
ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਵਲੋਂ ਪ੍ਰਵਾਸੀ ਵੀਜ਼ਾ ਸ਼ਰਤਾਂ 'ਚ ਸਖ਼ਤੀ ਦੇ ਚਲਦਿਆਂ ਬੀਤੇ ਵੀਰਵਾਰ ਰਫ਼ਿਊਜੀ ਐਕਸ਼ਨ ਕੁਲੈਕਟਿਵ ਕੁਈਨਜਲੈਂਡ ਦੇ ਬੁਲਾਰੇ ਮਾਰਕ ਗਲਿਸਪੀ ਦੀ..
ਬ੍ਰਿਸਬੇਨ, 5 ਅਗੱਸਤ (ਜਗਜੀਤ ਖੋਸਾ) : ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਵਲੋਂ ਪ੍ਰਵਾਸੀ ਵੀਜ਼ਾ ਸ਼ਰਤਾਂ 'ਚ ਸਖ਼ਤੀ ਦੇ ਚਲਦਿਆਂ ਬੀਤੇ ਵੀਰਵਾਰ ਰਫ਼ਿਊਜੀ ਐਕਸ਼ਨ ਕੁਲੈਕਟਿਵ ਕੁਈਨਜਲੈਂਡ ਦੇ ਬੁਲਾਰੇ ਮਾਰਕ ਗਲਿਸਪੀ ਦੀ ਅਗਵਾਈ 'ਚ ਆਸਟ੍ਰੇਲੀਆਈ ਆਵਾਸ ਮੰਤਰੀ ਪੀਟਰ ਡੱਟਨ ਦੇ ਸਟਰੈੱਥਪਾਇਨ ਕੁਈਜ਼ਲੈਂਡ ਦਫ਼ਤਰ ਸਾਹਮਣੇ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਗਿਆ। ਇਸ 'ਚ ਗ਼ੈਰ-ਰਾਜਨੀਤਕ ਆਗੂਆਂ ਅਤੇ ਸਥਾਨਕ ਭਾਈਚਾਰਿਆਂ ਤੋਂ ਆਏ ਲੋਕਾਂ ਨੇ ਰਫ਼ਿਊਜੀਆਂ ਅਤੇ ਪ੍ਰਵਾਸੀਆਂ ਲਈ ਆਏ ਦਿਨ ਬਣ ਰਹੇ ਅਣਮਨੁੱਖੀ ਕਾਨੂੰਨਾਂ ਦੀ ਨਿਖੇਧੀ ਕੀਤੀ।
ਮਾਰਕ ਗਲਿਸਪੀ ਨੇ ਸਖ਼ਤ ਸ਼ਬਦਾਂ 'ਚ ਮੌਜੂਦਾ ਸਰਕਾਰ ਦੀਆਂ ਪ੍ਰਵਾਸ ਨੀਤੀਆਂ ਅਤੇ ਆਵਾਸ ਮੰਤਰੀ ਡੱਟਨ ਦੇ ਤਾਨਾਸ਼ਾਹੀ ਰਵਈਏ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਝੂਠ ਅਤੇ ਨਸਲਪ੍ਰਸਤੀ ਨੀਤੀ ਹੇਠ ਹੁਣ ਤਕ ਤਕਰੀਬਨ 2000 ਸ਼ਰਨਾਰਥੀਆਂ ਨੂੰ ਆਸਟ੍ਰੇਲੀਆਈ ਸਰਕਾਰ ਅਣਅਧਿਕਾਰਤ ਤਰੀਕੇ ਨਾਲ ਦੇਸ਼ ਤੋਂ ਬਾਹਰ ਦੂਜੇ ਮੁਲਕਾਂ ਦੇ ਟਾਪੂਆਂ 'ਤੇ ਭੇਜ ਚੁਕੀ ਹੈ। ਇਹ ਸ਼ਰਨਾਰਥੀ ਪਿਛਲੇ ਚਾਰ ਸਾਲਾਂ ਤੋਂ ਵੱਖ-ਵੱਖ ਜੇਲਾਂ 'ਚ ਸੜ ਰਹੇ ਹਨ।
ਇਸ ਰੋਸ ਮੁਜ਼ਾਹਰੇ 'ਚ ਪੰਜਾਬੀ ਭਾਈਚਾਰੇ ਤੋਂ ਕਮਲਦੀਪ ਮਾਨ, ਪਰਮਿੰਦਰ ਸੰਧੂ, ਹਰਿੰਦਰ ਸਿੰਘ, ਅਮਨ ਧੰਜੂ, ਕੈਮੀ ਸਿੰਘ, ਬਿਕਰਮ ਬੋਪਾਰਾਏ ਆਦਿ ਨੇ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਇਥੇ ਇਕ ਆਸਟ੍ਰੇਲੀਆਈ ਪੱਕੇ ਨਿਵਾਸੀ ਰਿਤਨੇਸ਼ ਕੁਮਾਰ, ਜਿਸ ਦੀ ਨਾਗਰਿਕਤਾ ਅਰਜ਼ੀ ਇਮੀਗ੍ਰੇਸ਼ਨ ਵਿਭਾਗ ਨੇ ਇਸ ਲਈ ਰੱਦ ਕਰ ਦਿਤੀ ਸੀ ਕਿ ਬਿਨੈਕਾਰ ਨੇ ਅਪਣੇ ਟ੍ਰੈਫ਼ਿਕ ਅਪਰਾਧਾਂ ਦੀ ਜਾਣਕਾਰੀ ਬਿਨੈ-ਪੱਤਰ 'ਚ ਨਹੀਂ ਦਿਤੀ ਸੀ।