
ਇਸ ਭਿਆਨਕ ਗੋਲੀਬਾਰੀ ਦੀ ਅਮਰੀਕਾ, ਬਰਤਾਨੀਆ ਤੇ ਯੂਰਪੀਅਨ ਯੂਨੀਅਨ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ।
ਯਾਂਗੁਨ: ਬੀਤੇ ਦਿਨੀ ਮਿਆਂਮਾਰ 'ਚ ਆਰਮ ਫੋਰਸੇਜ਼ ਡੇ ਮੌਕੇ 'ਤੇ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਜ਼ੋਰਦਾਰ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਝੜਪ ਦੌਰਾਨ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਜਿਸ ਨਾਲ 100 ਤੋਂ ਵਧੇਰੇ ਆਮ ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਗੋਲੀਬਾਰੀ ਦੀ ਅਮਰੀਕਾ, ਬਰਤਾਨੀਆ ਤੇ ਯੂਰਪੀਅਨ ਯੂਨੀਅਨ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ।
Myanmar
ਮਿਆਂਮਾਰ ਲਈ ਯੂਰਪੀ ਸੰਘ ਦੇ ਪ੍ਰਤੀਨਿਧਮੰਡਲ ਨੇ ਟਵਿਟਰ ਤੇ ਕਿਹਾ, '76ਵਾਂ ਮਿਆਂਮਾਰ ਹਥਿਆਰਬੰਦ ਬਲ ਦਿਵਸ ਅੱਤਵਾਦ ਤੇ ਨਿਰਾਦਰ ਦੇ ਦਿਨ ਦੇ ਤੌਰ 'ਤੇ ਯਾਦ ਕੀਤਾ ਜਾਵੇਗਾ। ਬੱਚਿਆਂ ਸਮੇਤ ਨਿਹੱਥੇ ਨਾਗਰਿਕਾਂ ਦੀ ਹੱਤਿਆ ਅਜਿਹਾ ਕੰਮ ਹੈ ਜਿਸ ਦਾ ਕੋਈ ਬਚਾਅ ਨਹੀਂ।'