
18 ਲੋਕ ਗੰਭੀਰ ਜ਼ਖਮੀ
ਨੇਪੀਡਾਵ: ਮਿਆਂਮਾਰ ਦੇ ਸਾਗਾਇੰਗ ਖੇਤਰ ਵਿੱਚ ਦੋ ਧਮਾਕਿਆਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਮਿਆਂਮਾਰ ਦੇ ਆਉਟਲੈਟ ਇਲੈਵਨ ਮੀਡੀਆ ਨੇ ਦੱਸਿਆ ਕਿ ਇਹ ਧਮਾਕੇ ਮਿਆਂਮਾਰ ਦੇ ਸਾਗਾਇੰਗ ਖੇਤਰ ਦੇ ਸ਼ਵੇਬੋ ਸ਼ਹਿਰ ਵਿੱਚ ਲਗਭਗ 03:30 GMT 'ਤੇ ਹੋਏ। ਪਹਿਲਾ ਧਮਾਕਾ ਚਿੰਦਵਿਨ ਨਦੀ 'ਤੇ ਬਣੇ ਪੁਲ 'ਤੇ ਅਤੇ ਦੂਜਾ ਸ਼ਹਿਰ ਦੇ ਉੱਤਰ ਵੱਲ ਇਕ ਸੜਕ 'ਤੇ ਹੋਇਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸਾਈਕਲ ਸਵਾਰ ਨੂੰ ਬਚਾਉਂਦੇ ਸਮੇਂ ਟਿੱਪਰ ਨਾਲ ਟਕਰਾਇਆ ਟਰੱਕ, ਤਿੰਨ ਮੌਤਾਂ
ਰਿਪੋਰਟਾਂ ਮੁਤਾਬਕ ਧਮਾਕੇ 'ਚ ਇਕ 60 ਸਾਲਾ ਵਿਅਕਤੀ ਅਤੇ ਇਕ ਤਿੰਨ ਸਾਲਾ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:ਵੱਡਾ ਝਟਕਾ! ਇਸ ਸਾਲ ਘਰ ਖਰੀਦਣਾ ਹੋਵੇਗਾ ਹੋਰ ਮਹਿੰਗਾ
ਧਮਾਕਿਆਂ ਵਿੱਚ ਨੌਂ ਪੁਰਸ਼, ਇੱਕ 12 ਸਾਲਾ ਲੜਕਾ ਅਤੇ ਅੱਠ ਔਰਤਾਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੈ। ਰਿਪੋਰਟ ਮੁਤਾਬਕ ਸਾਰੇ ਪੀੜਤ ਸਥਾਨਕ ਨਿਵਾਸੀ ਸਨ। ਸਰਕਾਰ ਨੇ ਕਿਹਾ ਕਿ ਇਹ ਧਮਾਕੇ ਅੱਤਵਾਦੀਆਂ ਦੁਆਰਾ ਕਰਵਾਏ ਗਏ ਸਨ।