
ਅਮਰੀਕੀ ਸੂਬੇ ਡੇਲਾਵੇਰ ਨੇ ਧਾਰਮਿਕ ਰੂਪ 'ਚ ਘਟ ਗਿਣਤੀ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨਾ ਘੋਸ਼ਿਤ ਕੀਤਾ ਹੈ।
ਡੋਵੇਰ: ਅਮਰੀਕੀ ਸੂਬੇ ਡੇਲਾਵੇਰ ਨੇ ਧਾਰਮਿਕ ਰੂਪ 'ਚ ਘਟ ਗਿਣਤੀ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ ਘੋਸ਼ਿਤ ਕੀਤਾ ਹੈ। Sikhsਇਸ ਪੂਰੇ ਮਹੀਨੇ ਲੋਕਾਂ ਨੂੰ ਸਿੱਖ ਪੰਥ ਅਤੇ ਉਸ ਦੇ ਮਹੱਤਵ ਤੇ ਉਸ ਨਾਲ ਜੁੜੀਆਂ ਹੋਰ ਜਾਣਕਾਰੀਆਂ ਦਿਤੀਆਂ। ਡੇਲਾਵੇਰ ਦੇ ਗਵਰਨਰ ਜਾਨ ਕਾਰਨੀ ਨੇ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨਾ ਘੋਸ਼ਿਤ ਕਰਦੇ ਹੋਏ ਕਿਹਾ ਕਿ ਭਾਈਚਾਰੇ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈ ਅਤੇ ਇਸੇ ਕਾਰਨ ਉਨ੍ਹਾਂ ਨੂੰ ਇਹ ਸਨਮਾਨ ਮਿਲ ਰਿਹਾ ਹੈ।
Sikhsਘੋਸ਼ਣਾ 'ਚ ਲਿਖਿਆ ਗਿਆ, ''ਡੇਲਾਵੇਰ ਸੂਬਾ ਅਪਣੀ ਭਾਈਚਾਰਕ ਵਿਭਿੰਨਤਾ ਕਾਰਨ ਡੇਲਾਵੇਰ ਦੇ ਲੋਕਾਂ ਨੂੰ ਸਿੱਖ ਭਾਈਚਾਰੇ ਦੇ ਇਤਿਹਾਸ ਨੂੰ ਜਾਣਨ ਦਾ ਮੌਕਾ ਦੇ ਰਿਹਾ ਹੈ।'' ਘੋਸ਼ਣਾ ਪੱਤਰ 'ਤੇ ਦਸਤਖ਼ਤ ਕਰਦੇ ਹੋਏ ਕਾਰਨੀ ਨੇ ਕਿਹਾ ਕਿ ਡੇਲਾਵੇਰ 'ਚ ਸਿੱਖਾਂ ਅਤੇ ਭਾਰਤੀ ਅਮਰੀਕੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਹੈ। ਡੇਲਾਵੇਰ ਦੇ ਪ੍ਰਤੀਨਿਧੀ ਸਭਾ 'ਚ ਸਿੱਖ ਬਿੱਲ ਪਾਸ ਹੋਣ ਦੌਰਾਨ ਸਦਨ ਦੇ ਕਈ ਮੈਂਬਰਾਂ ਨੇ ਸਿੱਖਾਂ ਵਾਂਗ ਪੱਗਾਂ ਬੰਨ੍ਹੀਆਂ ਹੋਈਆਂ ਸਨ। ਸਥਾਨਕ ਸਿੱਖ ਨੇਤਾ ਚਰਨਜੀਤ ਸਿੰਘ ਮਿਨਹਾਸ ਨੇ ਸੂਬਾ ਰਾਜਧਾਨੀ ਡੋਵੇਰ ਦੇ ਬਾਹਰ ਦਸਿਆ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਇਹ ਦਿਖਾਉਂਦੀ ਹੈ ਕਿ ਅਸੀਂ ਵੀ ਅਮਰੀਕਾ ਦਾ ਹਿੱਸਾ ਹਾਂ।