ਚਾਰਟਰ ਫਲਾਈਟ ਰਾਹੀ 324 ਅਫ਼ਗ਼ਾਨ ਸ਼ਰਨਾਰਥੀ ਪਹੁੰਚੇ ਕੈਨੇਡਾ
Published : Aug 28, 2022, 3:17 pm IST
Updated : Aug 28, 2022, 3:17 pm IST
SHARE ARTICLE
324 Afghan refugees reached Canada by charter flight
324 Afghan refugees reached Canada by charter flight

2021 ਤੋਂ ਹੁਣ ਤੱਕ ਤਕਰੀਬਨ 17,600 ਅਫ਼ਗ਼ਾਨ ਸ਼ਰਨਾਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚ ਚੁੱਕੇ ਕੈਨੇਡਾ

ਟੋਰਾਂਟੋ: 324 ਅਫ਼ਗ਼ਾਨ ਸ਼ਰਨਾਰਥੀਆਂ ਦਾ ਇੱਕ ਜਹਾਜ਼ ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਵਿਚ ਉਤਾਰਿਆ ਗਿਆ ਸੀI ਫੈਡਰਲ ਸਰਕਾਰ ਨੇ ਕੈਨੇਡਾ ਵਿਚ 40,000 ਅਫ਼ਗ਼ਾਨਾਂ ਨੂੰ ਮੁੜ ਵਸਾਉਣ ਲਈ ਵਚਨਬੱਧਤਾ ਜਤਾਈ ਹੈ। ਅਫ਼ਗ਼ਾਨਿਸਤਾਨ ਦੀ ਨਿਊਜ਼ ਏਜੰਸੀ ਨੇ ਕੈਨੇਡੀਅਨ ਇਮੀਗ੍ਰੇਸ਼ਨ ਸੇਵਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਫਲਾਈਟ ਵਿਚ ਦੁਭਾਸ਼ੀਏ ਅਤੇ ਹੋਰ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਕੈਨੇਡੀਅਨ ਬਲਾਂ ਅਤੇ ਸਹਿਯੋਗੀ ਸੰਸਥਾਵਾਂ ਨਾਲ ਕੰਮ ਕੀਤਾ ਸੀ।  ਇੱਕ ਨਿਊਜ ਏਜੰਸੀ ਨੂੰ ਦੱਸਿਆ ਕਿ ਅਗਸਤ 2021 ਤੋਂ ਹੁਣ ਤੱਕ ਤਕਰੀਬਨ 17,600 ਅਫ਼ਗ਼ਾਨ ਸ਼ਰਨਾਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੈਨੇਡਾ ਪਹੁੰਚੇ ਹਨ। ਪਿਛਲੇ ਸਾਲ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਕੈਨੇਡਾ ਨੇ ਸੈਂਕੜੇ ਅਫ਼ਗ਼ਾਨ ਨਾਗਰਿਕਾਂ ਨੂੰ ਮੁਲਕ ਵਿਚ ਮੁੜ ਵਸਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ।

Afghan RefugeesAfghan Refugees

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ ਆਰ ਸੀ ਸੀ ) ਦੇ ਅੰਕੜਿਆਂ ਅਨੁਸਾਰ,  ਹੁਣ ਤੱਕ 17,655 ਅਫ਼ਗ਼ਾਨ ਨਾਗਰਿਕਾਂ ਨੂੰ ਕੈਨੇਡਾ ਭੇਜਿਆ ਜਾ ਚੁੱਕਾ ਹੈ। ਇਹ ਸਿਲਸਿਲਾ ਅਜੇ ਵੀ ਜਾਰੀ ਹੈ ਅਤੇ ਇਸ ਵਿਭਾਗ ਦਾ ਕਹਿਣਾ ਹੈ ਕਿ ਹਾਜ਼ਾਰਾਂ ਹੋਰ ਸ਼ਰਨਾਰਥੀਆਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਫ਼ਗ਼ਾਨਿਸਤਾਨ ਨਿਊਜ ਏਜੰਸੀ ਦੇ ਅਨੁਸਾਰ ਇਕ ਮਾਨਵਤਾਵਾਦੀ ਯਤਨ ਅਤੇ ਅਫ਼ਗ਼ਾਨਾਂ ਲਈ ਇੱਕ ਵਿਸ਼ੇਸ਼ ਇਮੀਗ੍ਰੇਸ਼ਨ ਪ੍ਰੋਗਰਾਮ ਦੁਆਰਾ, ਜਿਨ੍ਹਾਂ ਨੇ ਸਰਕਾਰ ਦਾ ਸਮਰਥਨ ਕੀਤਾ ਲਗਭਗ 17,600 ਅਫ਼ਗ਼ਾਨੀਆਂ ਦਾ ਕੈਨੇਡਾ ਵਿਚ ਹੁਣ ਤੱਕ ਸਵਾਗਤ ਕੀਤਾ ਜਾ ਚੁੱਕਾ ਹੈ।
ਜਦੋਂ ਤੋਂ ਤਾਲਿਬਾਨ ਨੇ 15 ਅਗਸਤ,2021 ਨੂੰ ਅਫ਼ਗ਼ਾਨਿਸਤਾਨ ’ਤੇ ਕਬਜ਼ਾ ਕੀਤਾ ਹੈ। ਉਦੋਂ ਤੋਂ ਅਫ਼ਗ਼ਾਨਿਸਤਾਨ ਨੇ ਦੁਨੀਆ ਦਾ ਸਭ ਤੇ ਖਰਾਬ ਮਾਨਵਤਾਵਾਦੀ ਸੰਕਟ ਦੇਖਿਆ ਹੈ। ਲੱਖਾਂ ਲੋਕ, ਔਰਤਾਂ ਅਤੇ ਕੁੜੀਆਂ ਬੁਨਿਆਦੀ ਅਧਿਕਾਰਾਂ ਨੂੰ ਗੁਆਉਂਦੇ ਹੋਏ ਭੋਜਨ ਲਈ ਸੰਘਰਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਤਾਲਿਬਾਨ ਨੇ ਔਰਤਾਂ ਨੂੰ ਸਿਹਤ ਦੇਖਭਾਲ ਤੱਕ ਪਹੁੰਚ ਕਰਨ ਵਿਚ ਰੁਕਾਵਟ ਪੈਦਾ ਕਰਨ ਦੇ ਨਾਲ ਹੀ ਮਹਿਲਾ ਸਹਾਇਤਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਕਰਨ ਤੋਂ ਰੋਕਿਆ ਗਿਆ ਤੇ ਤਾਲੀਬਾਨ ਦੇ ਨਿਯਮਾਂ ਦਾ ਮਾਮੂਲੀ ਉਲੰਘਣ ਕਰਨ ਤੇ ਔਰਤਾਂ ਨੂੰ ਹਿਰਾਸਤ ਵਿਚ ਲਿਆ ਜਾਣ ਲੱਗਾ, ਅਫ਼ਗ਼ਾਨਿਸਤਾਨ ਵਿਚ ਬੱਚਿਆਂ ਦੇ ਜਲਦੀ ਅਤੇ ਜ਼ਬਰਦਸਤੀ ਵਿਆਹ ਦਰਾਂ ਵਿਚ ਵਾਧਾ ਹੋਇਆ ਹੈ। ਤਾਲਿਬਾਨ ਨੇ ਬੁਨਿਆਦੀ ਅਧਿਕਾਰਾਂ ਖਾਸ ਕਰਕੇ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਨੂੰ ਬੁਰੀ ਤਰ੍ਹਾਂ ਨਾਲ ਸੀਮਿਤ ਕਰਨ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ। ਔਰਤਾਂ ਦੇ ਚਿਹਰੇ ਨੂੰ ਜਨਤਕ ਤੌਰ ’ਤੇ ਢੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।
 ਕਈ ਅਧਿਕਾਰ ਸਮੂਹਾਂ ਨੇ ਤਾਲਿਬਾਨ ਨੂੰ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਨੀਤੀਗਤ ਤਬਦੀਲੀਆਂ ਅਤੇ ਉਪਾਵਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਹੈ। ਤਾਲਿਬਾਨ ਨੇ ਔਰਤਾਂ ਨੂੰ ਸਮਾਰਟਫ਼ੋਨ ਦੀ ਵਰਤੋਂ ਕਰਨ ਤੋਂ ਰੋਕਿਆ ਹੈ, ਜਾਣਕਾਰੀ ਮੁਤਾਬਕ ਮੀਡੀਆ ਵਿਚ ਕੰਮ ਕਰਨ ਵਾਲੀਆਂ ਲਗਭਗ 80 ਫੀਸਦੀ ਔਰਤਾਂ ਆਪਣੀ ਨੌਕਰੀ ਗੁਆ ਚੁੱਕੀਆਂ ਹਨ। ਦੇਸ਼ ਵਿਚ ਲਗਭਗ 18 ਮਿਲੀਅਨ ਔਰਤਾਂ ਸਿਹਤ, ਸਿੱਖਿਆ ਅਤੇ ਸਮਾਜਿਕ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਹਨ।
 

SHARE ARTICLE

ਏਜੰਸੀ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement