
ਕੰਜਰਵੇਟਿਵ ਪਾਰਟੀ ਦੇ ਉਮੀਦਵਾਰ ਇਵਾਨ ਡਿਊਕ ਨੂੰ ਰਾਸ਼ਟਰਪਤੀ ਚੋਣ ਦੇ ਪਹਿਲੇ ਪੜਾਅ ਵਿਚ ਬੜ੍ਹਤ ਮਿਲੀ ਹੈ ਪਰ 50 ਫ਼ੀਸਦੀ ਵੋਟ ਨਾ............
ਬੋਗੋਟਾ : ਕੰਜਰਵੇਟਿਵ ਪਾਰਟੀ ਦੇ ਉਮੀਦਵਾਰ ਇਵਾਨ ਡਿਊਕ ਨੂੰ ਰਾਸ਼ਟਰਪਤੀ ਚੋਣ ਦੇ ਪਹਿਲੇ ਪੜਾਅ ਵਿਚ ਬੜ੍ਹਤ ਮਿਲੀ ਹੈ ਪਰ 50 ਫ਼ੀਸਦੀ ਵੋਟ ਨਾ ਮਿਲਣ ਕਾਰਨ ਇੱਥੇ ਦੂਜੇ ਪੜਾਅ ਦੀਆਂ ਚੋਣਾਂ ਵੀ ਹੋਣਗੀਆਂ। ਡਿਊਕ ਦਾ ਸਾਹਮਣਾ 17 ਜੂਨ ਨੂੰ ਦੂਜੇ ਪੜਾਅ ਦੀ ਚੋਣ ਦੌਰਾਨ ਆਪਣੇ ਖੱਬੇ ਪੱਖੀ ਉਮੀਦਾਵਰ ਨਾਲ ਹੋਵੇਗਾ। ਪਹਿਲੇ ਪੜਾਅ ਦੀ ਵੋਟਿੰਗ ਵਿਚ ਡਿਊਕ ਦੇ 37.7 ਫ਼ੀਸਦੀ ਵੋਟਾਂ ਦੇ ਮੁਕਾਬਲੇ ਪੇਤਰੋ ਨੂੰ 24.8 ਫ਼ੀਸਦੀ ਵੋਟਾਂ ਮਿਲੀਆਂ ਸਨ। ਇਥੇ ਕਰੀਬ 50 ਸਾਲ ਬਾਅਦ ਆਜ਼ਾਦ ਵੋਟਿੰਗ ਹੋ ਰਹੀ ਹੈ। (ਏਜੰਸੀ)