
ਪੋਪ ਫਰਾਂਸਿਸ ਨੇ ਇਹ ਟਿਪਣੀਆਂ 20 ਮਈ ਨੂੰ ਇਟਲੀ ਦੇ ਬਿਸ਼ਪਾਂ ਨਾਲ ਇਕ ਗੁਪਤ ਮੀਟਿੰਗ ’ਚ ਕੀਤੀਆਂ ਸਨ
ਵੈਟੀਕਨ ਸਿਟੀ: ਪੋਪ ਫਰਾਂਸਿਸ ਨੇ ਸਮਲਿੰਗੀ ਪਾਦਰੀਆਂ ’ਤੇ ਕੈਥੋਲਿਕ ਚਰਚ ਦੀ ਪਾਬੰਦੀ ਦੀ ਪੁਸ਼ਟੀ ਕਰਦੇ ਸਮੇਂ ਸਮਲਿੰਗੀਆਂ ਬਾਰੇ ਅਪਮਾਨਜਨਕ ਸ਼ਬਦ ਦੀ ਵਰਤੋਂ ਕਰਨ ਲਈ ਮੰਗਲਵਾਰ ਨੂੰ ਮੁਆਫੀ ਮੰਗੀ।
ਵੈਟੀਕਨ ਦੇ ਬੁਲਾਰੇ ਮਾਤੇਓ ਬਰੂਨੀ ਨੇ ਇਕ ਬਿਆਨ ਜਾਰੀ ਕਰ ਕੇ ਫਰਾਂਸਿਸ ਦੀਆਂ ਟਿਪਣੀਆਂ ਬਾਰੇ ਮੀਡੀਆ ਰੀਪੋਰਟਾਂ ਨੂੰ ਮਨਜ਼ੂਰ ਕੀਤਾ। ਫਰਾਂਸਿਸ ਨੇ ਇਹ ਟਿਪਣੀਆਂ 20 ਮਈ ਨੂੰ ਇਟਲੀ ਦੇ ਬਿਸ਼ਪਾਂ ਨਾਲ ਇਕ ਗੁਪਤ ਮੀਟਿੰਗ ’ਚ ਕੀਤੀਆਂ ਸਨ।
ਇਟਲੀ ਦੇ ਮੀਡੀਆ ਨੇ ਸੋਮਵਾਰ ਨੂੰ ਇਟਲੀ ਦੇ ਬਿਸ਼ਪਾਂ ਦੇ ਹਵਾਲੇ ਨਾਲ ਕਿਹਾ ਕਿ ਫਰਾਂਸਿਸ ਨੇ ਬੈਠਕ ਦੌਰਾਨ ਇਤਾਲਵੀ ਭਾਸ਼ਾ ਵਿਚ ਬੋਲਦੇ ਸਮੇਂ ਮਜ਼ਾਕ ਵਿਚ ‘ਫਾਗੋਟਨੇਸ’ ਸ਼ਬਦ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਵੈਟੀਕਨ ਦੇ ਸਮਲਿੰਗੀ ਮਰਦਾਂ ਦੇ ਗਿਰਜਾਘਰਾਂ ’ਚ ਦਾਖਲ ਹੋਣ ਅਤੇ ਪਾਦਰੀ ਬਣਨ ’ਤੇ ਪਾਬੰਦੀ ਦੀ ਪੁਸ਼ਟੀ ਕਰਦਿਆਂ ਕੀਤੀ। ਬਰੂਨੀ ਨੇ ਕਿਹਾ ਕਿ ਫਰਾਂਸਿਸ ਨੂੰ ਇਸ ਖ਼ਬਰ ਬਾਰੇ ਪਤਾ ਸੀ।
ਉਨ੍ਹਾਂ ਕਿਹਾ ਕਿ ਪੋਪ ਦਾ ਇਰਾਦਾ ਸਮਲਿੰਗੀਆਂ ਨੂੰ ਠੇਸ ਪਹੁੰਚਾਉਣ ਜਾਂ ਪੱਖਪਾਤ ਵਿਖਾ ਉਣ ਦਾ ਨਹੀਂ ਸੀ ਅਤੇ ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਨਾਲ ਨਾਰਾਜ਼ ਹੋਏ ਕਿਸੇ ਵੀ ਵਿਅਕਤੀ ਤੋਂ ਮੁਆਫੀ ਮੰਗੀ ਹੈ।