ਮਹਿਮਾਨਾਂ ਨੇ ਨਹੀਂ ਦਿਤੇ ਸ਼ਗਨ ਲਿਫਾਫੇ, ਲਾੜੀ ਨੇ ਤੋੜਿਆ ਵਿਆਹ
Published : Aug 28, 2018, 1:22 pm IST
Updated : Aug 28, 2018, 1:22 pm IST
SHARE ARTICLE
Bride cancel Wedding
Bride cancel Wedding

ਕੈਨੇਡਾ ਵਿਚ ਰਹਿਣ ਵਾਲੀ ਸੂਸਨ ਅਪਣੇ ਬਚਪਨ ਦੇ ਦੋਸਤ ਦੇ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਦੀ ਤਿਆਰੀ ਕਰ ਰਹੀਆਂ ਸਨ। ਖਬਰ ਦੇ ਮੁਤਾਬਕ, ਸੂਸਨ ਨੇ ਇਸ ਖਾਸ ਦਿਨ ਲਈ...

ਕੈਨੇਡਾ : ਕੈਨੇਡਾ ਵਿਚ ਰਹਿਣ ਵਾਲੀ ਸੂਸਨ ਅਪਣੇ ਬਚਪਨ ਦੇ ਦੋਸਤ ਦੇ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਦੀ ਤਿਆਰੀ ਕਰ ਰਹੀਆਂ ਸਨ। ਖਬਰ ਦੇ ਮੁਤਾਬਕ, ਸੂਸਨ ਨੇ ਇਸ ਖਾਸ ਦਿਨ ਲਈ ਬਹੁਤ ਇੰਤਜ਼ਾਮ ਕੀਤੇ ਸਨ ਅਤੇ ਉਹ ਬਿਲਕੁੱਲ ਕਿਸੇ ਪਰੀ ਕਹਾਣੀ ਵਰਗੀ ਵਿਆਹ ਚਾਹੁੰਦੀ ਸੀ। ਹਾਲਾਂਕਿ, ਵਿਆਹ ਫੇਅਰੀ ਟੇਲ ਅੰਦਾਜ਼ ਵਿਚ ਹੋ ਨਹੀਂ ਸਕੀ ਕਿਉਂਕਿ ਸਮਾਰੋਹ ਵਿਚ ਆਉਣ ਵਾਲੇ ਮਹਿਮਾਨ ਨੇ ਬਿਲ ਚੁਕਾਉਣ ਤੋਂ ਮਨ੍ਹਾ ਕਰ ਦਿਤਾ। ਇਸ ਤੋਂ ਬਾਅਦ ਸੂਸਨ ਨੇ ਅਪਣਾ ਵਿਆਹ ਹੀ ਤੋਡ਼ ਦਿਤਾ।  


ਕੈਨੇਡਾ ਦੀ ਇਸ ਲਾੜੀ ਨੇ ਫੇਸਬੁਕ ਪੋਸਟ ਦੇ ਜ਼ਰੀਏ ਅਪਣਾ ਗੁੱਸਾ ਕੱਢਿਆ, ਇਹ ਫੇਸਬੁਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੈ। ਅਪਣੇ ਪੋਸਟ ਵਿਚ ਸੂਸਨ ਨੇ ਪਹਿਲਾਂ ਤਾਂ ਮਹਿਮਾਨਾਂ ਤੋਂ ਵਿਆਹ ਰੱਦ ਕਰਨ ਲਈ ਮਾਫੀ ਮੰਗੀ।  ਹਾਲਾਂਕਿ, ਇਸ ਤੋਂ ਬਾਅਦ ਸੂਸਨ ਨੇ ਥੋੜਾ ਗੁੱਸਾ ਅਪਣੇ ਵਿਆਹ ਵਿਚ ਸੱਦੇ ਲੋਕਾਂ ਲਈ ਦਿਖਾਈਆ ਅਤੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪਣੀ ਫੇਅਰੀ ਟੇਲ ਵਰਗੀ ਵੈਡਿੰਗ ਵਿਚ ਸੱਦਾ ਦਿਤਾ। ਸੂਸਨ ਨੇ ਕਿਹਾ ਕਿ ਮੈਂ ਖਾਸ ਤੌਰ 'ਤੇ ਕੈਸ਼ ਗਿਫਟ ਦੇਣ ਦੀ ਮੰਗ ਕੀਤੀ ਸੀ। ਜੇਕਰ ਤੁਸੀਂ ਲੋਕ ਸਾਨੂੰ ਕੈਸ਼ ਨਹੀਂ ਦੇਓਗੇ ਤਾਂ ਸਾਡੇ ਆਲੀਸ਼ਾਨ ਵਿਆਹ ਦਾ ਖਰਚ ਕਿਵੇਂ ਪੂਰਾ ਹੋਵੇਗਾ ?  

Bride cancel Wedding Bride cancel Wedding

ਸੂਸਨ ਨੇ ਅਪਣੀ ਫੇਸਬੁਕ ਪੋਸਟ ਵਿਚ ਲਿਖਿਆ ਕਿ ਇਸ ਮਹਿੰਗੇ ਵਿਆਹ ਲਈ 60,000 ਕੈਨੇਡਾ ਡਾਲਰ ਦੀ ਜ਼ਰੂਰਤ ਸੀ ਪਰ ਮਦਦ ਦੇ ਇਰਾਦੇ ਨਾਲ ਸਿਰਫ਼ 8 ਲੋਕਾਂ ਨੇ ਸਹਿਮਤੀ ਜਤਾਈ। ਸੂਸਨ ਨੇ ਇਹ ਵੀ ਲਿਖਿਆ ਕਿ ਸ਼ੁਰੂ ਵਿਚ ਉਨ੍ਹਾਂ ਦੇ ਐਕਸ ਫੈਮਿਲੀ ਨੇ 5,000 ਡਾਲਰ ਦੇਣ ਦਾ ਵਾਅਦਾ ਕੀਤਾ ਪਰ ਬਾਅਦ ਵਿਚ ਪਿੱਛੇ ਹੱਟ ਗਏ। ਇਸ ਤੋਂ ਬਾਅਦ ਕੁੱਝ ਹੋਰ ਲੋਕਾਂ ਨੇ ਵੀ ਮਦਦ ਤੋਂ ਮਨ੍ਹਾ ਕਰ ਦਿਤਾ। ਇਸ ਸੱਭ ਤੋਂ ਦੁਖੀ ਹੋ ਕੇ ਸੂਸਨ ਨੇ ਆਖ਼ਿਰਕਾਰ ਅਪਣਾ ਵਿਆਹ ਤੋਡ਼ਨ ਦਾ ਫੈਸਲਾ ਲਿਆ। ਸੂਸਨ ਨੇ ਅਪਣੀ ਪ੍ਰੇਮ ਕਹਾਣੀ ਦੇ ਫੇਅਰੀ ਟੇਲ ਵਰਗੇ ਅੰਤ ਨਾ ਹੋਣ 'ਤੇ ਅਫ਼ਸੋਸ ਵੀ ਜਤਾਇਆ।

Bride cancel Wedding Bride cancel Wedding

ਸੂਸਨ ਨੇ ਫੇਸਬੁਕ 'ਤੇ ਲਿਖਿਆ ਕਿ ਸਾਡੀ ਕਹਾਣੀ ਬਿਲਕੁੱਲ ਫੇਅਰੀ ਟੇਲ ਵਰਗੀ ਹੈ। 14 ਸਾਲ ਦੀ ਉਮਰ ਵਿਚ ਅਸੀਂ ਮਿਲੇ ਅਤੇ ਅਸੀਂ ਦੋਹੇਂ ਗਰਮੀਆਂ ਵਿਚ ਅਪਣੇ ਪਰਵਾਰ ਦੇ ਖੇਤਾਂ ਵਿਚ ਨਾਲ ਕੰਮ ਕਰਦੇ ਸਨ। ਹਰ ਬੀਤਦੇ ਦਿਨ ਦੇ ਨਾਲ ਸਾਡਾ ਪਿਆਰ ਵੱਧ ਰਿਹਾ ਸੀ ਅਤੇ 18 ਸਾਲ ਦੀ ਉਮਰ ਵਿਚ ਉਸ ਨੇ ਮੇਰੀ ਉਂਗਲੀ ਵਿਚ ਅੰਗੂਠੀ ਪਾਈ। 20 ਦੀ ਉਮਰ ਵਿਚ ਮੈਂ ਮਾਂ ਬਣੀ ਅਤੇ ਫਿਰ ਅਸੀਂ ਜ਼ਿੰਦਗੀ ਭਰ ਨਾਲ ਰਹਿਣ ਲਈ ਵਿਆਹ ਦਾ ਫੈਸਲਾ ਕੀਤਾ। ਹਾਲਾਂਕਿ ,  ਵਿਆਹ ਟੁੱਟਣ ਤੋਂ ਦੁਖੀ ਸੂਸਨ ਨੇ ਦੱਸਿਆ ਕਿ ਉਹ ਅਪਣਾ ਦਿਲ ਬਹਿਲਾਉਣ ਲਈ ਹੁਣ ਦੋ ਮਹੀਨੇ ਦੀ ਲੰਮੀ ਛੁੱਟੀਆਂ 'ਤੇ ਸਾਉਥ ਅਮਰੀਕਾ ਜਾਣ ਵਾਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement