਰਿਕ ਵਰਗਾ ਸਲੂਕ ਕੀਤਾ ਗਿਆ ਅਤੇ ਇਕ ਆਮ ਨਾਗਰਿਕ ਵਾਂਗ ਹੀ ਉਨ੍ਹਾਂ ਦੀ ਤਲਾਸ਼ੀ ਲਈ ਗਈ।ਇਸ ਫੇਰੀ ਦੌਰਾਨ ਹੀ ਉਨ੍ਹਾਂ ਨੂੰ ਇਸ ਅਪਮਾਨਜਨਕ ਸਥਿਤੀ 'ਚੋਂ ਲੰਘਣਾ ਪਿਆ ਜਿਥੇ ਉਨ੍ਹਾਂ ਕੋਲੋਂ ਏਅਰਪੋਰਟ 'ਤੇ ਪੁਛਗਿਛ ਕੀਤੀ ਗਈ ਅਤੇ ਉਨ੍ਹਾਂ ਦੇ ਕਪੜੇ ਲੁਹਾ ਕੇ ਤਲਾਸ਼ੀ ਵੀ ਲਈ ਗਈ। ਪਾਕਿਸਤਾਨ 'ਚ ਉਨ੍ਹਾਂ ਨਾਲ ਏਅਰਪੋਰਟ 'ਤੇ ਕੀਤੀ ਗਈ ਇਸ ਬਦਸਲੂਕੀ ਦੇ ਕਾਰਨ ਭਾਰੀ ਰੋਸ ਹੈ ਅਤੇ ਪਾਕਿਸਤਾਨ 'ਚ ਚੈਨਲਾਂ ਨੇ ਇਸ ਨਾਲ ਜੁੜੀ ਵੀਡੀਉ ਨੂੰ ਵਿਖਾਇਆ ਹੈ।ਇਸ ਵੀਡੀਉ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਮ ਨਾਗਰਿਕਾਂ ਵਾਂਗ ਕਪੜੇ ਲਾਹ ਕੇ ਚੈਕਿੰਗ 'ਚੋਂ ਗੁਜ਼ਰਨਾ ਪਿਆ। ਦੱਸਣਯੋਗ ਹੈ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਟਰੰਪ ਸਰਕਾਰ ਪਾਕਿਸਤਾਨ 'ਤੇ ਵੀਜ਼ਾ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਨਾਲ ਹੀ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ 'ਤੇ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਈਆਂ ਜਾ ਸਕਦੀਆਂ ਹਨ। ਪ੍ਰਧਾਨ ਮੰਤਰੀ ਅੱਬਾਸੀ ਅਪਣੀ ਬੀਮਾਰ ਭੈਣ ਨੂੰ ਮਿਲਣ ਲਈ ਨਿੱਜੀ ਦੌਰੇ 'ਤੇ ਅਮਰੀਕਾ ਗਏ ਸਨ ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਮੁਲਾਕਾਤ ਵੀ ਕੀਤੀ ਸੀ।

Pakistan PMPakistan PM

ਪਾਕਿ ਮੀਡੀਆ ਕਹਿ ਰਿਹਾ ਹੈ ਕਿ ਪ੍ਰਾਈਵੇਟ ਦੌਰੇ 'ਤੇ ਵੀ ਅਜਿਹੀ ਚੈਕਿੰਗ ਹੋਣੀ ਦੇਸ਼ ਦੀ ਬੇਇੱਜ਼ਤੀ ਹੈ। ਪਾਕਿਸਤਾਨੀ ਟੀ.ਵੀ. ਐਂਕਰ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦਾ ਹੈ ਅਤੇ ਅਜਿਹੇ 'ਚ ਨਿੱਜੀ ਦੌਰੇ ਜਿਹੀ ਕੋਈ ਗੱਲ ਨਹੀਂ ਹੁੰਦੀ। ਪਰ ਇਹ ਗੱਲ ਖ਼ਾਸ ਕਰ ਕੇ ਧਿਆਨ ਦੇਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਇਹ ਗੱਲ ਉਦੋਂ ਵਾਪਰੀ ਜਦੋਂ ਕਿ ਅਮਰੀਕਾ ਨੇ 7 ਪਾਕਿਸਤਾਨੀ ਕੰਪਨੀਆਂ 'ਤੇ ਪ੍ਰਮਾਣੂ ਵਪਾਰ ਦੇ ਸ਼ੱਕ ਦੇ ਅਧਾਰ 'ਤੇ ਪਾਬੰਦੀ ਲਗਾ ਦਿਤੀ ਸੀ। ਜ਼ਿਕਰਯੋਗ ਹੈ ਕਿ ਇਹ ਸਾਰਾ ਕੁੱਝ ਉਸ ਸਮੇਂ ਵਾਪਰ ਰਿਹਾ ਹੈ ਜਦੋਂ ਭਾਰਤ ਅੰਤਰਰਾਸ਼ਟਰੀ ਪੱਧਰ 'ਤੇ ਇਹ ਆਵਾਜ਼ ਉਠਾ ਰਿਹਾ ਹੈ ਕਿ ਅਤਿਵਾਦ ਦਾ ਸਮਰਥਨ ਕਰਨ ਦੇ ਮੁੱਦੇ 'ਤੇ ਪਾਕਿਸਤਾਨ 'ਤੇ ਆਰਥਕ ਪਾਬੰਦੀਆਂ ਲਗਾਈਆਂ ਜਾਣ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement