ਜੈਸਮੀਨ ਕੌਰ ਦੀ ਵੱਡੀ ਪ੍ਰਾਪਤੀ, ਲੜ ਰਹੀ ਹੈ ਡੈੱਨਮਾਰਕ ਪਾਰਲੀਮੈਂਟ ਦੀਆਂ ਵੱਕਾਰੀ ਚੋਣਾਂ
Published : Oct 28, 2022, 1:02 pm IST
Updated : Oct 28, 2022, 2:18 pm IST
SHARE ARTICLE
Jaismeen Kaur
Jaismeen Kaur

ਡੈੱਨਮਾਰਕ ਪਾਰਲੀਮੈਂਟ ਦੀਆਂ ਵੱਕਾਰੀ ਚੋਣਾਂ ਲੜਨ ਵਾਲੀ ਬਣੀ ਭਾਰਤ ਦੀ ਪਹਿਲੀ ਔਰਤ  

ਜਟਾਣਾ : ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ ਅਤੇ ਪੰਜਾਬ ਦਾ ਹੀ ਨਹੀਂ ਸਗੋਂ ਦੇਸ਼ ਦਾ ਨਾਮ ਵੀ ਰੌਸ਼ਨ ਕਰ ਰਹੇ ਹਨ। ਇਸ ਤਰ੍ਹਾਂ ਹੀ ਰੋਪੜ ਦੇ ਪਿੰਡ ਜਟਾਣਾ ਦੀ ਧੀ ਜੈਸਮੀਨ ਕੌਰ ਨੇ ਵੀ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਜੈਸਮੀਨ ਕੌਰ ਡੈਨਮਾਰਕ ਪਾਰਲੀਮੈਂਟ ਦੀਆਂ ਵੱਕਾਰੀ ਚੋਣਾਂ ਲੜ ਰਹੀ ਹੈ ਅਤੇ ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਔਰਤ ਬਣ ਗਈ ਹੈ।

ਦੱਸ ਦੇਈਏ ਕਿ ਡੈਨਮਾਰਕ ਦੀਆਂ ਪਾਰਲੀਮਾਨੀ ਚੋਣਾਂ ਨਵੰਬਰ ਵਿਚ ਹੋ ਰਹੀਆਂ ਹਨ ਜਿਸ ਵਿਚ ਪੰਜਾਬ ਦੀ 22 ਸਾਲ ਜੈਸਮੀਨ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਅਨੁਸਾਰ ਜੈਸਮੀਨ ਕੌਰ ਪੁੱਤਰੀ ਨਿਰਵੈਰ ਸਿੰਘ ਜਟਾਣਾ ਨੂੰ ਡੈਨਮਾਰਕ ਦੀ ਪ੍ਰਮੁੱਖ ਪਾਰਟੀ ਫ੍ਰੀ ਗ੍ਰੀਨ ਡੈੱਨਮਾਰਕ ਨੇ ਡੈਨਿਸ਼ ਪੀਪਲਜ਼ ਪਾਰਟੀ ਦੀ ਪ੍ਰਮੁੱਖ ਆਗੂ ਜੋ ਕਿ 2014 ਤੋਂ 18 ਤਕ ਪਾਰਲੀਮੈਂਟ ਵਿਚ ਸਪੀਕਰ ਰਹਿ ਚੁੱਕੀ ਪ੍ਰਿਆ ਖੇਸਗੋਅ ਖ਼ਿਲਾਫ਼ ਗਰੇਓ ਸ਼ੀ ਲੈਂਡ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਦੱਸਣਯੋਗ ਹੈ ਕਿ ਡੈੱਨਮਾਰਕ ਪਾਰਲੀਮੈਂਟ ਦੀਆਂ ਚੋਣਾਂ ਲੜਨ ਲਈ ਘੱਟ ਤੋਂ ਘੱਟ ਵੀਹ ਹਜ਼ਾਰ ਵੋਟਰਾਂ ਦੇ ਦਸਤਖਤਾਂ ਦਾ ਸਮੱਰਥਨ ਦੀ ਲੋੜ ਹੁੰਦੀ ਹੈ ਜੋ ਕਿ ਜੈਸਮੀਨ ਕੌਰ ਨੂੰ ਥੋੜ੍ਹੇ ਹੀ ਸਮੇਂ ਵਿਚ 50 ਹਜ਼ਾਰ ਤੋਂ ਵੀ ਵੱਧ ਵੋਟਰਾਂ ਦਾ ਸਮਰਥਨ ਹਾਸਲ ਹੋਇਆ ਹੈ। ਜੈਸਮੀਨ ਕੌਰ ਤੋਂ ਇਲਾਵਾ ਖੰਨੇ ਜ਼ਿਲ੍ਹੇ ਦਾ ਨੌਜਵਾਨ ਯਾਦਵਿੰਦਰ ਸਿੰਘ ਵੀ ਚੋਣ ਮੈਦਾਨ ’ਚ ਹੈ। ਡੈੱਨਮਾਰਕ ਪਾਰਲੀਮੈਂਟ ਦੇ 175 ਮੈਂਬਰਾਂ ਲਈ 5 ਲੱਖ ਤੋਂ ਵੱਧ ਵੋਟਰ ਇਕ ਨਵੰਬਰ ਨੂੰ ਬੈਲਟ ਪੇਪਰਾਂ ਰਾਹੀਂ ਵੋਟ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਦਾ ਨਤੀਜਾ ਉਸੇ ਸ਼ਾਮ ਐਲਾਨਿਆ ਜਾਵੇਗਾ। 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement