ਸੰਯੁਕਤ ਰਾਸ਼ਟਰ ਨੇ ਉੱਤਰ ਕੋਰੀਆ 'ਤੇ ਨਵੀਂ ਪਾਬੰਦੀ ਲਗਾਈ
Published : Aug 6, 2017, 5:37 pm IST
Updated : Mar 29, 2018, 4:03 pm IST
SHARE ARTICLE
United Nations
United Nations

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਐਤਵਾਰ ਨੂੰ ਇਕ ਪ੍ਰਸਤਾਵ ਪਾਸ ਕਰ ਕੇ ਉੱਤਰ ਕੋਰੀਆ ਉਤੇ ਨਵੀਂ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕਾਰਵਾਈ ਉੱਤਰ ਕੋਰੀਆ ਵਲੋਂ

 

ਸੰਯੁਕਤ ਰਾਸ਼ਟਰ, 6 ਅਗੱਸਤ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਐਤਵਾਰ ਨੂੰ ਇਕ ਪ੍ਰਸਤਾਵ ਪਾਸ ਕਰ ਕੇ ਉੱਤਰ ਕੋਰੀਆ ਉਤੇ ਨਵੀਂ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕਾਰਵਾਈ ਉੱਤਰ ਕੋਰੀਆ ਵਲੋਂ ਜੁਲਾਈ 'ਚ ਦੋ ਵਾਰ ਇੰਟਰ ਬੈਲਿਸਟਿਕ ਮਿਜ਼ਾਈਲ ਦਾ ਟੈਸਟ ਕਰਨ ਲਈ ਲਗਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ ਪਾਬੰਦੀ ਦਾ ਅਸਰ ਉਸ ਦੇ 3 ਅਰਬ ਡਾਲਰ (ਲਗਭਗ 19 ਹਜ਼ਾਰ ਕਰੋੜ) ਦੇ ਸਾਲਾਨਾ ਕਾਰੋਬਾਰ 'ਤੇ ਪਵੇਗਾ।
ਨਿਊਜ਼ ਏਜੰਸੀ ਮੁਤਾਬਕ ਸੁਰੱਖਿਆ ਪ੍ਰੀਸ਼ਦ ਨੇ ਉੱਤਰ ਕੋਰੀਆ ਦੇ ਵਪਾਰ 'ਤੇ ਪਾਬੰਦੀ ਲਗਾਉਣ ਅਤੇ ਉਥੇ ਨਿਵੇਸ਼ ਦੀ ਸੀਮਾ ਤੈਅ ਕਰਨ ਦੇ ਇਸ ਪ੍ਰਸਤਾਵ ਨੂੰ ਇਕਮਤ ਨਾਲ ਪਾਸ ਕਰ ਦਿਤਾ। ਇਹ ਪ੍ਰਸਤਾਵ ਕਈ ਦੇਸ਼ਾਂ ਨੂੰ ਵਿਦੇਸ਼ਾਂ 'ਚ ਕੰਮ ਕਰ ਰਹੇ ਉੱਤਰ ਕੋਰੀਆਈ ਮਜ਼ਦੂਰਾਂ ਦੀ ਮੌਜੂਦਾ ਗਿਣਤੀ 'ਚ ਵਾਧਾ ਕਰਨ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਇਸ ਪ੍ਰਸਤਾਵ ਤਹਿਤ ਉੱਤਰ ਕੋਰੀਆ ਨਾਲ ਨਵੇਂ ਜੁਆਇੰਟ ਵੇਂਚਰਜ਼ ਦੀ ਸ਼ੁਰੂਆਤ ਕਰਨ ਅਤੇ ਮੌਜੂਦਾ ਜੁਆਇੰਟ ਵੇਂਚਰਜ਼ ਵਿਚ ਕਿਸੇ ਵੀ ਤਰ੍ਹਾਂ ਦੇ ਨਿਵੇਸ਼ 'ਤੇ ਰੋਕ ਲਗਾਈ ਗਈ ਹੈ।
ਚੀਨ ਨਾਲ ਤਕਰੀਬਨ ਇਕ ਮਹੀਨੇ ਦੀ ਗੱਲਬਾਤ ਤੋਂ ਬਾਅਦ ਅਮਰੀਕਾ ਨੇ ਇਸ ਪ੍ਰਸਤਾਵ ਦਾ ਮਸੌਦਾ ਤਿਆਰ ਕੀਤਾ ਸੀ। ਚੀਨ, ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਵਪਾਰ ਸਹਿਯੋਗੀ ਹੈ। ਇਨ੍ਹਾਂ ਪਾਬੰਦੀਆਂ ਦਾ ਮਸੌਦਾ 4 ਜੁਲਾਈ ਨੂੰ ਉੱਤਰੀ ਕੋਰੀਆ ਵਲੋਂ ਕੀਤੇ ਗਏ ਅੰਤਰ ਮਹਾਂਦੀਪ ਬੈਲਿਸਟਿਕ ਮਿਜ਼ਾਈਲ ਪਰੀਖਣ ਤੋਂ ਬਾਅਦ ਤਿਆਰ ਕੀਤਾ ਗਿਆ ਸੀ ਪਰ ਜਦੋਂ ਤਕ ਮਸੌਦੇ ਨੇ ਆਖਰੀ ਰੂਪ ਲਿਆ, ਉਦੋਂ ਤਕ 28 ਜੁਲਾਈ ਨੂੰ ਉੱਤਰੀ ਕੋਰੀਆ ਨੇ ਇਕ ਹੋਰ ਮਿਜ਼ਾਈਲ ਪ੍ਰੀਖਣ ਕਰ ਦਿਤਾ ਸੀ। ਹਾਲਾਂਕਿ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਉੱਤਰੀ ਕੋਰੀਆ ਦੇ ਵਿਵਹਾਰ 'ਚ ਕੋਈ ਬਦਲਾਅ ਨਹੀਂ ਆਇਆ ਹੈ।
ਜ਼ਿਕਰਯੋਗ ਹੈ ਕਿ ਫ਼ਰਵਰੀ 'ਚ ਉੱਤਰ ਕੋਰੀਆ ਨੇ 500 ਕਿਲੋਮੀਟਰ ਤਕ ਨਿਸ਼ਾਨਾ ਲਗਾਉਣ ਵਾਲੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਬਿਆਨ 'ਚ ਇਹ ਵੀ ਕਿਹਾ ਗਿਆ ਸੀ ਕਿ ਉੱਤਰ ਕੋਰੀਆ ਦੇ ਮਿਜ਼ਾਈਲ ਟੈਸਟ ਦਾ ਉਦੇਸ਼ ਪ੍ਰਮਾਣੂ ਅਤੇ ਮਿਜ਼ਾਈਲ ਸ਼ਕਤੀ ਨੂੰ ਵਿਖਾਉਣਾ ਹੈ। ਪਿਛਲੇ ਸਾਲ ਅਕਤੂਬਰ 'ਚ ਉੱਤਰ ਕੋਰੀਆ ਨੇ ਬੈਂਗਯੋਨ ਏਅਰਬੇਸ ਤੋਂ ਹੀ ਮੁਸੁਦਨ ਮਿਜ਼ਾÂਲ ਦੇ ਦੋ ਟੈਸਟ ਕੀਤੇ ਸਨ। ਸਾਲ 2016 'ਚ ਉੱਤਰ ਕੋਰੀਆ ਨੇ ਦੋ ਨਿਊਕਲੀਅਰ ਟੈਸਟ ਕੀਤੇ ਸਨ। ਇਸ 'ਚ ਇਕ ਹਾਈਡ੍ਰੋਜਨ ਬੰਬ ਦਾ ਟੈਸਟ ਵੀ ਸ਼ਾਮਲ ਹੈ। ਹੁਣ ਤਕ ਉੱਤਰ ਕੋਰੀਆ ਪੰਜ ਨਿਊਕਲੀਅਰ ਟੈਸਟ ਕਰ ਚੁੱਕਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM
Advertisement