ਕੋਰੋਨਾ ਵਾਇਰਸ ਚੀਨ ਵਲੋਂ ਤਿਆਰ ਕੀਤਾ ‘ਜੈਵਿਕ ਹਥਿਆਰ’ ਸੀ : ਵੂਹਾਨ ਖੋਜਾਰਥੀ

By : BIKRAM

Published : Jun 28, 2023, 9:58 pm IST
Updated : Jun 28, 2023, 9:58 pm IST
SHARE ARTICLE
Wuhan Institute of Virology
Wuhan Institute of Virology

‘‘ਵੂਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਖੋਜਾਰਥੀਆਂ ਨੂੰ ਇਨਸਾਨਾਂ ਸਮੇਤ ਵੱਖੋ-ਵੱਖ ਜਾਨਵਰਾਂ ’ਚ ਫੈਲਣ ਵਾਲੇ ਸਭ ਤੋਂ ਅਸਰਦਾਰ ਵਾਇਰਸ ਦੀ ਖੋਜ ਕਰਨ ਲਈ ਕਿਹਾ ਗਿਆ ਸੀ’’

ਬੀਜਿੰਗ: ਜਾਨਲੇਵਾ ਸਾਰਸ-ਕੋਵ-2 ਵਾਇਰਸ, ਜੋ ਕਿ ਕੋਵਿਡ-19 ਫੈਲਣ ਦਾ ਕਾਰਨ ਸੀ, ਨੂੰ ਚੀਨ ਵਲੋਂ ਜਾਣਬੁਝ ਕੇ ‘ਜੈਵਿਕ ਹਥਿਆਰ’ ਦੇ ਤੌਰ ’ਤੇ ਬਦਨਾਮ ‘ਵੂਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ’ ਵਲੋਂ ਤਿਆਰ ਕੀਤਾ ਗਿਆ ਸੀ।

ਚੀਨ ਦੇ ਜੰਮਪਲ ਮਨੁੱਖੀ ਅਧਿਕਾਰ ਕਾਰਕੁਨ ਅਤੇ ਲੇਖਕ ਜੈਨੀਫ਼ਰ ਜੇਂਗ ਵਲੋਂ ਕੀਤੀ ਇਕ ਇੰਟਰਵਿਊ ’ਚ ਚਾਓ ਸ਼ਾਓ ਨੇ ਦਾਅਵਾ ਕੀਤਾ ਹੈ ਕਿ ਖੋਜਾਰਥੀਆਂ ਨੂੰ ਇਨਸਾਨਾਂ ਸਮੇਤ ਵੱਖੋ-ਵੱਖ ਜਾਨਵਰਾਂ ’ਚ ਫੈਲਣ ਵਾਲੇ ਸਭ ਤੋਂ ਅਸਰਦਾਰ ਵਾਇਰਸ ਦੀ ਖੋਜ ਕਰਨ ਲਈ ਕਿਹਾ ਗਿਆ ਸੀ।

ਚਾਓ ਸ਼ਾਓ ਨੇ ਇੰਸਟੀਚਿਊਟ ਦੇ ਇਕ ਹੋਰ ਖੋਜਾਰਥੀ ਸ਼ਾਨ ਚਾਓ ਵਲੋਂ ਕੀਤੇ ਪ੍ਰਗਟਾਵੇ ਦਾ ਵੀ ਹਵਾਲਾ ਦਿਤਾ, ਜਿਸ ਨੇ ਮੰਨਿਆ ਸੀ ਕਿ ਉਸ ਨੂੰ ਕੋਰੋਨਾ ਵਾਇਰਸ ਦੀਆਂ ਚਾਰ ਕਿਸਮਾਂ ਇਹ ਜਾਂਚ ਕਰਨ ਲਈ ਦਿਤੀਆਂ ਗਈਆਂ ਸਨ ਕਿ ਕਿਸ ’ਚ ਲੋਕਾਂ ਅੰਦਰ ਫੈਲਣ ਦੀ ਸਭ ਤੋਂ ਵੱਧ ਸਮਰਥਾ ਹੈ।

ਸ਼ਾਓ ਸ਼ਾਓ ਨੇ ਦਾਅਵਾ ਕੀਤਾ ਕਿ ਉਸ ਦੇ ਕਈ ਸਾਥੀਆਂ ਨੂੰ 2019 ਦੀਆਂ ਫ਼ੌਜੀ ਵਿਸ਼ਵ ਖੇਡਾਂ ਖੇਡਣ ਲਈ ਆਏ ਅਥਲੀਟਾਂ ਦੇ ਹੋਟਲਾਂ ’ਚ ਉਨ੍ਹਾਂ ਦੀ ਸਹਿਤ ਜਾਂਚ ਦੇ ਬਹਾਨੇ’ ਭੇਜਿਆ ਗਿਆ ਸੀ। ਹਾਲਾਂਕਿ ਚਾਓ ਸ਼ਾਓ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਵਾਇਰਸ ਫੈਲਾਉਣ ਲਈ ਭੇਜਿਆ ਗਿਆ ਸੀ।

ਚਾਓ ਸ਼ਾਓ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਉਸ ਕੋਲ ਜੋ ਸੂਚਨਾ ਹੈ ਉਹ ਬਹੁਤ ਘੱਟ ਹੈ। ਦੁਨੀਆਂ ਭਰ ’ਚ 70 ਲੱਖ ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾ ਵਾਇਰਸ ਦੇ ਜਨਮ ਬਾਰੇ ਜਾਂਚ ਅਜੇ ਵੀ ਚਲ ਰਹੀ ਹੈ।

ਪਿੱਛੇ ਜਿਹੇ ਅਮਰੀਕੀ ਖੁਫ਼ੀਆ ਏਜੰਸੀਆਂ ਵਲੋਂ ਜਾਰੀ ਰੀਪੋਰਟ ’ਚ ਕਿਹਾ ਗਿਆ ਸੀ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕੋਵਿਡ-19 ਦਾ ਜਨਮ ਕਿਸੇ ਪ੍ਰਯੋਗਸ਼ਾਲਾ ’ਚ ਹੋਇਆ ਸੀ ਜਾਂ ਇਹ ਕਿਸੇ ਜਾਨਵਰ ਤੋਂ ਮਨੁੱਖਾਂ ’ਚ ਆਇਆ ਸੀ। 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement