ਅੰਮ੍ਰਿਤਸਰ ਤੋਂ ਆਸਟਰੇਲੀਆ, ਨਿਉਜ਼ੀਲੈਂਡ ਸਣੇ ਦੱਖਣ-ਪੂਰਬੀ ਮੁਲਕਾਂ ਲਈ ਉਡਾਣਾਂ ਦੀ ਗਿਣਤੀ 'ਚ ਵਾਧਾ
Published : Oct 28, 2025, 5:29 pm IST
Updated : Oct 28, 2025, 5:29 pm IST
SHARE ARTICLE
Increase in the number of flights from Amritsar to South-Eastern countries including Australia, New Zealand
Increase in the number of flights from Amritsar to South-Eastern countries including Australia, New Zealand

ਪੰਜਾਬ ਦੇ ਹਵਾਈ ਸੰਪਰਕ ਨੂੰ ਮਿਲਿਆ ਹੁਲਾਰਾ, ਹਵਾਈ ਯਾਤਰਾ ਹੋਈ ਹੋਰ ਸੁਖਾਲੀ

ਅੰਮ੍ਰਿਤਸਰ : ਪੰਜਾਬ ਦੇ ਸਭ ਤੋਂ ਵੱਡੇ ਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਆਉਣ ਵਾਲੇ ਸਰਦੀਆਂ ਦੇ ਮੌਸਮ (ਨਵੰਬਰ 2025 ਤੋਂ ਮਾਰਚ 2026) ਦੌਰਾਨ ਆਸਟਰੇਲੀਆ, ਨਿਊਜ਼ੀਲੈਂਡ ਅਤੇ ਵੱਖ-ਵੱਖ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਫਿਲੀਪੀਨਜ਼, ਇੰਡੋਨੇਸ਼ੀਆ, ਜਪਾਨ ਆਦਿ ਨਾਲ ਹਵਾਈ ਸੰਪਰਕ ਨੂੰ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ। ਇਸ ਦਾ ਪ੍ਰਗਟਾਵਾ ਅੰਮ੍ਰਿਤਸਰ ਤੋਂ ਹਵਾਈ ਸੰਪਰਕ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕੀਤਾ ਹੈ।
ਗੁਮਟਾਲਾ ਨੇ ਦੱਸਿਆ ਕਿ ਮਲੇਸ਼ੀਆ, ਸਿੰਗਾਪੁਰ ਅਤੇ ਥਾਈਲੈਂਡ ਦੀਆਂ ਚਾਰ ਪ੍ਰਮੁੱਖ ਏਅਰਲਾਈਨਾਂ ਮਲੇਸ਼ੀਆ ਏਅਰਲਾਈਨਜ਼, ਏਅਰ ਏਸ਼ੀਆ, ਸਕੂਟ ਅਤੇ ਥਾਈ ਲਾਇਨ ਏਅਰ ਵੱਲੋਂ ਕਈ ਦੇਸ਼ਾਂ ਲਈ ਉਡਾਣਾਂ ’ਚ ਵਾਧਾ ਕੀਤਾ ਗਿਆ ਹੈ। ਇਸ ਨਾਲ ਅੰਮ੍ਰਿਤਸਰ ਤੋਂ ਯਾਤਰੀਆਂ ਨੂੰ ਹੁਣ ਕੁਆਲਾਲੰਪੁਰ, ਸਿੰਗਾਪੁਰ ਅਤੇ ਬੈਂਕਾਕ ਰਾਹੀਂ ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਨੂੰ ਜਾਣ ਦੇ ਕਈ ਵਿਕਲਪ ਉਪਲੱਬਧ ਹੋਣਗੇ। ਇਸ ਨਾਲ ਪੰਜਾਬੀਆਂ ਨੂੰ ਜਿੱਥੇ ਦਿੱਲੀ ਜਾਣ ਦੀ ਖੱਜਲ-ਖੁਆਰੀ ਨਹੀਂ ਹੋਵੇਗੀ, ਉੱਥੇ ਨਾਲ ਹੀ ਉਨ੍ਹਾਂ ਦਾ ਸਮਾਂ ਅਤੇ ਕਿਰਾਇਆ ਵੀ ਘੱਟ ਲੱਗੇਗਾ। 

ਗੁਮਟਾਲਾ ਅਨੁਸਾਰ ਇਸ ਸਮੇਂ ਇਨ੍ਹਾਂ ਚਾਰ ਏਅਰਲਾਈਨ ਵੱਲੋਂ ਹਫਤੇ ’ਚ ਅੰਮ੍ਰਿਤਸਰ ਲਈ ਚਲਾਈਆਂ ਜਾ ਰਹੀਆਂ 36 ਉਡਾਣਾਂ ਦੀ ਗਿਣਤੀ  ਨਵੰਬਰ 1, 2025 ਤੋਂ ਵੱਧ ਕੇ 40 ਹੋ ਜਾਵੇਗੀ। ਮਲੇਸ਼ੀਆ ਏਅਰਲਾਈਨਜ਼ ਜੋ ਕਿ ਇਸ ਸਮੇਂ ਕੁਆਲਾਲੰਪੁਰ-ਅੰਮ੍ਰਿਤਸਰ ਦਰਮਿਆਨ ਹਫਤੇ ’ਚ 14 ਉਡਾਣਾਂ ਚਲਾ ਰਹੀ ਹੈ। ਨਵੰਬਰ ਮਹੀਨੇ ਤੋਂ ਮੈਲਬੌਰਨ, ਸਿਡਨੀ, ਪਰਥ, ਐਡੀਲੇਡ ਅਤੇ ਆਕਲੈਂਡ ਲਈ ਆਪਣਆਂ ਉਡਾਣਾਂ ਦੀ ਗਿਣਤੀ ’ਚ ਵਾਧਾ ਕਰ ਰਹੀ ਹੈ। ਇਸ ਦੇ ਨਾਲ ਹੀ ਕੁਆਲਾਲੰਪੁਰ ਤੋਂ ਬ੍ਰਿਸਬੇਨ ਲਈ ਵੀ 29 ਨਵੰਬਰ ਤੋਂ ਹਫਤੇ ’ਚ 5 ਦਿਨ ਲਈ ਉਡਾਣਾਂ ਸ਼ੁਰੂ ਕਰ ਰਹੀ ਹੈ। ਇਸ ਨਾਲ ਯਾਤਰੀ ਸਿਰਫ਼ 15 ਤੋਂ 19 ਘੰਟਿਆਂ ਵਿੱਚ ਪੰਜਾਬ ਪਹੁੰਚ ਸਕਣਗੇ।

ਮਲੇਸ਼ੀਆ ਏਅਰਲਾਈਨਜ਼ ਆਪਣੀ ਭਾਈਵਾਲ ਕਾਂਟਾਸ ਏਅਰਲਾਈਨ ਨਾਲ ਆਸਟਰੇਲੀਆ ਦੇ ਸਾਰੇ ਮੁੱਖ ਸ਼ਹਿਰਾਂ ਤੱਕ ਹਵਾਈ ਸੰਪਰਕ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਯਾਤਰੀ ਬੈਂਕਾਕ, ਫੁਕੇਟ, ਬਾਲੀ, ਕ੍ਰਾਬੀ, ਹੋ ਚੀ ਮਿਨਹ ਸਿਟੀ, ਮਨੀਲਾ, ਆਦਿ ਸ਼ਹਿਰਾਂ ਤੱਕ ਵੀ ਕੁਆਲਾਲੰਪੂਰ ਰਾਹੀਂ ਸਿਰਫ 1 ਤੋਂ 3 ਘੰਟੇ ਦੇ ਵਕਫੇ ਬਾਅਦ ਉਡਾਣਾਂ ਲੈ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਮਲੇਸ਼ੀਆ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਏਅਰ ਏਸ਼ੀਆ ਵੱਲੋਂ ਵੀ 1 ਨਵੰਬਰ ਤੋਂ ਕੁਆਲਾਲੰਪੁਰ - ਅੰਮ੍ਰਿਤਸਰ ਦਰਮਿਆਨ ਆਪਣੀਆਂ ਉਡਾਣਾਂ ਦੀ ਗਿਣਤੀ ਹਫਤੇ ’ਚ ਛੇ ਤੋਂ ਵਧਾ ਕੇ ਅੱਠ ਕੀਤੀ ਜਾ ਰਹੀ ਹੈ। ਕੁਆਲਾਲੰਪੁਰ ਰਾਹੀਂ ਯਾਤਰੀ ਏਅਰ ਏਸ਼ੀਆ ਗਰੁੱਪ ਦੇ ਵਿਸ਼ਾਲ ਨੈੱਟਵਰਕ ਰਾਹੀਂ ਦੱਖਣ-ਪੂਰਬੀ ਏਸ਼ੀਆ ਅਤੇ ਆਸਟਰੇਲੀਆ ਦੇ ਮੈਲਬੌਰਨ, ਸਿਡਨੀ ਤੇ ਪਰਥ ਨਾਲ ਵੀ ਜੁੜ ਸਕਦੇ ਹਨ।

ਸਿੰਗਾਪੁਰ ਨਾਲ ਸੰਪਰਕ ਬਾਰੇ ਗੁਮਟਾਲਾ ਨੇ ਕਿਹਾ ਕਿ ਸਕੂਟ ਜੋ ਸਿੰਗਾਪੁਰ ਏਅਰਲਾਈਨਜ਼ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਹੈ, ਆਪਣੇ ਬੋਇੰਗ 787 ਡਰੀਮਲਾਈਨਰ ਜਹਾਜ਼ ਨਾਲ ਨਵੰਬਰ ਤੋਂ ਅੰਮ੍ਰਿਤਸਰ–ਸਿੰਗਾਪੁਰ ਦਰਮਿਆਨ ਹਫ਼ਤੇ ਵਿੱਚ ਦੱਸ ਉਡਾਣਾਂ ਦਾ ਸੰਚਾਲਨ ਕਰੇਗੀ। ਸਿੰਗਾਪੁਰ ਰਾਹੀਂ ਇਹ ਮੈਲਬੌਰਨ, ਸਿਡਨੀ ਅਤੇ ਪਰਥ ਦੇ ਨਾਲ ਨਾਲ ਸਿੰਗਾਪੁਰ ਏਅਰਲਾਈਨ ’ਤੇ ਬ੍ਰਿਸਬੇਨ, ਐਡੀਲੇਡ, ਕੇਅਰਨਸ, ਡਾਰਵਿਨ, ਆਕਲੈਂਡ ਸਣੇ ਏਸ਼ੀਆ-ਪੈਸਿਫ਼ਿਕ ਦੇ ਕਈ ਮੁੱਲਕਾਂ ਤੱਕ ਹਵਾਈ ਸੰਪਰਕ ਦੀ ਸਹੂਲਤ ਦਿੰਦੀ ਹੈ। 

ਇਸੇ ਤਰ੍ਹਾਂ ਥਾਈ ਲਾਇਨ ਏਅਰ ਵੀ ਹੁਣ ਅੰਮ੍ਰਿਤਸਰ-ਬੈਂਕਾਕ (ਡੌਨ ਮੂਐਂਗ) ਦਰਮਿਆਨ ਹਫਤੇ ਵਿੱਚ ਛੇ ਸਿੱਧੀਆਂ ਉਡਾਣਾਂ ਨੂੰ ਵਧਾ ਕੇ ਅੱਠ ਸਿੱਧੀਆਂ ਉਡਾਣਾਂ ਕਰ ਰਹੀ ਹੈ। ਬੈਂਕਾਕ ਤੋਂ ਯਾਤਰੀ ਕ੍ਰਾਬੀ, ਫੁਕੇਟ, ਬਾਲੀ, ਚਿਆਂਗ ਮਾਈ ਦੇ ਨਾਲ ਨਾਲ ਗੁਆਂਗਜ਼ੂ, ਸ਼ੰਘਾਈ ਤੇ ਹਾਂਗਕਾਂਗ ਆਦਿ ਸ਼ਹਿਰਾਂ ਲਈ ਵੀ ਉਡਾਣਾਂ ਲੈ ਸਕਦੇ ਹਨ।

ਅੰਮ੍ਰਿਤਸਰ ਤੋਂ ਵਧ ਰਹੇ ਅੰਤਰਰਾਸ਼ਟਰੀ ਹਵਾਈ ਸੰਪਰਕ ਉੱਤੇ ਖੁਸ਼ੀ ਜਾਹਰ ਕਰਦਿਆਂ ਗੁਮਟਾਲਾ ਨੇ ਕਿਹਾ, “ਕੁਆਲਾਲੰਪੁਰ, ਸਿੰਗਾਪੁਰ ਅਤੇ ਬੈਂਕਾਕ ਰਾਹੀਂ ਵੱਧ ਰਹੀ ਉਡਾਣਾਂ ਦੀ ਗਿਣਤੀ ਅੰਮ੍ਰਿਤਸਰ ਹਵਾਈ ਅੱਡੇ ਦੀ ਵੱਧਦੀ ਮਹੱਤਤਾ ਅਤੇ ਵਿਕਾਸ ਨੂੰ ਦਰਸਾਉਂਦੀ ਹੈ। ਹੁਣ ਇਹ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਹਰਿਆਣਾ ਦੇ ਯਾਤਰੀਆਂ ਲਈ ਵੀ ਪ੍ਰਮੁੱਖ ਕੇਂਦਰ ਬਣ ਰਿਹਾ ਹੈ।”

ਅੰਤ ਵਿੱਚ ਗੁਮਟਾਲਾ ਨੇ ਦੇਸ਼ ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੀ ਥਾਂ ਅੰਮ੍ਰਿਤਸਰ ਤੋਂ ਉਡਾਣਾਂ ਲੈਣ ਨੂੰ ਤਰਜੀਹ ਦੇਣ, ਤਾਂ ਜੋ ਇਸ ਉਡਾਣਾਂ ਲੰਬੇ ਸਮੇਂ ਤੱਕ ਚੱਲਦੀਆਂ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਪੰਜਾਬ ਦੇ ਹੋਰਨਾਂ ਸ਼ਹਿਰਾਂ ਨਾਲ ਬੱਸ ਸੇਵਾ ਰਾਹੀਂ ਜੋੜਨ ਵੱਲ ਵੀ ਧਿਆਨ ਦੇਵੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement