
ਟਰੱਕ 'ਚ 100 ਦੇ ਕਰੀਬ ਲੋਕ ਸਨ ਸਵਾਰ
ਰੈਕਟਰ-ਟ੍ਰੇਲਰ 'ਚੋਂ ਮਿਲੀਆਂ 46 ਲਾਸ਼ਾਂ ਤੇ 16 ਹੋਰ ਦੀ ਹਾਲਤ ਗੰਭੀਰ
ਟਰੱਕ 'ਚ 100 ਦੇ ਕਰੀਬ ਲੋਕ ਸਨ ਸਵਾਰ
ਤਾਪਮਾਨ ਵਧਣ ਕਾਰਨ ਹੀਟ ਸਟ੍ਰੋਕ ਦਾ ਹੋਏ ਸ਼ਿਕਾਰ
ਟੈਕਸਾਸ : ਅਮਰੀਕਾ ਦੇ ਟੈਕਸਾਸ 'ਚ ਸੜਕ ਕਿਨਾਰੇ ਖੜ੍ਹੇ ਇਕ ਟਰੱਕ 'ਚੋਂ 46 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਟਰੱਕ ਵਿੱਚ 100 ਤੋਂ ਵੱਧ ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ 4 ਬੱਚਿਆਂ ਸਮੇਤ 16 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਦੋਂ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਚਮੜੀ ਗਰਮ ਸੀ।
Bodies of 46 migrants found in truck heading to US from Mexico via Donkey
ਦੱਸਿਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਕਾਰਨ ਟਰੱਕ ਦੇ ਕੰਟੇਨਰ ਦਾ ਤਾਪਮਾਨ ਵਧ ਗਿਆ ਅਤੇ ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਗਏ। ਇਹ 18 ਪਹੀਆਂ ਵਾਲਾ ਟਰੱਕ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਤੋਂ ਮਿਲਿਆ ਹੈ। ਇਸ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਜਾ ਰਹੀ ਸੀ। ਸੈਨ ਐਂਟੋਨੀਓ ਸ਼ਹਿਰ ਟੈਕਸਾਸ-ਮੈਕਸੀਕੋ ਸਰਹੱਦ ਤੋਂ ਲਗਭਗ 250 ਕਿਲੋਮੀਟਰ ਦੂਰ ਹੈ। ਫਾਇਰ ਸਰਵਿਸ ਦੇ ਅਧਿਕਾਰੀ ਮੁਤਾਬਕ ਟਰੱਕ ਦੇ ਕੰਟੇਨਰ ਦੇ ਦਰਵਾਜ਼ੇ ਅੱਧੇ ਖੁੱਲ੍ਹੇ ਹੋਏ ਸਨ। ਇਸ ਦੇ ਅੰਦਰ ਹਵਾਦਾਰੀ ਲਈ ਕੋਈ ਥਾਂ ਨਹੀਂ ਸੀ ਅਤੇ ਇਸ ਵਿੱਚ ਪਾਣੀ ਦੀ ਕੋਈ ਸਹੂਲਤ ਨਹੀਂ ਸੀ। 3 ਪੀੜਤਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ 18 ਪਹੀਆਂ ਵਾਲਾ ਟਰੱਕ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਵਿੱਚ ਸੜਕ ਦੇ ਕੰਢੇ ਖੜ੍ਹਾ ਮਿਲਿਆ।
Bodies of 46 migrants found in truck heading to US from Mexico via Donkey
ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਇਨ੍ਹਾਂ ਮੌਤਾਂ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਬਟ ਨੇ ਕਿਹਾ ਕਿ ਇਹ ਮੌਤਾਂ ਮਾਰੂ ਖੁੱਲ੍ਹੀ ਸਰਹੱਦ ਨੀਤੀ ਕਾਰਨ ਹੋਈਆਂ ਹਨ। ਐਂਟੋਨੀਓ ਸ਼ਹਿਰ ਦਾ ਤਾਪਮਾਨ ਗਰਮੀਆਂ ਦੇ ਮਹੀਨਿਆਂ ਦੌਰਾਨ ਕਾਫ਼ੀ ਵੱਧ ਜਾਂਦਾ ਹੈ। ਸੋਮਵਾਰ ਨੂੰ ਇੱਥੇ ਤਾਪਮਾਨ 39.4 ਡਿਗਰੀ ਸੈਲਸੀਅਸ ਸੀ। ਮੈ
Greg Abbott
ਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਰਾਡ ਨੇ ਕਿਹਾ ਕਿ ਪੀੜਤਾਂ ਦੀ ਨਾਗਰਿਕਤਾ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੀ ਪਛਾਣ ਕਰਨ ਲਈ ਦੂਤਘਰ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ।
Bodies of 46 migrants found in truck heading to US from Mexico via Donkey
ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਮਾਮਲੇ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੈਨ ਐਂਟੋਨੀਓ ਪੁਲਿਸ ਵਿਭਾਗ ਦੇ ਮੁਖੀ ਵਿਲੀਅਮ ਮੈਕਮੈਨਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਨ੍ਹਾਂ ਤਿੰਨਾਂ ਲੋਕਾਂ ਵਿੱਚ ਟਰੱਕ ਡਰਾਈਵਰ ਵੀ ਸ਼ਾਮਲ ਹੈ ਜਾਂ ਨਹੀਂ।
Bodies of 46 migrants found in truck heading to US from Mexico via Donkey
ਮੈਕਸੀਕੋ ਤੋਂ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਿੱਚ 30% ਵਾਧਾ ਹੋਇਆ ਹੈ। ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿਚ ਘੁਸਪੈਠ ਕਰਦੇ ਹੋਏ ਫੜੇ ਗਏ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਸਾਲ ਇਹ ਗਿਣਤੀ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਧ ਦਰਜ ਕੀਤੀ ਗਈ ਸੀ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਸਰਹੱਦ ਨੇੜੇ ਅਜਿਹੇ ਮਾਮਲਿਆਂ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 30% ਦਾ ਵਾਧਾ ਹੋਇਆ ਹੈ।