
Israel Attack : ਯੂਰਪੀ ਸੰਘ ਦੇ ਵਿਦੇਸ਼ ਮੰਤਰੀ ਜੋਸੇਫ ਬੋਰੇਲ ਨੇ ਰਾਫਾ 'ਤੇ ਇਜ਼ਰਾਈਲ ਦੇ ਰਾਤ ਭਰ ਦੇ ਹਮਲਿਆਂ ਦੀ ਕੀਤੀ ਨਿੰਦਾ
Israel Attack : ਇਜ਼ਰਾਈਲ-ਹਮਾਸ ਦੀ ਜੰਗ ’ਚ ਸਭ ਤੋਂ ਜ਼ਿਆਦਾ ਨੁਕਸਾਨ ਆਮ ਨਾਗਰਿਕ ਝੱਲ ਰਹੇ ਹਨ। ਦੱਖਣੀ ਗਾਜ਼ਾ ਦੇ ਰਾਫਾ ਸ਼ਹਿਰ ’ਚ ਐਤਵਾਰ ਨੂੰ ਸ਼ਰਨਾਰਥੀ ਫਲਸਤੀਨੀਆਂ ਦੇ ਕੈਂਪ 'ਤੇ ਇਜ਼ਰਾਇਲੀ ਹਮਲੇ ਵਿਚ ਕਰੀਬ 45 ਲੋਕਾਂ ਦੀ ਮੌਤ ਹੋ ਗਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਨੂੰ ਇਕ 'ਦੁਖਦ ਗ਼ਲਤੀ' ਮੰਨਿਆ ਹੈ। ਹਮਾਸ ਨਾਲ ਲੜਾਈ ਲੜ ਰਿਹਾ ਇਜ਼ਰਾਈਲ ਅੰਤਰਰਾਸ਼ਟਰੀ ਪੱਧਰ 'ਤੇ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਤੱਕ ਕਿ ਉਸ ਦੇ ਸਭ ਤੋਂ ਨਜ਼ਦੀਕੀਆਂ, ਜਿਵੇਂ ਅਮਰੀਕਾ ਨੇ ਨਾਗਰਿਕਾਂ ਦੀ ਮੌਤ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਕਾਨੂੰਨ ਦਾ ਪਾਲਣ ਕਰ ਰਿਹਾ ਹੈ, ਜਦਕਿ ਦੁਨੀਆਂ ਦੀਆਂ ਸਿਖ਼ਰਲੀਆਂ ਅਦਾਲਤਾਂ ’ਚ ਵੀ ਉਸ ਖ਼ਿਲਾਫ਼ ਆਵਾਜ਼ਾਂ ਉੱਠ ਰਹੀਆਂ ਹਨ। ਪਿਛਲੇ ਹਫ਼ਤੇ ਅੰਤਰਰਾਸ਼ਟਰੀ ਅਦਾਲਤ ਨੇ ਇਜ਼ਰਾਈਲ ਤੋਂ ਰਾਫਾ ’ਚ ਆਪਣੇ ਹਮਲੇ ਰੋਕਣ ਲਈ ਕਿਹਾ ਸੀ। ਯੂਰਪੀ ਸੰਘ ਦੇ ਵਿਦੇਸ਼ ਮੰਤਰੀ ਜੋਸੇਫ ਬੋਰੇਲ ਨੇ ਰਾਫਾ 'ਤੇ ਇਜ਼ਰਾਈਲ ਦੇ ਰਾਤ ਭਰ ਦੇ ਹਮਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਨੇ ਇਜ਼ਰਾਈਲ 'ਤੇ ਅੰਤਰਰਾਸ਼ਟਰੀ ਅਦਾਲਤ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ।
ਇਹ ਵੀ ਪੜੋ:Jalandhar News : ਜਲੰਧਰ 'ਚ ਸਕੂਲ ਅਧਿਆਪਕ ਨੇ ਬੱਚੀ ਨਾਲ ਕੀਤਾ ਕੁਕਰਮ
ਉਨ੍ਹਾਂ ਨੇ ਕਿਹਾ ਕਿ “ਪਿਛਲੇ ਹਫ਼ਤੇ ਹੇਗ ’ਚ ਅਦਾਲਤ ਦੇ ਫ਼ੈਸਲੇ ਨੂੰ ਲਾਗੂ ਕਰਨਾ ਚਾਹੀਦਾ ਹੈ। ਇਜ਼ਰਾਈਲ ਨੇ ਉਹ ਫ਼ੌਜੀ ਮੁਹਿੰਮ ਜਾਰੀ ਰੱਖੀ ਹੈ, ਜਿਸ ਨੂੰ ਰੋਕਣ ਲਈ ਕਿਹਾ ਗਿਆ ਸੀ। ਯੂਰਪੀ ਸੰਘ ਦੇ ਦੇਸ਼ ਇਸ ਫ਼ੈਸਲੇ ਨਾਲ ਨਜਿੱਠਣ ਦੇ ਤਰੀਕੇ 'ਤੇ ਚਰਚਾ ਕਰਨਗੇ। ਇਸ ਦੇ ਨਾਲ ਹੀ ਅਸੀਂ ਰਾਫਾ ਸਰਹੱਦ 'ਤੇ ਈਯੂ ਟਾਸਕ ਫੋਰਸ ਭੇਜਣ ਨੂੰ ਅੱਗੇ ਵਧਾਵਾਂਗੇ।'' ਨੇਤਨਯਾਹੂ ਨੇ ਸੋਮਵਾਰ ਨੂੰ ਇਜ਼ਰਾਈਲ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, "ਬੇਕਸੂਰ ਨਾਗਰਿਕਾਂ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਸਾਡੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੀਤੀ ਰਾਤ ਇਕ ਦੁਖਦਾਈ ਗ਼ਲਤੀ ਹੋ ਗਈ।" ਉਨ੍ਹਾਂ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ ਅਤੇ ਸਿੱਟੇ ਕੱਢਾਂਗੇ, ਕਿਉਂਕਿ ਇਹ ਸਾਡੀ ਨੀਤੀ ਹੈ।
ਤੇਲ ਅਲ-ਸੁਲਤਾਨ ਦੇ ਉੱਤਰ-ਪੱਛਮੀ ਖੇਤਰ ’ਚ ਘਟਨਾ ਸਥਾਨ 'ਤੇ ਪਹੁੰਚੇ ਮੁਹੰਮਦ ਅਬੂਸਾ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਜਿਹੜੇ ਬਹੁਤ ਖ਼ਰਾਬ ਸਥਿਤੀ ਵਿਚ ਸਨ। ਗਾਜ਼ਾ ਦੇ ਸਿਹਤ ਮੰਤਰਾਲੇ ਅਤੇ ਫਲਸਤੀਨੀ ਰੈੱਡ ਕ੍ਰੀਸੈਂਟ ਬਚਾਅ ਸੇਵਾ ਮੁਤਾਬਕ ਘੱਟੋ-ਘੱਟ 45 ਲੋਕ ਮਾਰੇ ਗਏ ਸਨ। ਮੰਤਰਾਲੇ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਘੱਟੋ-ਘੱਟ 12 ਔਰਤਾਂ, ਅੱਠ ਬੱਚੇ ਅਤੇ ਤਿੰਨ ਬਾਲਿਗ ਸ਼ਾਮਿਲ ਹਨ, ਜਦਕਿ ਬਾਕੀ ਤਿੰਨ ਲਾਸ਼ਾਂ ਬੁਰੀ ਤਰ੍ਹਾਂ ਸੜ ਜਾਣ ਕਾਰਨ ਪਛਾਣ ਤੋਂ ਬਾਹਰ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਐਤਵਾਰ ਰਾਤ ਦੇ ਹਮਲੇ, ਜੋ ਜੰਗ ਦੇ ਸਭ ਤੋਂ ਘਾਤਕ ਹਮਲਿਆਂ ’ਚੋਂ ਇਕ ਜਾਪਦਾ ਹੈ, ਨੇ ਜੰਗ ਵਿਚ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 36,000 ਤੋਂ ਵੱਧ ਕਰ ਦਿੱਤੀ ਹੈ।
(For more news apart from Israel attack on rafa tent camp News in Punjabi, stay tuned to Rozana Spokesman)