
3 ਸਤੰਬਰ ਨੂੰ ਬੀਜਿੰਗ ’ਚ ਆਯੋਜਿਤ ਕੀਤੀ ਜਾਵੇਗੀ ‘ਵਿਜੇ ਦਿਵਸ ਪਰੇਡ’
ਬੀਜਿੰਗ : ਚੀਨ ਆਉਣ ਵਾਲੇ ਦਿਨਾਂ ’ਚ ਆਪਣੀ ਫੌਜੀ ਅਤੇ ਕੂਟਨੀਤਿਕ ਤਾਕਤ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਚੀਨ-ਜਾਪਾਨ ਜੰਗ ਦੀ 80ਵੀਂ ਵਰ੍ਹੇਗੰਢ ਅਤੇ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਮੌਕੇ ਰਾਜਧਾਨੀ ਬੀਜਿੰਗ ’ਚ ਇਕ ਇਤਿਹਾਸਕ ਤੇ ਯਾਦਗਾਰੀ ਪਰੇਡ ਆਯੋਜਿਤ ਕੀਤੀ ਜਾਵੇਗੀ। ਜਦਕਿ ਇਹ ਯਾਦਗਾਰੀ ਤੇ ਇਤਿਹਾਸਕ ਸਮਾਗਮ ਰਾਸ਼ਟਰਵਾਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਕੀਤਾ ਜਾ ਰਿਹਾ ਹੈ।
3 ਸਤੰਬਰ ਨੂੰ ਚੀਨ ਦੀ ਰਾਜਧਾਨੀ ਬੀਜਿੰਗ ’ਚ ਹੋਣ ਵਾਲੀ ‘ਵਿਜੇ ਦਿਵਸ’ ਪਰੇਡ ਵਿਚ ਚੀਨੀ ਵਿਦੇਸ਼ ਮੰਤਰਾਲੇ ਅਨੁਸਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਸਮੇਤ 26 ਦੇਸ਼ਾਂ ਦੇ ਰਾਸ਼ਟਰੀ ਅਧਿਕਾਰੀ ਭਾਗ ਲੈਣਗੇ। ਜ਼ਿਕਰਯੋਗ ਹੈ ਕਿ ਵਿਸ਼ਵ ਯੁੱਧ ਦੇ ਦੌਰਾਨ ਜਾਪਾਨ ਦੇ ਸਰੇਂਡਰ ਨੂੰ ਬੀਜਿੰਗ ’ਚ ਵਿਜੇ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਮੌਕੇ ਇਕ ਵਿਸ਼ਾਲ ਮਿਲਟਰੀ ਪਰੇਡ ਦੇ ਜਰੀਏ ਚੀਨ ਆਪਣੀ ਫੌਜੀ ਤਾਕਤ ਦਿਖਾਏਗਾ।