ਜਦੋਂ ਨਾਨਕਾਣਾ ਸਾਹਿਬ ਤੋਂ ਆ ਕੇ ਕੈਨੇਡਾ ਦਾ ਵੀਜ਼ਾ ਲੱਗ ਗਿਆ
Published : Aug 27, 2018, 3:39 pm IST
Updated : Aug 27, 2018, 3:39 pm IST
SHARE ARTICLE
Nankana Sahib
Nankana Sahib

ਨਵੰਬਰ 2016 ਵਿਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਉੱਤੇ ਸ੍ਰੀ ਨਾਨਕਾਣਾ ਸਾਹਿਬ ਤੇ ਹੋਰ ਗੁਰਦਵਾਰਾ ਸਾਹਿਬਾਨ ਦੇ ਦਰਸ਼ਨਾਂ ਦੀ ਤਮੰਨਾ...........

ਨਵੰਬਰ 2016 ਵਿਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਉੱਤੇ ਸ੍ਰੀ ਨਾਨਕਾਣਾ ਸਾਹਿਬ ਤੇ ਹੋਰ ਗੁਰਦਵਾਰਾ ਸਾਹਿਬਾਨ ਦੇ ਦਰਸ਼ਨਾਂ ਦੀ ਤਮੰਨਾ ਲੈ ਕੇ ਲੇਖਕ ਬਲਬੀਰ ਸਿੰਘ ਰਸੂਲਪੁਰ ਨੇ ਅਪਣੇ ਪਿੰਡ ਦੇ ਤਿੰਨਾਂ ਸਾਥੀਆਂ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੋਮਣੀ ਕਮੇਟੀ ਨੂੰ ਜਦੋਂ ਪਾਸਪੋਰਟ ਦੇਣ ਲਈ ਤਿਆਰੀ ਕੀਤੀ ਤਾਂ ਪ੍ਰਚਲਤ ਸੋਚ (ਜੋ ਮਗਰੋਂ ਗ਼ਲਤ ਸਾਬਤ ਹੋਈ) ਮੁਤਾਬਕ ਮੈਨੂੰ ਵਿਦੇਸ਼ ਰਹਿੰਦੀ ਧੀ ਵਲੋਂ ਸਨੇਹਾਂ ਮਿਲਿਆ ਕਿ ਤੁਸੀ ਪਾਕਿਸਤਾਨ ਜਾ ਰਹੇ ਹੋ, ਹੁਣ ਤੁਹਾਡਾ ਕੈਨੇਡਾ ਆਦਿ ਦੇਸ਼ਾਂ ਦਾ ਵੀਜ਼ਾ ਨਹੀਂ ਲਗਣਾ। ਇਸ ਤਰ੍ਹਾਂ ਦੇ ਸੁਨੇਹੇ ਕਰ ਕੇ ਸਾਡਾ ਇਕ ਸਾਥੀ ਸਾਡੇ ਨਾਲ ਜਾਣ ਤੋਂ ਰੁਕ ਵੀ ਗਿਆ।

ਲੇਖਕ ਨੇ ਵਿਦੇਸ਼ ਰਹਿੰਦੀ ਅਪਣੀ ਬੇਟੀ ਸੁਖਬੀਰ ਕੌਰ ਨੂੰ ਕਿਹਾ ਕਿ ਸ੍ਰੀ ਨਾਨਕਾਣਾ ਸਾਹਿਬ ਦੀ ਦੇ ਖੁੱਲ੍ਹੇ ਦਰਸ਼ਨਾਂ ਦੀ ਤਮੰਨਾ ਹਰ ਸਿੱਖ ਦੀ ਅਰਦਾਸ ਹੈ, ਇਹ ਯਾਤਰਾ ਸਿੱਖ ਲਈ ਸੱਭ ਤੋਂ ਪਹਿਲਾਂ ਹੈ ਤੇ ਇਹ ਧਾਰਮਕ ਯਾਤਰਾ ਹੈ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਏਹੀ ਉਲਾਂਭਾ ਪਾਕਿਸਤਾਨ ਵਿਚ ਸਕਿਉਰਿਟੀਮੈਨ (ਜੋ ਬੱਸ ਵਿਚ ਸਵਾਰੀਆਂ ਦਾ ਨਿਗਰਾਨ ਸੀ) ਨੇ ਉਸ ਸਮੇਂ ਸਾਨੂੰ ਦਿਤਾ ਜਦੋਂ ਅਸੀ ਬਸਾਂ ਵਿਚ ਬੈਠ ਕੇ ਲਾਹੌਰ ਤੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਬ ਦੇ ਦਰਸ਼ਨਾਂ ਲਈ ਜਾ ਰਹੇ ਸੀ

ਕਿ ਭਾਰਤ ਵਿਚ ਇਹ ਅਫ਼ਵਾਹ ਉਡਾਈ ਜਾਂਦੀ ਹੈ ਕਿ ਪਾਕਿਸਤਾਨ ਦੇ ਵੀਜ਼ੇ ਬਾਅਦ ਪਾਸਪੋਰਟ ਤੇ ਕੈਨੇਡਾ ਆਦਿ ਦਾ ਵੀਜ਼ਾ ਨਹੀਂ ਲਗਦਾ। ਵਾਹਿਗੁਰੂ ਦੀ ਕ੍ਰਿਪਾ ਦੁਆਰਾ ਸ੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸੁਹਿਰਦ ਯਤਨਾਂ ਸਦਕਾ ਪਿੰਡ ਰਸੂਲਪੁਰ ਤੋਂ ਸਾਡਾ ਬਲਬੀਰ ਸਿੰਘ, ਇੰਦਰਜੀਤ ਸਿੰਘ, ਮੋਹਣ ਸਿੰਘ, ਸੁਰਜੀਤ ਸਿੰਘ ਚੋਹਾਂ ਦਾ ਵੀਜ਼ਾ ਨਵੰਬਰ 2016 ਦੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਯਾਤਰਾ ਲਈ ਲੱਗ ਗਿਆ। ਅਸੀ 12 ਨਵੰਬਰ 2016 ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਦਸ ਦਿਨਾਂ ਯਾਤਰਾ ਆਰੰਭ ਕੀਤੀ

(ਜਿਸ ਦਾ ਜ਼ਿਕਰ 'ਮੇਰੀ ਪਾਕਿਸਤਾਨ ਯਾਤਰਾ ਦੇ ਅਨੁਭਵ' ਰਾਹੀਂ ਬੀਤੇ ਸਮੇਂ ਵਿਚ ਸਪੋਕਸਮੈਨ ਵਿਚ ਕਰ ਚੁੱਕਾ ਹਾਂ)। ਦਸ ਦਿਨਾਂ ਦੀ ਯਾਦਗਾਰੀ ਯਾਤਰਾ ਤੋਂ ਪਰਤੇ ਤਾਂ ਮਨ ਖ਼ੁਸ਼ੀ ਨਾਲ ਬਾਗੋ ਬਾਗ਼ ਹੋ ਗਿਆ। ਘਰ ਦੇ ਖੇਤੀਬਾੜੀ ਦੇ ਕੰਮ ਕਾਜ ਤੋਂ ਵਿਹਲਾ ਹੋ ਕੇ ਕੈਨੇਡਾ ਤੋਂ ਭਾਣਜੇ ਗੁਰਜੀਤ ਸਿੰਘ ਦੁਆਰਾ ਭੇਜੀ ਹੋਈ ਸਪਾਂਸਰ ਪੱਤ੍ਰਕਾ ਲਗਾ ਕੇ ਮੈਂ ਬਲਬੀਰ ਸਿੰਘ ਰਸੂਲਪੁਰ ਨੇ ਕੈਨੇਡਾ ਅੰਬੈਸੀ ਵੀਜ਼ੇ ਲਈ ਅਪਲਾਈ ਕਰ ਦਿਤਾ ਅਤੇ ਉਦੋਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪਹਿਲਾਂ ਤਿੰਨ ਚਾਰ ਵਾਰ ਕੇਸ ਰਫ਼ਿਊਜ਼ ਹੋਣ ਦੇ ਬਾਵਜੂਦ ਇਸ ਵਾਰੀ ਮੇਰੇ ਪਾਸਪੋਰਟ ਦੀ ਮਿਆਦ ਜਿੰਨਾ ਕੈਨੇਡਾ ਦਾ ਵੀਜ਼ਾ ਲੱਗ ਗਿਆ

ਤੇ ਮੇਰੀ ਬੇਟੀ ਦਾ ਇਹ ਖ਼ਦਸ਼ਾ ਗ਼ਲਤ ਨਿਕਲਿਆ ਕਿ ਪਾਕਿਸਤਾਨ ਦੀ ਯਾਤਰਾ ਤੋਂ ਬਾਅਦ ਕੈਨੇਡਾ ਆਦਿ ਦਾ ਵੀਜ਼ਾ ਨਹੀਂ ਲਗਣਾ। ਇਸ ਤਰ੍ਹਾਂ ਨਾਨਕਾਣਾ ਸਾਹਿਬ ਦੀ ਯਾਤਰਾ ਤੋਂ ਬਾਅਦ ਮੇਰਾ ਕੈਨੇਡਾ ਦਾ ਵੀਜ਼ਾ ਲੱਗਾ। ਗੁਰੂ ਸਾਹਿਬ ਦੀ ਕ੍ਰਿਪਾ ਨਾਲ ਮੈਂ ਢਾਈ ਮਹੀਨੇ ਕੈਨੇਡਾ ਦੀ ਸੈਰ ਕਰਨ ਤੋਂ ਬਾਅਦ ਇਹ ਵਾਕਿਆ ਸਿੱਖ ਸੰਗਤਾਂ ਦੀ ਗਿਆਤ ਹਿੱਤ ਸਾਂਝਾ ਕਰ ਰਿਹਾ ਹਾਂ।
-ਬਲਬੀਰ ਸਿੰਘ ਰਸੂਲਪੁਰ, ਸਰਪ੍ਰਸਤ ਮੈਂਬਰ 'ਉੱਚਾ ਦਰ ਬਾਬਾ ਨਾਨਕ ਦਾ', ਸੰਪਰਕ: 98768-58253

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement