ਕੈਨੇਡਾ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ, ਟੰਗ ਦਿਤਾ ਫ਼ਲਸਤੀਨੀ ਝੰਡਾ
Published : Sep 28, 2024, 9:16 pm IST
Updated : Sep 28, 2024, 9:16 pm IST
SHARE ARTICLE
Statue of Maharaja Ranjit Singh was desecrated
Statue of Maharaja Ranjit Singh was desecrated

ਹੋਸਾਮ ਨਾਂਅ ਦਾ ਇਹ ਸ਼ਰਾਰਤੀ ਅਨਸਰ ਪਹਿਲਾਂ ਵੀ ਸਭਿਆਚਾਰਕ ਮਹੱਤਵ ਵਾਲੇ ਬੁੱਤਾਂ ਨਾਲ ਛੇੜਖਾਨੀ ਕਰਦਾ ਰਿਹਾ ਹੈ

ਬਰੈਂਪਟਨ : ਕੈਨੇਡੀਅਨ ਸੂਬੇ ਉਨਟਾਰੀਓ ’ਚ ਮਹਾਂਨਗਰ ਟੋਰੰਟੋ ਦੇ ਉਪਨਗਰ ਬਰੈਂਪਟਨ ਵਿਚ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ ਕੀਤੀ ਗਈ ਹੈ। 37 ਸੈਕੰਡਾਂ ਦੀ ਇਕ ਵੀਡੀਉ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋ ਫ਼ਲਸਤੀਨੀ ਰੋਸ ਮੁਜ਼ਾਹਰਾਕਾਰੀ ਸਿੱਖ ਸਾਮਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਉਤੇ ਅਪਣੇ ਦੇਸ਼ ਦਾ ਝੰਡਾ ਬੰਨ੍ਹਦੇ ਵਿਖਾਈ ਦੇ ਰਹੇ ਹਨ। ਰਾਤ ਦਾ ਵੇਲਾ ਹੈ ਤੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹ ਕੱਪੜੇ ਨਾਲ ਲੁਕੋਏ ਹੋਏ ਹਨ। ‘ਐਕਸ’ ’ਤੇ ਲੇਵੀਆਦਨ ਨਾਂਅ ਦੇ ਜਿਹੜੇ ਅਕਾਊਂਟ ਤੋਂ ਇਹ ਵੀਡੀਉ ਸ਼ੇਅਰ ਕੀਤੀ ਗਈ ਹੈ, ਉਸ ਪੋਸਟ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫ਼ਲਸਤੀਨੀ ਝੰਡਾ ਬੰਨ੍ਹਣ ਵਾਲੇ ਵਿਅਕਤੀ ਦਾ ਨਾਂਅ ਹੋਸਾਮ ਹਮਦਾਨ ਵੀ ਲਿਖਿਆ ਗਿਆ ਹੈ। ਹੋਸਾਮ ਨਾਂਅ ਦਾ ਇਹ ਸ਼ਰਾਰਤੀ ਅਨਸਰ ਪਹਿਲਾਂ ਵੀ ਸਭਿਆਚਾਰਕ ਮਹੱਤਵ ਵਾਲੇ ਬੁੱਤਾਂ ਨਾਲ ਛੇੜਖਾਨੀ ਕਰਦਾ ਰਿਹਾ ਹੈ।

ਇਸ ਵੀਡੀਉ ’ਤੇ ਕਈ ਅਹਿਮ ਸ਼ਖ਼ਸੀਅਤਾਂ ਦੇ ਪ੍ਰਤੀਕਰਮ ਵੀ ਆਏ ਹਨ; ਜਿਵੇਂ ਕਿ ‘ਨੈਸ਼ਨਲ ਟੈਲੀਗ੍ਰਾਫ਼’ ਦੇ ਸੀਨੀਅਰ ਕੋਰਸਪੌਂਡੈਂਟ ਡੈਨੀਅਲ ਬੋਰਡਮੈਨ ਨੇ ਲਿਖਿਆ ਹੈ: ‘ਕੈਨੇਡਾ ਦੇ ਬਰੈਂਪਟਨ ’ਚ ਜੇਹਾਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ ਕੀਤੀ ਹੈ। ਰਣਜੀਤ ਸਿੰਘ ਜੀ ਸਿੱਖ ਸਾਮਰਾਜ ਦੇ ਬਾਨੀ ਸਨ ਤੇ ਉਹ ਆਖ਼ਰੀ ਸਮਰਾਟ ਸਨ, ਜਿਨ੍ਹਾਂ ਦਾ ਮੌਜੂਦਾ ਅਫ਼ਗ਼ਾਨਿਸਤਾਨ ਦੇ ਇਲਾਕਿਆਂ ਤਕ ਵੀ ਕਬਜ਼ਾ ਸੀ ਅਤੇ ਦਖਣੀ ਏਸ਼ੀਆ ’ਚ ਉਨ੍ਹਾਂ ਦੀ ਬਹੁਤ ਜ਼ਿਆਦਾ ਹਰਮਨਪਿਆਰਤਾ ਹੈ।’

ਇਹ ਖ਼ਬਰ ਲਿਖੇ ਜਾਣ ਤਕ ਕੈਨੇਡਾ ਦੀ ਪੀਲ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿਤਾ ਗਿਆ ਸੀ ਤੇ ਉਸ ਦੇ ਅਧਿਕਾਰੀਆਂ ਨੇ ਹਾਲੇ ਇਹੋ ਆਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਂਝ ਪੁਲਿਸ ਨੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement