ਨੇਪਾਲ ਦੀ ਅਨੋਖੀ ਪਹਿਲ : 5340 ਮੀਟਰ ਦੀ ਉੱਚਾਈ 'ਤੇ ਫੈਸ਼ਨ ਸ਼ੋਅ ਕਰਵਾ ਬਣਾਇਆ ਵਿਸ਼ਵ ਰਿਕਾਰਡ!

ਏਜੰਸੀ
Published Jan 29, 2020, 7:43 pm IST
Updated Jan 29, 2020, 7:43 pm IST
ਗਿਨੀਜ਼ ਵਿਸ਼ਵ ਰਿਕਾਰਡ 'ਚ ਦਰਜ ਹੋਇਆ ਨੇਪਾਲ ਦਾ ਨਾਮ
file photo
 file photo

ਕਾਠਮੰਡੂ : ਸਭ ਤੋਂ ਜ਼ਿਆਦਾ ਉੱਚਾਈ 'ਤੇ ਇਕ ਫੈਸ਼ਨ ਸ਼ੋਅ ਦਾ ਆਯੋਜਨ ਕਰਾ ਕੇ ਨੇਪਾਲ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਆਯੋਜਨ ਦੇ ਰਾਹੀਂ ਨੇਪਾਲ ਨੇ ਗਿਨੀਜ਼ ਵਿਸ਼ਵ ਰਿਕਾਰਡ ਵਿਚ ਅਪਣਾ ਨਾਮ ਦਰਜ ਕਰਵਾ ਲਿਆ ਹੈ।  ਨੇਪਾਲ ਟੂਰਿਜ਼ਮ ਬੋਰਡ ਦੀ ਮਦਦ ਨਾਲ ਇਸ ਫ਼ੈਸ਼ਨ ਸ਼ੋਅ ਦਾ ਆਯੋਜਨ ਆਰ.ਬੀ. ਡਾਇਮੰਡਜ਼ ਅਤੇ ਕੇਏਏਐਸ ਸਟਾਈਲ ਵਲੋਂ ਕੀਤਾ ਗਿਆ।

PhotoPhoto

Advertisement

ਜ਼ਮੀਨ ਤੋਂ 5340 ਮੀਟਰ ਉਚਾਈ 'ਤੇ ਐਵਰਸੈਟ ਦੇ ਬੇਸ ਕੈਂਪ ਦੇ ਨੇੜੇ ਕਾਲਾ ਪੱਥਰ ਵਿਚ ਦਿ ਮਾਉਂਟ ਐਵਰੈਸਟ ਫ਼ੈਸ਼ਨ ਰਨਵੇਅ ਦਾ ਆਯੋਜਨ 26 ਜਨਵਰੀ ਨੂੰ ਕੀਤਾ ਗਿਆ ਸੀ। ਨੇਪਾਲ ਟੂਰਿਜ਼ਮ ਬੋਰਡ ਨੇ ਟੂਰਿਜ਼ਮ ਨੂੰ ਵਧਾਉਣ ਦੇ ਲਈ ਇਕ ਨਵੀ ਮੁਹਿੰਮ ਚਲਾਈ ਹੈ-'ਵਿਜ਼ਿਟ ਨੇਪਾਲ ਯੀਅਰ 2020'। ਇਹ ਫ਼ੈਸ਼ਨ ਸ਼ੋਅ ਇਸੇ ਮੁਹਿੰਮ ਦਾ ਹਿੱਸਾ ਸੀ।

PhotoPhoto

ਇਸ ਫੈਸ਼ਨ ਸ਼ੋਅ ਵਿਚ ਫਿਨਲੈਂਡ, ਇਟਲੀ, ਸ਼੍ਰੀਲੰਕਾ ਅਤੇ ਸਿੰਗਾਪੁਰ ਸਮੇਤ ਦੁਨੀਆ ਦੇ ਵਿਭਿੰਨ ਹਿੱਸਿਆਂ ਦੇ ਮਾਡਲਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਉਦੇਸ਼ ਲੋਕਾਂ ਨੂੰ ਜਲਵਾਯੂ ਤਬਦੀਲੀ ਦੇ ਬਾਰੇ ਵਿਚ ਜਾਗਰੂਕ ਕਰਨਾ ਸੀ।

PhotoPhoto

ਨੇਪਾਲ ਟੂਰਿਜ਼ਮ ਬੋਰਡ ਵਲੋਂ ਬੁਧਵਾਰ ਨੂੰ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਫੈਸ਼ਨ ਉਤਸਵ ਦੇ ਪਿੱਛੇ ਦਾ ਮੁੱਖ ਉਦੇਸ਼ ਜਲਵਾਯੂ ਤਬਦੀਲੀ ਦੇ ਬਾਰੇ ਵਿਚ ਲੋਕਾਂ ਦੀ ਜਾਗਰੂਕਤਾ ਵਧਾਉਣਾ ਹੈ। ਫੈਸ਼ਨ ਸ਼ੋਅ ਦੇ ਦੌਰਾਨ ਵਰਤੀ ਜਾਣ ਵਾਲੀ ਸਾਰੀ ਸਮੱਗਰੀ ਕੁਦਰਤੀ ਅਤੇ ਜੈਵਿਕ ਸੀ।

PhotoPhoto

ਕੱਪੜਿਆਂ ਨੂੰ ਬਣਾਉਣ ਲਈ ਨੇਪਾਲੀ ਪਸ਼ਮੀਨਾ, ਫੇਲਟ ਅਤੇ ਯਾਕ ਉੱਨ ਦੀ ਵਰਤੋਂ ਕੀਤੀ ਗਈ, ਜੋ ਸਰਦੀਆਂ ਵਿਚ ਪਾਉਣ ਲਈ ਆਦਰਸ਼ ਹੈ।

PhotoPhoto

ਇਸ ਸ਼ੋਅ ਵਿਚ ਨੇਪਾਲ ਦੇ ਸੱਭਿਆਚਾਰ, ਟੂਰਿਜ਼ਮ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਕੇਦਾਰ ਬਹਾਦੁਰ ਸਮੇਤ ਨੇਪਾਲ ਟੂਰਿਜ਼ਮ ਬੋਰਡ ਦੇ ਸੀਨੀਅਰ ਨਿਦੇਸ਼ਕ ਨੰਦਿਨੀ ਲਹੇ ਥਾਪਾ ਵੀ ਸ਼ਾਮਲ ਹੋਏ।

Location: Nepal, Central, Kathmandu
Advertisement

 

Advertisement
Advertisement