New York/Washington News : ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਦਾ ਦਾਅਵਾ, ‘ਯੂਕਰੇਨ ਸੰਘਰਸ਼ ਮੋਦੀ ਦੀ ਜੰਗ ਹੈ' 

By : BALJINDERK

Published : Aug 28, 2025, 7:05 pm IST
Updated : Aug 28, 2025, 7:05 pm IST
SHARE ARTICLE
ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਦਾ ਦਾਅਵਾ, ‘ਯੂਕਰੇਨ ਸੰਘਰਸ਼ ਮੋਦੀ ਦੀ ਜੰਗ ਹੈ' 
ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਦਾ ਦਾਅਵਾ, ‘ਯੂਕਰੇਨ ਸੰਘਰਸ਼ ਮੋਦੀ ਦੀ ਜੰਗ ਹੈ' 

New York/Washington News :ਕਿਹਾ ਕਿ ਸ਼ਾਂਤੀ ਦੀ ਸੜਕ ਅੰਸ਼ਕ ਰੂਪ 'ਚ ਦਿੱਲੀ ਵਿਚੋਂ ਲੰਘਦੀ ਹੈ। 

New York/Washington News in Punjabi : ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਾਵਾਰੋ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਸੰਘਰਸ਼ ‘ਮੋਦੀ ਦੀ ਜੰਗ’ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਂਤੀ ਦੀ ਸੜਕ ਅੰਸ਼ਕ ਰੂਪ ’ਚ ਦਿੱਲੀ ਵਿਚੋਂ ਲੰਘਦੀ ਹੈ। 

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰ ਅਤੇ ਨਿਰਮਾਣ ਦੇ ਸੀਨੀਅਰ ਸਲਾਹਕਾਰ ਨਾਵਾਰੋ ਨੇ ਬੁਧਵਾਰ ਨੂੰ ਬਲੂਮਬਰਗ ਨੂੰ ਦਿਤੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਕਿ ਭਾਰਤ ਰੂਸੀ ਜੰਗ ਮਸ਼ੀਨ ਨੂੰ ਚਲਾਉਣ ਵਿਚ ਮਦਦ ਕਰ ਰਿਹਾ ਹੈ। 

ਉਨ੍ਹਾਂ ਕਿਹਾ, ‘‘ਭਾਰਤ ਜੋ ਕਰ ਰਿਹਾ ਹੈ, ਉਸ ਕਾਰਨ ਅਮਰੀਕਾ ’ਚ ਹਰ ਕਿਸੇ ਨੂੰ ਨੁਕਸਾਨ ਹੁੰਦਾ ਹੈ। ਭਾਰਤ ਦੇ ਉੱਚ ਟੈਰਿਫ ਨੇ ਸਾਨੂੰ ਨੌਕਰੀਆਂ, ਫੈਕਟਰੀਆਂ ਅਤੇ ਆਮਦਨ ਅਤੇ ਉੱਚ ਤਨਖਾਹ ਦਾ ਨੁਕਸਾਨ ਕੀਤਾ ਹੈ, ਅਤੇ ਫਿਰ ਟੈਕਸਦਾਤਾਵਾਂ ਨੂੰ ਨੁਕਸਾਨ ਹੁੰਦਾ ਹੈ, ਕਿਉਂਕਿ ਸਾਨੂੰ ਮੋਦੀ ਦੀ ਲੜਾਈ ਲਈ ਫੰਡ ਦੇਣਾ ਪੈਂਦਾ ਹੈ।’’ ਮੇਜ਼ਬਾਨ ਵਲੋਂ ਪੁੱਛੇ ਜਾਣ ਉਤੇ ਕਿ ਕੀ ਉਨ੍ਹਾਂ ਦਾ ਮਤਲਬ ਪੁਤਿਨ ਦੀ ਜੰਗ ਹੈ, ਨਾਵਾਰੋ ਨੇ ਦੁਹਰਾਇਆ ਕਿ ਇਹ ਮੋਦੀ ਦੀ ਜੰਗ ਹੈ। 

ਉਨ੍ਹਾਂ ਕਿਹਾ, ‘‘ਮੇਰਾ ਮਤਲਬ ਮੋਦੀ ਦੀ ਜੰਗ ਤੋਂ ਹੈ ਕਿਉਂਕਿ ਸ਼ਾਂਤੀ ਦਾ ਰਸਤਾ ਕੁੱਝ ਹੱਦ ਤਕ ਨਵੀਂ ਦਿੱਲੀ ਰਾਹੀਂ ਚੱਲਦਾ ਹੈ।’’ ਟਰੰਪ ਨੇ ਰੂਸੀ ਤੇਲ ਦੀ ਖਰੀਦ ਲਈ ਭਾਰਤ ਉਤੇ 25 ਫੀ ਸਦੀ ਵਾਧੂ ਟੈਰਿਫ ਲਗਾਇਆ ਹੈ, ਜੋ ਬੁਧਵਾਰ ਤੋਂ ਲਾਗੂ ਹੋ ਗਿਆ ਹੈ, ਜਿਸ ਨਾਲ ਭਾਰਤ ਉਤੇ ਲਗਾਏ ਗਏ ਕੁਲ ਡਿਊਟੀ 50 ਫੀ ਸਦੀ ਹੋ ਗਏ ਹਨ। 

 (For more news apart from White House trade adviser claims, ‘Ukraine conflict is Modi’s war’ News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement