ਦੱਖਣੀ ਨਾਈਜੀਰੀਆ 'ਚ 'ਸਟ੍ਰੀਟ ਪਾਰਟੀ' 'ਚ ਸ਼ਾਮਲ ਹੋਏ ਲੋਕਾਂ 'ਤੇ ਚੜ੍ਹੀ ਬੇਕਾਬੂ ਕਾਰ, 36 ਨੂੰ ਦਰੜਿਆ

By : GAGANDEEP

Published : Dec 28, 2022, 12:35 pm IST
Updated : Dec 28, 2022, 12:35 pm IST
SHARE ARTICLE
photo
photo

7 ਦੀ ਮੌਤ

 

ਦੱਖਣੀ ਨਾਈਜੀਰੀਆ 'ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਕੰਟਰੋਲ ਤੋਂ ਬਾਹਰ ਹੋਈ ਕਾਰ ਨੇ 36 ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ। ਨਾਈਜੀਰੀਆ ਦੀ ਫੈਡਰਲ ਰੋਡ ਸੇਫਟੀ ਕੋਰ ਨੇ ਕਿਹਾ ਕਿ ਕਰਾਸ ਰਿਵਰ ਸਟੇਟ ਦੀ ਰਾਜਧਾਨੀ ਕੈਲਾਬਾਰ ਵਿੱਚ ਇੱਕ ਵਿਅਸਤ ਸੜਕ 'ਤੇ ਡਰਾਈਵਰ ਨੇ ਕਾਰ ਦਾ ਕੰਟਰੋਲ ਗੁਆ ਦਿੱਤਾ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਕੈਲਾਬਾਰ ਕਾਰਨੀਵਲ ਵਿੱਚ ਬਾਈਕਰਾਂ ਦੀ ਪਰੇਡ ਦੇਖਣ ਲਈ ਲੋਕ ਇਕੱਠੇ ਹੋਏ ਸਨ।

ਇਸ 'ਬਾਈਕਰਸ ਸ਼ੋਅ' ਨੂੰ ਅਫਰੀਕਾ ਦੀ ਸਭ ਤੋਂ ਵੱਡੀ 'ਸਟ੍ਰੀਟ ਪਾਰਟੀ' ਵਿਚੋਂ ਇਕ ਮੰਨਿਆ ਜਾਂਦਾ ਹੈ। ਸੜਕ ਸੁਰੱਖਿਆ ਕੋਰ ਦੇ ਮੁਖੀ ਹਸਨ ਅਬਦੁੱਲਾਹੀ ਮਾਯਕਾਨੋ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਾਰ ਦੀ ਰਫ਼ਤਾਰ ਬੇਹੱਦ ਤੇਜ਼ ਸੀ। ਉਨ੍ਹਾਂ ਕਿਹਾ ਕਿ ਕਾਰ ਬੇਕਾਬੂ ਹੋ ਕੇ ਭੀੜ ਨਾਲ ਟਕਰਾ ਗਈ। ਕੁੱਲ 36 ਲੋਕ ਉਸ ਦੀ ਲਪੇਟ ਵਿਚ ਆ ਗਏ, ਜਿਨ੍ਹਾਂ ਵਿਚੋਂ 7 ਦੀ ਮੌਤ ਗਈ ਅਤੇ 29 ਹੋਰ ਜ਼ਖ਼ਮੀ ਹੋਏ ਹਨ।'


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement