
ਦਾਵੋਦ ਇੱਕ ਅਫਗਾਨ ਕਲਾਕਾਰ ਹੈ ਜੋ ਸਾਲ 2009 ਤੋਂ ਫਰਾਂਸ ਵਿੱਚ ਰਹਿ ਰਹੀ
ਕਾਬੁਲ: ਅਫਗਾਨਿਸਤਾਨ ( Afghanistan) ਵਿੱਚ ਤਾਲਿਬਾਨ ਦੇ ਦਹਿਸ਼ਤ ਦੇ ਵਿਚਕਾਰ, ਲੋਕਾਂ ਦੇ ਦੇਸ਼ ਛੱਡਣ ਦੀ ਪ੍ਰਕਿਰਿਆ ਜਾਰੀ ਹੈ। ਲੋਕ ਆਪਣੀ ਜਾਨ ਬਚਾਉਣ ਲਈ ਕਿਸੇ ਵੀ ਤਰੀਕੇ ਨਾਲ ਕਿਸੇ ਹੋਰ ਦੇਸ਼ ਵਿੱਚ ਪਨਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ, ਇੱਕ ਭਾਵਨਾਤਮਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਫਰਾਂਸ ਵਿੱਚ 12 ਸਾਲਾਂ (Mother escapes from Kabul) ਬਾਅਦ ਆਪਣੀ ਧੀ ਨੂੰ ਮਿਲੀ।
Daughter meets 12-year-old mother fleeing Kabul
ਰਿਸੈਪਸ਼ਨ ਸੈਂਟਰ ਦੇ ਬਾਹਰ ਇੰਤਜ਼ਾਰ ਕਰ ਰਹੀ ਧੀ ਦਾਵੋਦ ਨੇ ਜਿਵੇਂ ਹੀ ਆਪਣੀ 56 ਸਾਲਾ ਮਾਂ ਕਾਦਿਰਾ ਨੂੰ ਦੇਖਿਆ ਤਾਂ ਭਾਵੁਕ ਹੋ ਗਈ ਕੇ ਇੱਕ ਦੂਜੇ ਨੂੰ ਜੱਫੀ ਪਾ ਲਈ ਅਤੇ ਰੋਣ ਲੱਗ (Mother escapes from Kabul) ਪਈਆਂ। ਕਾਦਿਰਾ ਕਾਬੁਲ ਤੋਂ ਆਪਣੀ ਜਾਨ ਬਚਾਉਣ ਤੋਂ ਬਾਅਦ 12 ਸਾਲਾਂ ਬਾਅਦ ਇੱਕ ਧੀ ਅਤੇ ਤਿੰਨ ਪੁੱਤਰਾਂ ਨਾਲ ਫਰਾਂਸ ਪਹੁੰਚੀ। ਦੱਸ ਦੇਈਏ ਕਿ ਦਾਵੋਦ ਇੱਕ ਅਫਗਾਨ ਕਲਾਕਾਰ ਹੈ ਜੋ ਸਾਲ 2009 ਤੋਂ ਫਰਾਂਸ ਵਿੱਚ ਰਹਿ ਰਹੀ ਸੀ ਅਤੇ ਉਸਦੀ ਮਾਂ ਅਤੇ ਚਾਰ ਭੈਣ -ਭਰਾ ਅਫਗਾਨਿਸਤਾਨ ( Afghanistan) ਵਿੱਚ ਰਹਿ ਰਹੇ ਸਨ।
ਇਹ ਵੀ ਪੜ੍ਹੋ: ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦੇ ਨਵੇਂ ਕੰਪਲੈਕਸ ਦਾ ਅੱਜ ਉਦਘਾਟਨ ਕਰਨਗੇ ਪੀਐਮ ਮੋਦੀ
Taliban
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਾਵੋਦ ਨੇ ਕਿਹਾ ਕਿ ਤਾਲਿਬਾਨ ਸ਼ਾਸਕਾਂ ਦੇ ਦਬਾਅ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਉਥੋਂ ਭੱਜਣਾ (Mother escapes from Kabul) ਪਿਆ। ਦਾਵੋਦ ਨੇ ਕਿਹਾ ਕਿ ਉਸਦੇ ਇੱਕ ਭਰਾ ਨੇ ਅਫਗਾਨ ਫੌਜ ਵਿੱਚ ਨੌਕਰੀ ਕੀਤੀ ਸੀ ਅਤੇ 2019 ਵਿੱਚ ਤਾਲਿਬਾਨ ਨੇ ਉਸਨੂੰ ਮਾਰ ਦਿੱਤਾ ਸੀ।
Taliban
ਇਹ ਵੀ ਪੜ੍ਹੋ: ਨੋਇਡਾ 'ਚ ਪੇਪਰ ਮਿੱਲ ਵਿੱਚ ਲੱਗੀ ਭਿਆਨਕ ਅੱਗ