
ਕਿਹਾ, ਭਾਰਤ ਅਤੇ ਹੋਰ ਦੇਸ਼ਾਂ ਨੂੰ ਤੁਰਤ ਪ੍ਰਭਾਵ ਤੋਂ ਰਾਸ਼ਟਰੀ ਸੁਰੱਖਿਆ ਛੋਟ ਦਿਤੀ ਜਾਣੀ ਚਾਹੀਦੀ ਹੈ
ਵਾਸ਼ਿੰਗਟਨ, 27 ਅਪ੍ਰੈਲ: ਅਮਰੀਕਾ ਦੇ ਰਖਿਆ ਮੰਤਰੀ ਜਿਮ ਮੈਟਿਸ ਨੇ ਅਮਰੀਕੀ ਸੰਸਦ ਨੂੰ ਤੁਰਤ ਪ੍ਰਭਾਵ ਤੋਂ ਭਾਰਤ ਨੂੰ ਰਾਸ਼ਟਰੀ ਸੁਰੱਖਿਆ ਛੋਟ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਤੋਂ ਐਸ-400 ਹਵਾਈ ਸੁਰੱਖਿਅਤ ਮਿਜ਼ਾਇਲ ਪ੍ਰਣਾਲੀ ਖ਼ਰੀਦ ਨੂੰ ਰੋਕਣ ਲਈ ਬਣਾਏ ਗਏ ਨਵੇਂ ਕਾਨੂੰਨ ਤਹਿਤ ਭਾਰਤ 'ਤੇ ਪਾਬੰਦੀ ਲਗਾਉਣ ਨਾਲ ਅਮਰੀਕਾ ਦਾ ਹੀ ਨੁਕਸਾਨ ਹੋਵੇਗਾ। ਕਾਂਗਰਸ ਦੀ ਸੀਨੇਟ ਆਰਮਜ਼ ਸੇਵਾ ਕਮੇਟੀ ਵਿਚ ਸੁਣਵਾਈ ਦੌਰਾਨ ਮੈਟਿਸ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤ ਅਤੇ ਹੋਰ ਦੇਸ਼ਾਂ ਨੂੰ ਤੁਰਤ ਪ੍ਰਭਾਵ ਤੋਂ ਰਾਸ਼ਟਰੀ ਸੁਰੱਖਿਆ ਛੋਟ ਦਿਤੀ ਜਾਣੀ ਚਾਹੀਦੀ ਹੈ, ਜੋ 'ਕਾਊਂਟਰਿੰਗ ਅਮਰੀਕਾ ਐਡਵਾਇਜ਼ਰਸ ਥ੍ਰੋ ਸੈਕਸ਼ਨ ਐਕਟ ਤਹਿਤ ਪਾਬੰਦੀਆਂ ਤੋਂ ਦੂਰ ਰਹਿਣ ਲਈ ਰੂਸ ਦੇ ਹਥਿਆਰ ਲੈਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਸੀਏਏਟੀਐਸਏ 'ਤੇ ਅਗੱਸਤ 2017 ਵਿਚ ਦਸਤਖ਼ਤ ਕੀਤੇ ਗਏ ਸਨ ਜੋ ਇਸ ਸਾਲ ਜਨਵਰੀ ਤੋਂ ਪ੍ਰਭਾਵ ਵਿਚ ਆਇਆ।
Jim Matis
ਇਹ ਪ੍ਰਬੰਧ ਟਰੰਪ ਪ੍ਰਸ਼ਾਸਨ ਨੂੰ ਉਨ੍ਹਾਂ ਦੇਸ਼ਾਂ ਜਾਂ ਕੰਪਨੀਆਂ ਨੂੰ ਸ਼ਜਾ ਦੇਣ ਦਾ ਅਧਿਕਾਰ ਦਿੰਦਾ ਹੈ ਜੋ ਰੂਸ ਦੇ ਰਖਿਆ ਜਾਂ ਖ਼ੁਫ਼ੀਆ ਖੇਤਰ ਨਾਲ ਜੁੜਿਆ ਕੋਈ ਲੈਣ-ਦੇਣ ਕਰਦਾ ਹੈ। ਇਸ ਦੌਰਾਨ ਜਿਮ ਮੈਟਿਸ ਨੇ ਭਾਰਤ-ਅਮਰੀਕਾ ਦੇ ਮੌਜੂਦਾ ਸਬੰਧਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਭਾਰਤ ਸ਼ਾਇਦ ਇਕ ਅਜਿਹਾ ਦੇਸ਼ ਹੈ, ਜਿਥੇ ਅਮਰੀਕਾ ਨੂੰ ਕਈ ਸਾਂਝੇ ਹਿਤ ਲੱਭਣ ਦਾ ਸਦੀਆਂ ਵਿਚ ਇਕ ਵਾਰ ਮਿਲਣ ਵਾਲਾ ਮੌਕਾ ਹੱਥ ਲਗਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਸਰਕਾਰੀ ਏਜੰਸੀਆਂ ਨੂੰ ਵਿਦੇਸ਼ਾਂ ਵਿਚ ਹਥਿਆਰਾਂ ਦੀ ਵਿੱਕਰੀ ਵਿਚ ਤੇਜ਼ੀ ਲਿਆਉਣ ਅਤੇ ਵਿਸਤਾਰ ਕਰਨ ਦਾ ਹੁਕਮ ਦਿਤਾ ਸੀ ਜਿਸ ਵਿਚ ਸਹਿਯੋਗੀ ਸੇਨਾਵਾਂ ਨੂੰ ਮਜ਼ਬੂਤ ਕਰਨ ਲਈ ਉਨਤ ਡਰੋਨ ਦਾ ਨਿਰਯਾਤ ਸ਼ਾਮਲ ਹੈ। ਇਹ ਕਦਮ ਭਾਰਤ ਵਰਗੇ ਦੇਸ਼ਾਂ ਲਈ ਸਹਾਇਕ ਹੋਣ ਦੀ ਉਮੀਦ ਹੈ। ਮੈਟਿਸ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਸੀਂ ਜਦੋਂ ਇਸ ਪੂਰੇ ਖੇਤਰ ਵਲ ਦੇਖਦੇ ਹਾਂ ਤਾਂ ਸੱਭ ਤੋਂ ਮਹੱਤਵਪੂਰਨ ਜੋ ਹੈ, ਉਹ ਮੈਨੂੰ ਭਾਰਤ ਦਿਸਦਾ ਹੈ। ਧਰਤੀ 'ਤੇ ਸੱਭ ਤੋਂ ਵੱਡਾ ਲੋਕਤੰਤਰਿਕ ਦੇਸ਼ ਅਤੇ ਸ਼ਾਇਦ ਇਕ ਅਜਿਹਾ ਦੇਸ਼ ਜਿਥੇ ਸਾਨੂੰ ਕਈ ਸਾਂਝੇ ਹਿਤ ਲੱਭਣ ਦਾ ਸਦੀਆਂ ਵਿਚ ਇਕ ਵਾਰ ਮਿਲਣ ਵਾਲਾ ਮੌਕਾ ਮਿਲ ਰਿਹਾ ਹੈ। (ਪੀ.ਟੀ.ਆਈ)