ਚੀਨ ਨੂੰ ਇਹ ਦੱਸਣ ਦਾ ਸਮਾਂ ਆ ਗਿਆ ਕਿ ਬੱਸ ਹੁਣ ਬਹੁਤ ਹੋਇਆ
Published : Jun 28, 2020, 10:35 am IST
Updated : Jun 28, 2020, 10:35 am IST
SHARE ARTICLE
Xi Jinping
Xi Jinping

ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸਾਂਸਦ ਨੇ ਕਿਹਾ ਹੈ ਕਿ ਪੂਰਬੀ ਲੱਦਾਖ਼ 'ਚ ਹਾਲ ਹੀ ਵਿਚ ਚੀਨ ਦੀ ਸਰਗਰਮੀ ਗੁਆਂਢੀਆਂ.........

ਵਾਸ਼ਿੰਗਟਨ: ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸਾਂਸਦ ਨੇ ਕਿਹਾ ਹੈ ਕਿ ਪੂਰਬੀ ਲੱਦਾਖ਼ 'ਚ ਹਾਲ ਹੀ ਵਿਚ ਚੀਨ ਦੀ ਸਰਗਰਮੀ ਗੁਆਂਢੀਆਂ ਵਿਰੁਧ ਉਸ ਦੀ ਵੱਡੇ ਪੱਧਰ 'ਤੇ ਫ਼ੌਜ ਨੂੰ ਉਕਸਾਉਣ ਵਾਲੀ ਕਾਰਵਾਈ ਦਾ ਹਿੱਸਾ ਹੈ ਅਤੇ ਅਮਰੀਕਾ ਸ਼ਾਂਤ ਦੇਸ਼ਾਂ ਨੂੰ ਧਮਕਾਏ ਜਾਣ ਦੀ ਚੀਨ ਦੀ ਯੋਜਨਾਬੱਧ ਫ਼ੌਜੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗਾ।

china china  and india

ਕਾਂਗਰਸ ਮੈਂਬਰ ਟੇਡ ਯੋਹੋ ਨੇ ਕਿਹਾ ਕਿ ਹੁਣ ਦੁਨੀਆ ਲਈ ਇਕਜੁੱਟ ਹੋਣ ਅਤੇ ਚੀਨ ਨੂੰ ਇਹ ਦਸੱਣ ਦਾ ਸਮਾਂ ਆ ਗਿਆ ਹੈ ਕਿ ਬੱਸ ਹੁਣ ਬਹੁਤ ਹੋਇਆ। ਯੋਹੋ ਨੇ ਸ਼ੁਕਰਵਾਰ ਨੂੰ ਕਿਹਾ, ''ਭਾਰਤ ਪ੍ਰਤੀ ਚੀਨ ਦੀ ਕਾਰਵਾਈ ਚੀਨ ਦੀ ਕਮਿਊਨਿਸ਼ਟ ਪਾਰਟੀ ਦੇ ਵੱਡੇ ਰੁਝਾਨ ਦੇ ਅਨੁਕੂਲ ਹੈ ਕਿ ਖੇਤਰ 'ਚ ਅਪਣੇ ਗੁਆਢੀਆਂ ਵਿਰੁਧ ਵੱਡੇ ਪੱਧਰ 'ਤੇ ਫ਼ੌਜ ਦੀ ਸਰਗਰਮੀ ਸ਼ੁਰੂ ਕਰਨ ਲਈ ਕੋਵਿਡ-19 ਗਲੋਬਲ ਮਹਾਂਮਾਰੀ ਦਾ ਸਹਾਰਾ ਲਿਆ।''

Xi JinpingXi Jinping

ਰਿਪਬਲਿਕਨ ਸਾਂਸਦ ਨੇ ਟਵੀਟ ਕੀਤਾ ਕਿ ਅਮਰੀਕਾ ਸ਼ਾਂਤ ਦੇਸ਼ਾਂ ਨੂੰ ਡਰਾਉਣ-ਧਮਕਾਉਣ ਦੀ ਪਹਿਲਾਂ ਤੋਂ ਬਣਾਈ ਯੋਜਨਾਬੱਧ ਫ਼ੌਜੀ ਕਾਰਵਾਈ ਦਾ ਸਾਥ ਨਹੀਂ ਦੇਵੇਗਾ। ਇਸ ਤੋਂ ਪਹਿਲਾਂ ਪ੍ਰਤੀਨਿਧੀ ਸਭਾ 'ਚ ਸੱਭ ਤੋਂ ਲੰਮੇ ਸਮੇਂ ਤਕ ਭਾਰਤੀ-ਅਮਰੀਕੀ ਸਾਂਸਤ ਰਹੇ ਡਾ. ਏਮੀ ਬੇਰਾ ਨੇ ਭਾਰਤ ਨਾਲ ਸਰਹੱਦ 'ਤੇ ਚੀਨ ਦੀ ਹਿੰਸਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ।

Donald TrumpDonald Trump

ਉਨ੍ਹਾਂ ਨੇ ਟਵੀਟ ਕੀਤਾ, ''ਮੈਂ ਸਰਹੱਦੀ ਮੁੱਦਿਆਂ ਨੂੰ ਹੱਲ ਕਰਨ ਲਈ ਤਾਕਤ ਦੇ ਜਗ੍ਹਾ ਤਣਾਅ ਨੂੰ ਘੱਟ ਕਰਨ ਲਈ ਭਾਰਤ ਨਾਲ ਕੂਟਨੀਤਕ ਤੰਤਰ ਦਾ ਇਸਤੇਮਾਲ ਕਰਨ ਲਈ ਚੀਨ ਨੂੰ ਪ੍ਰੇਰਿਤ ਕਰਦਾ ਹਾਂ।'' ਏਸ਼ੀਆ ਮਾਮਲਿਆਂ ਦੀ ਸਦਨ ਦੀ ਵਿਦੇਸ਼ ਮਾਮਲਿਆਂ ਦੀ ਉਪ ਕੇਮਟੀ ਦੇ ਪ੍ਰਧਾਨ ਬੇਰਾ ਨੇ ਕਿਹਾ ਕਿ ਉਹ ਭਾਰਤ ਨਾਲ ਸਰਹੱਦ 'ਤੇ ਚੀਨ ਦੀ ਵੱਧ ਰਹੀ ਸਰਗਰਮੀ ਨੂੰ ਲੈ ਕੇ ਚਿੰਤਤ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement