
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ 'ਚ ਰਹਿਣ ਵਾਲੇ ਇਕ ਪੁੱਤ ਨੇ ਅਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਸੀ।
ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ 'ਚ ਰਹਿਣ ਵਾਲੇ ਇਕ ਪੁੱਤ ਨੇ ਅਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਸੀ। ਹੁਣ ਇਸ ਦੋਸ਼ 'ਚ ਉਸ 'ਤੇ ਮੁਕੱਦਮਾ ਚਲ ਰਿਹਾ ਹੈ। ਮੰਗਲਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਨੇ ਡਾਰਵਿਨ ਲੈਸਕੈਨ ਨੂੰ ਦੋਸ਼ੀ ਠਹਿਰਾਇਆ ਹੈ। ਉਸ ਨੂੰ ਦੂਜੀ ਡਿਗਰੀ ਦਾ ਕਾਤਲ ਠਹਿਰਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੂੰ 10 ਤੋਂ 25 ਸਾਲ ਤਕ ਦੀ ਸਜ਼ਾ ਮਿਲ ਸਕਦੀ ਹੈ ਅਤੇ ਜ਼ਮਾਨਤ ਵੀ ਨਹੀਂ ਮਿਲੇਗੀ। ਰੈਡੇਲਮਾ ਬੈਲਿਸਾਰੀਓਨ ਦੇ ਦੋ ਹੋਰ ਬੱਚਿਆਂ ਨੇ ਦਸਿਆ ਕਿ ਉਨ੍ਹਾਂ ਦਾ ਭਰਾ ਡਾਰਵਿਨ ਲੈਸਕੈਨ ਮਾਂ ਕੋਲੋਂ ਸਾਰੀ ਜਾਇਦਾਦ ਹਥਿਆਉਣਾ ਚਾਹੁੰਦਾ ਸੀ ਪਰ ਮਾਂ ਅਜਿਹਾ ਨਹੀਂ ਕਰ ਸਕਦਾ ਸੀ। ਡਾਰਵਿਨ ਲੈਸਕੈਨ ਇਸੇ ਕਾਰਨ ਅਪਣੀ 62 ਸਾਲਾ ਮਾਂ ਨੂੰ ਵਾਰ-ਵਾਰ ਤੰਗ ਕਰਦਾ ਸੀ। Richmond manਸਾਲ 2008 'ਚ ਉਸ ਨੇ ਅਪਣੀ ਮਾਂ ਦਾ ਘਰ ਸਾੜ ਦਿਤਾ ਸੀ। ਉਸ ਨੇ ਇਸ ਬਾਰੇ ਅਪਣੀ ਮਾਂ ਨੂੰ ਫ਼ੋਨ ਕਰ ਕੇ ਦਸਿਆ ਸੀ ਕਿ ਉਹ ਉਸ ਦਾ ਘਰ ਸਾੜਨ ਲਈ ਖ਼ਾਸ ਤੌਰ 'ਤੇ ਤੇਲ ਲੈ ਕੇ ਆਇਆ ਸੀ। ਬਰਬਾਦ ਹੋ ਚੁੱਕੀ ਮਾਂ ਨੇ ਅਪਣੇ ਪੁੱਤ ਨੂੰ ਇੰਨੀ ਵੱਡੀ ਗ਼ਲਤੀ ਦੇ ਬਾਵਜੂਦ ਮੁਆਫ਼ ਕਰ ਦਿਤਾ ਪਰ ਡਾਰਵਿਨ ਹਰ ਰੋਜ਼ ਮਾਂ ਨਾਲ ਲੜਦਾ ਸੀ। ਉਸ ਨੂੰ ਅਜਿਹੀਆਂ ਗੱਲਾਂ ਕਹਿ ਦਿੰਦਾ ਸੀ ਕਿ ਉਸ ਦਾ ਜਿਊਣਾ ਔਖਾ ਹੋ ਗਿਆ ਸੀ। ਇਸ ਮਗਰੋਂ ਵੀ ਜਦ ਰੈਡੇਲਮਾ ਨੇ ਉਸ ਨੂੰ ਜਾਇਦਾਦ ਨਾ ਦਿਤੀ ਤਾਂ ਉਹ ਅਪਣੀ ਮਾਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਲਗਾ।
Richmond manਇਸ ਦੀ ਰਿਪੋਰਟ ਰੈਡੇਲਮਾ ਨੇ ਕੀਤੀ ਵੀ ਸੀ। ਮਈ, 2015 'ਚ ਅਪਣੀਆਂ ਸਹੇਲੀਆਂ ਨਾਲ ਘੁੰਮਣ ਗਈ ਰੈਡੇਲਮਾ ਜਦ ਘਰ ਵਾਪਸ ਨਾ ਮੁੜੀ ਤਾਂ ਉਸ ਦੀ ਧੀ ਅਤੇ ਇਕ ਹੋਰ ਪੁੱਤ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ। ਬਾਅਦ 'ਚ ਉਸ ਨੂੰ ਮਾਂ ਦੀ ਲਾਸ਼ ਘਰ 'ਚੋਂ ਹੀ ਮਿਲੀ। ਇਸ ਦੇ ਨੇੜੇ ਹੀ ਇਕ ਕੁਹਾੜੀ ਪਈ ਸੀ, ਜਿਸ ਨਾਲ ਰੈਡੇਲਮਾ ਦੇ ਗਲੇ ਅਤੇ ਸਿਰ 'ਤੇ 15 ਤੋਂ 20 ਵਾਰੀ ਵਾਰ ਕੀਤੇ ਗਏ ਸਨ। ਜਾਂਚ 'ਚ ਪਤਾ ਲਗਾ ਕਿ ਰੈਡੇਲਮਾ ਨੂੰ ਕਿਸੇ ਹੋਰ ਨੇ ਨਹੀਂ ਉਸ ਦੇ ਹੀ ਲਾਲਚੀ ਪੁੱਤ ਡਾਰਵਿਨ ਲੈਸਕੈਨ ਨੇ ਕਤਲ ਕਰ ਦਿਤਾ ਸੀ।