Italy Timing News: 29 ਅਕਤੂਬਰ ਤੋਂ ਇਟਲੀ ਦੀਆਂ ਘੜ੍ਹੀਆਂ ਹੋ ਜਾਣਗੀਆਂ ਤੜਕੇ 3 ਵਜੇ ਤੋਂ ਇਕ ਘੰਟਾ ਪਿੱਛੇ

By : GAGANDEEP

Published : Oct 28, 2023, 1:21 pm IST
Updated : Oct 28, 2023, 2:23 pm IST
SHARE ARTICLE
photo
photo

Italy Timing News: ਇਟਲੀ ਅਤੇ ਭਾਰਤ ਦੇ ਸਮੇਂ ਵਿਚ ਸਾਢੇ ਚਾਰ ਘੰਟੇ ਦਾ ਹੋਵੇਗਾ ਫਰਕ

Italy Timing Change News Daylight saving time to end: ਸੰਨ 2001 ਤੋਂ ਸ਼ੁਰੂ ਹੋਇਆ ਯੂਰਪੀਅਨ ਦੇਸ਼ਾਂ ਦਾ ਸਮਾਂ ਬਦਲਣ ਦੀ ਪ੍ਰਕਿਰਿਆ ਹੁਣ ਤੱਕ ਜਾਰੀ ਹੈ। ਯੂਰਪੀਅਨ ਦੇਸ਼ਾਂ ਵਿਚ ਹਰ ਸਾਲ ਗਰਮੀਆਂ ਤੇ ਸਰਦੀਆਂ 'ਚ ਘੜੀਆਂ ਦੇ ਸਮੇਂ ਵਿਚ ਬਦਲਾਅ ਕੀਤਾ ਜਾਂਦਾ ਹੈ। ਭਾਵ ਸਰਦੀਆਂ ਵਿਚ ਸਮਾਂ ਇਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਗਰਮੀਆਂ ਵਿੱਚ  ਇੱਕ ਘੰਟਾ ਅੱਗੇ ਆ ਜਾਂਦਾ ਹੈ।

ਇਹ ਵੀ ਪੜ੍ਹੋ: LPU Student suicide news: ਫਗਵਾੜਾ 'ਚ LPU ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ 

 ਇਟਲੀ ਅਤੇ ਪੂਰੇ ਯੂਰਪ ਵਿਚ ਵੀ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਦੇ ਅਖੀਰਲੇ ਹਫ਼ਤੇ ਸਮਾਂ ਤਬਦੀਲ ਹੁੰਦਾ ਹੈ। ਹੁਣ ਇਹ ਸਮਾਂ ਗਰਮੀਆ ਦੇ ਸਮੇਂ ਤੋਂ ਬਦਲ ਕੇ ਸਰਦੀਆ ਦੇ ਸਮੇਂ ਵਿਚ ਤਬਦੀਲ ਹੋਵੇਗਾ। 28 ਅਕਤੂਬਰ ਸ਼ਨੀਵਾਰ ਦੀ ਰਾਤ ਅਤੇ 29 ਅਕਤੂਬਰ ਐਤਵਾਰ ਦੀ ਤੜਕੇ ਤਿੰਨ ਵਜੇ ਇਟਲੀ ਦੀਆਂ  ਘੜ੍ਹੀਆਂ ਇਕ ਘੰਟਾ ਪਿੱਛੇ ਆ ਜਾਣਗੀਆਂ।

ਇਹ ਵੀ ਪੜ੍ਹੋ: Allahabad High Court: 'ਸੋਸ਼ਲ ਮੀਡੀਆ 'ਤੇ ਅਸ਼ਲੀਲ ਪੋਸਟਾਂ ਨੂੰ ਲਾਈਕ ਕਰਨਾ ਅਪਰਾਧ ਨਹੀਂ ਹੈ'  

ਭਾਵ 29 ਅਕਤੂਬਰ ਤੜਕੇ ਨੂੰ ਜਦੋਂ ਘੜ੍ਹੀ 'ਤੇ 3 ਵਜੇ ਹੋਣਗੇ ਤਾਂ ਉਸ ਨੂੰ 2 ਵਜੇ ਸਮਝਿਆ ਜਾਵੇਗਾ। ਇਹ ਸਮਾਂ ਮਾਰਚ ਦੇ ਅਖੀਰਲੇ ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਤੱਕ ਇਸੇ ਤਰਾਂ ਚੱਲਦਾ ਰਹੇਗਾ ਅਤੇ 29 ਅਕਤੂਬਰ ਦੀ ਸਵੇਰ ਤੋਂ ਭਾਰਤ ਅਤੇ ਇਟਲੀ ਦੇ ਸਮੇਂ ਵਿਚ ਸਾਢੇ 4 ਘੰਟੇ ਦਾ ਫਰਕ ਹੋ ਜਾਵੇਗਾ। ਜੋ ਕਿ ਹੁਣ ਗਰਮੀਆ ਦੇ ਸਮੇਂ ਅਨੁਸਾਰ ਸਾਢੇ ਤਿੰਨ ਘੰਟੇ ਸੀ। ਜਿਹੜੀਆਂ ਘੜ੍ਹੀਆਂ ਤਾਂ ਕੰਪਿਊਟਰ ਰਾਇਜ਼ਡ ਹਨ, ਉਹ ਤਾਂ ਆਪਣੇ ਆਪ ਸਾਲ ਵਿਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜ੍ਹੀਆਂ ਨਹੀਂ ਹਨ ਉਹਨਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਣਗੇ। ਸਮਾਂ ਬਦਲਾਅ ਦੀ ਇਸ ਪ੍ਰੀਕਿਰਿਆ ਨਾਲ ਯੂਰਪ ਵਿੱਚ ਰੈਣ-ਬਸੇਰਾ ਕਰਦੇ ਲੋਕ ਕਾਫੀ ਪ੍ਰਭਾਵਿਤ ਵੀ ਹੁੰਦੇ ਹਨ।ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿਚ ਸਮੇਂ ਦਾ ਭੁਲੇਖਾ ਪੈ ਜਾਂਦਾ ਹੈ। ਕਦੇ ਉਹ ਕੰਮ 'ਤੇ ਇਕ ਘੰਟਾ ਪਹਿਲਾਂ ਚਲੇ ਜਾਂਦੇ ਹਨ ਤੇ ਕਦੇ ਇਕ ਘੰਟਾ ਲੇਟ ਹੋ ਜਾਂਦੇ ਹਨ।   ਦਲਜੀਤ ਮੱਕੜ  ਦੀ ਰਿਪੋਰਟ

(For more news apart from Italy Timing Change News Daylight saving time to end News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement