
ਨਵੀਂ ਦਿੱਲੀ,
11 ਸਤੰਬਰ (ਸੁਖਰਾਜ ਸਿੰਘ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਚ ਚਲ ਰਹੇ
ਲੀਓ ਦਿ ਕਰਸਡਰ ਕਲਬ ਨੇ ਲਾਇਨ ਕਲੱਬ ਨਾਲ ਮਿਲ ਕੇ ਸ਼ਾਈਨ ਨਾਂ ਹੇਠ ਇੰਟਰ ਸਕੂਲ ਫ਼ੈਸ਼ਨ ਸ਼ੋਅ
ਮੁਕਾਬਲਾ ਬੀਤੇ ਦਿਨੀਂ ਕਰਵਾਇਆ ਗਇਆ, ਜਿਸ ਵਿਚ ਸਪੈਸ਼ਲ ਬੱਚਿਆਂ ਨੇ ਹਿੱਸਾ ਲਿਆ। ਇਸ
ਮੌਕੇ ਮੁੱਖ ਮਹਿਮਾਨ ਸਨ ਗੌਰਵ ਗੁਪਤਾ ਪ੍ਰਧਾਨ, ਰਾਜਸਥਾਨ ਅਕੈਡਮੀ ਤੇ ਲਾਇਨ ਕਲੱਬ ਦੇ
ਚਾਰਟਰ ਪ੍ਰਧਾਨ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਲਾਇਨ ਪਾਰੁਲ ਮਹਾਜਨ, ਹਰਮਨਜੀਤ ਸਿੰਘ
ਸਕੂਲ ਪ੍ਰਧਾਨ ਤੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਵੀ
ਸ਼ਾਮਲ ਸਨ।
ਇਸ ਤੋਂ ਇਲਾਵਾ ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਉਂਕਾਰ ਸਿੰਘ
ਖੁਰਾਨਾ ਮੀਤ ਪ੍ਰਧਾਨ, ਭੁਪਿੰਦਰ ਸਿੰਘ ਬਾਵਾ ਸੈਕਟਰੀ, ਜੇ.ਐਸ. ਸੋਢੀ ਜਾਇੰਟ ਸੈਕਟਰੀ ਤੇ
ਮੈਨੈਜਰ, ਹਰਬੰਸ ਸਿੰਘ ਭਾਟੀਆ ਅਸਿਸਟੈਂਟ ਜਾਇੰਟ ਸੈਕਟਰੀ, ਆਰ.ਐਸ. ਧਾਮ ਖ਼ਜ਼ਾਨਚੀ,
ਜਸਮੀਤ ਸਿੰਘ ਸਟੋਰ ਕੀਪਰ ਅਤੇ ਸਕੂਲ ਪ੍ਰਿੰਸੀਪਲ ਐਸ.ਐਸ. ਮਿਨਹਾਸ ਆਦਿ ਸ਼ਾਮਲ
ਸਨ।ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ।
ਉਪਰੰਤ ਸ਼ਮ੍ਹਾਂ ਰੌਸ਼ਨ ਕਰਨ ਮਗਰੋਂ
ਪ੍ਰਿੰਸੀਪਲ ਐਸ.ਐਸ. ਮਿਨਹਾਸ ਨੇ ਅਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰਤੀਯੋਗਤਾ ਵਿਚ ਦਿੱਲੀ
ਦੇ ਵੱਖ ਵੱਖ ਸਕੂਲਾਂ ਤੋਂ ਆਏ 25 ਬੱਚਿਆਂ ਨੇ ਬੜੇ ਉਤਸ਼ਾਹ ਤੇ ਵਿਸ਼ਵਾਸ ਨਾਲ ਭਾਗ ਲਿਆ।
ਮੁੱਖ ਮਹਿਮਾਨ ਗੌਰਵ ਗੁਪਤਾ ਨੇ ਬੱਚਿਆਂ ਦੇ ਉਤਸ਼ਾਹ ਤੇ ਹੌਂਸਲੇ ਲਈ ਉਨ੍ਹਾਂ ਦੇ
ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ ਜੋ ਇਨ੍ਹਾਂ ਬੱਚਿਆਂ ਲਈ ਇਤਨੀ
ਮਿਹਨਤ ਕਰ ਰਹੇ ਹਨ।
ਇਸ ਮੌਕੇ ਹਰਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ
ਕੋਸ਼ਿਸ਼ ਹੈ ਕਿ ਇਨ੍ਹਾਂ ਬੱਚਿਆਂ ਦਾ 'ਰਾਈਟ ਟੂ ਐਜੂਕੇਸ਼ਨ' ਦਾ ਸੰਕਲਪ ਉਹ ਪੂਰਾ ਕਰਨਗੇ।
ਪ੍ਰਿੰਸੀਪਲ ਡਾ. ਐਸ.ਐਸ. ਮਿਨਹਾਸ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਇਨ੍ਹਾਂ ਬੱਚਿਆਂ ਨੂੰ
ਬਹੁਤ ਪਿਆਰ ਦੀ ਲੋੜ ਹੈ ਜਿਸ ਨਾਲ ਇਹ ਸਮਾਜ ਵਿਚ ਅਪਣੀ ਨਵੇਕਲੀ ਥਾਂ ਬਣਾ ਸਕਣ ਅਤੇ
ਸਾਰੀਆਂ ਮੁਸ਼ਕਲਾਂ ਦਾ ਡਟ ਦੇ ਸਾਹਮਣਾ ਕਰ ਸਕਣ।
ਇਸ ਮੌਕੇ ਬੱਚਿਆਂ ਨੂੰ ਇਨਾਮ ਅਤੇ ਸਰਟੀਫ਼ੀਕੇਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ।