
ਸਾਬਕਾ ਵਿਸ਼ਵ ਰਿਕਾਰਡ ਬਣਾਉਣ ਵਾਲੇ ਅਤੇ ਓਲੰਪਿਕ ਤਮਗ਼ਾ ਜੇਤੂ ਡਿਕ ਕਵੇਕਸ ਦਾ ਲੰਬੇ ਸਮੇਂ ਤਕ ਕੈਂਸਰ ਨਾਲ ਜੂਝਣ ਤੋਂ ਬਾਅਦ ..........
ਵੇਲਿੰਗਟਨ : ਸਾਬਕਾ ਵਿਸ਼ਵ ਰਿਕਾਰਡ ਬਣਾਉਣ ਵਾਲੇ ਅਤੇ ਓਲੰਪਿਕ ਤਮਗ਼ਾ ਜੇਤੂ ਡਿਕ ਕਵੇਕਸ ਦਾ ਲੰਬੇ ਸਮੇਂ ਤਕ ਕੈਂਸਰ ਨਾਲ ਜੂਝਣ ਤੋਂ ਬਾਅਦ ਸੋਮਵਾਰ ਨੂੰ ਨਿਊਜ਼ੀਲੈਂਡ ਵਿਚ ਦੇਹਾਂਤ ਹੋ ਗਿਆ। ਐਥਲੇਟਿਕਸ ਨਿਊਜ਼ੀਲੈਂਡ ਵਲੋਂ ਇਹ ਜਾਣਕਾਰੀ ਦਿਤੀ ਗਈ। ਉਨ੍ਹਾਂ ਦੀ ਮੌਤ ਨਾਲ ਉਨਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
Dick Quaxਕਵੇਕਸ 70 ਸਾਲ ਦੇ ਸਨ। ਕਵੇਕਸ ਨੇ 1976 ਮਾਂਟਰਿਅਲ ਖੇਡਾਂ ਵਿਚ 5000 ਮੀਟਰ ਮੁਕਾਬਲੇਬਾਜ਼ੀ ਦਾ ਸੋਨ ਤਮਗ਼ਾ ਜਿੱਤਿਆ। ਉਨ੍ਹਾਂ ਨੇ 1970 ਰਾਸ਼ਟਰ ਮੰਡਲ ਖੇਡਾਂ ਵਿਚ 1500 ਮੀਟਰ ਮੁਕਾਬਲੇਬਾਜ਼ੀ ਵਿਚ ਚਾਂਦੀ ਦਾ ਤਮਗ਼ਾ ਅਪਣੇ ਨਾਮ ਕੀਤਾ। ਕਵੇਕਸ ਨੇ ਮਈ 1977 ਵਿਚ 13 ਮਿੰਟ 12.9 ਸਕਿੰਟ ਦੇ ਸਮੇਂ ਦੇ ਨਾਲ 5000 ਮੀਟਰ ਵਿਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। (ਏਜੰਸੀ)